ਹੀਰੋ xtreme 200s ਦੀ ਲਾਂਚਿੰਗ ਤਰੀਕ ਦਾ ਹੋਇਆ ਖੁਲਾਸਾ

12/17/2017 6:01:17 PM

ਜਲੰਧਰ- ਹੀਰੋ ਮੋਟੋਕਾਰਪ ਨੇ 2016 ਆਟੋ ਐਕਸਪੋ ਦੇ ਦੌਰਾਨ ਆਪਣੀ ਤਿੰਨ ਕਵਾਟਰ-ਲਿਟਰ ਮੋਟਰਸਾਈਕਲ HX250, Xtreme 200S ਅਤੇ XF3R ਸ਼ੋਅ-ਕੇਸ ਕੀਤਾ ਸੀ। ਇਸ ਤਿੰਨਾਂ 'ਚ ਹੀਰੋ ਐਕਸਟ੍ਰੀਮ 200ਐੱਸ ਸਭ ਤੋਂ ਪਹਿਲਾਂ ਬਾਜ਼ਾਰ 'ਚ ਕਦਮ ਰੱਖਣ ਜਾ ਰਹੀ ਹੈ। ਕੰਪਨੀ ਨੇ ਹੀਰੋ ਐਕਸਟਰੀਮ 200ਐੱਸ ਦੀ ਲਾਂਚ ਦੀ ਤਰੀਕ ਤੈਅ ਕਰ ਦਿੱਤੀ ਹੈ। ਇਸ ਬਾਈਕ ਦੀ 200-250 ਸੀ. ਸੀ ਸੈਗਮੇਂਟ 'ਚ ਵਾਰ ਫਿਰ ਵਾਪਸੀ ਹੋ ਰਹੀ ਹੈ। ਇਸ ਬਾਈਕ ਨੂੰ 2018 ਦਿੱਲੀ ਆਟੋ ਐਕਸਪੋ ਦੇ ਦੌਰਾਨ 9 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ।

ਹੀਰੋ ਐਕਸਟ੍ਰੀਮ 200ਐੈੱਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਫਰੰਟ ਕਾਉਲ 'ਚ ਏਅਰ ਵੇਂਟ, ਬੇਲੀ-ਪੈਨ, ਟੈਂਕ ਸ਼ਰਾਉਡ, ਮੋਨੋ ਹੈਲੋਜ਼ਨ ਹੈੱਡਲੈਂਪ,ਐੈੱਲ. ਈ. ਡੀ ਪਾਈਲਟ ਲਾਈਟਸ,ਐੈੱਲ. ਈ. ਡੀ ਟੇਲਲੈਂਪ, ਡਿਊਲ ਟੋਨ ਸੀਟ, ਮਲਟੀ-ਸਪੋਕ 17-ਇੰਚ ਵ੍ਹੀਲ, ਐਨਾਲਾਗ-ਡਿਜ਼ੀਟਲ ਇੰਸਟਰੂਮੇਂਟ ਕੰਸੋਲ ਜਿਹੇ ਫੀਚਰਸ ਦਿੱਤੇ ਜਾਣਗੇ।PunjabKesari

ਹੀਰੋ ਐਕਸਟ੍ਰੀਮ 200ਐੈੱਸ ਇਕ ਸਟ੍ਰੀਟ-ਫਾਇਟਰ ਹੋਵੇਗੀ ਜਿਸ 'ਚ ਨਵਾਂ 200 ਸੀ. ਸੀ, 4-ਸਟ੍ਰੋਕ, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਲਗਾ ਹੋਵੇਗਾ। ਇਸ ਇੰਜਣ ਨੂੰ ਡਾਇਮੰਡ ਫ੍ਰੇਮ ਚੈਸਿਸ ਨੂੰ ਫਿੱਟ ਕੀਤਾ ਗਿਆ ਹੈ। ਬਾਈਕ ਦਾ ਇੰਜਣ 18.5 ਬੀ. ਐੱਚ. ਪੀ ਦਾ ਮੈਕਸੀਮਮ ਪਾਵਰ ਅਤੇ 17.2Nm ਦਾ ਮੈਕਸੀਮਮ ਟਾਰਕ ਦਿੰਦਾ ਹੈ। ਇਸ ਇੰਜਣ  ਦੇ ਨਾਲ 5-ਸਪੀਡ ਗਿਅਰਬਾਕਸ ਲਗਾਇਆ ਗਿਆ ਹੈ।


Related News