ਪਹਿਲੀ Made in India ਐੱਸ. ਯੂ. ਵੀ ਜੀਪ ਕੰਪਾਸ ਦੀ ਪ੍ਰੀ-ਬੂਕਿੰਗ ਹੋਈ ਸ਼ੁਰੂ

Tuesday, Jun 20, 2017 - 03:23 PM (IST)

ਪਹਿਲੀ Made in India ਐੱਸ. ਯੂ. ਵੀ ਜੀਪ ਕੰਪਾਸ ਦੀ ਪ੍ਰੀ-ਬੂਕਿੰਗ ਹੋਈ ਸ਼ੁਰੂ

ਜਲੰਧਰ- ਫੀਏਟ ਕਰਿਸਲਰ ਆਟੋਮੋਬਾਇਲ (FCA) ਇੰਡੀਆਂ ਨੇ ਆਪਣੀ ਮੇਡ ਇਨ ਇੰਡੀਆ ਜੀਪ ਕੰਪਾਸ (SUV) ਦੀ ਪ੍ਰੀ-ਬੂਕਿੰਗ ਸ਼ੁਰੂ ਕਰ ਦਿੱਤੀ ਹੈ। ਗਾਹਕ ਇਸ ਦੀ ਬੁਕਿੰਗ ਕੰਪਨੀ ਦੀ ਵੈੱਬਸਾਈਟ 'ਤੇ ਅਤੇ ਨਜ਼ਦੀਕੀ FCA ਜਾਂ ਜੀਪ ਦੇ ਐਕਸਕਲੂਜਿਵ ਸ਼ੋਰੂਮ 'ਤੇ ਜਾ ਕੇ 50 ਹਜ਼ਾਰ ਰੁਪਏ 'ਚ ਕਰਾ ਸਕਦੇ ਹਨ। ਜੀਪ ਕੰਪਾਸ ਨੂੰ ਪੁਣੇ ਸਥਿਤ ਰੰਜਨਗਾਂਵ ਪਲਾਂਟ 'ਚ ਬਣਾਇਆ ਜਾ ਰਿਹਾ ਹੈ। ਇਸ ਕਾਰ ਨੂੰ 3 ਟਰਿਲ ਲੈਵਲ-ਸਪੋਰਟ, ਲਾਂਗਿਟਿਊਡ ਅਤੇ ਲਿਮਟਿਡ (ਟਾਪ ਆਫ ਦ ਲਾਈਨ) 'ਤੇ ਉਤਾਰਿਆ ਜਾਵੇਗਾ। 

ਕੰਪਾਸ ਨਾਲ ਜੁੜੀ ਖਾਸ ਗੱਲਾਂ
-  1.4 ਲਿਟਰ ਮਲਟੀਏਅਰ ਟਰਬੋ-ਚਾਰਜਡ ਪੈਟਰੋਲ ਇੰਜਣ ਕੇਵਲ ਸਪੋਰਟ ਅਤੇ ਲਿਮਟਿਡ ਵੇਰਿਅੰਟ 'ਚ ਮਿਲੇਗਾ।
-  ਸਪੋਰਟ ਵੇਰਿਅੰਟ 'ਚ ਪੈਟਰੋਲ ਇੰਜਣ, 6-ਸਪੀਡ ਮੈਨੂਅਲ ਗਿਅਰਬਾਕਸ ਦੇ ਆਵੇਗਾ, ਡੀਜ਼ਲ ਵੇਰਿਅੰਟ 'ਚ ਫਿਲਹਾਲ ਆਟੋਮੈਟਿਕ ਦੀ ਆਪਸ਼ਨ ਨਹੀਂ ਮਿਲੇਗੀ, ਡੀਜ਼ਲ ਆਟੋਮੈਟਿਕ (9-ਸਪੀਡ ਆਟੋ) ਨੂੰ ਅਗਲੇ ਸਾਲ ਉਤਾਰਿਆ ਜਾ ਸਕਦਾ ਹੈ। 
-  ਇੰਟਰਨੈਸ਼ਨਲ ਮਾਡਲ ਦੀ ਤਰ੍ਹਾਂ ਭਾਰਤ 'ਚ ਜੀਪ ਕੰਪਾਸ 'ਚ ਕਈ ਐਡਵਾਂਸ ਫੀਚਰ ਨਹੀਂ ਆਉਣਗੇ, ਕੀਮਤ ਨੂੰ ਘੱਟ ਰੱਖਣ ਲਈ ਇਹ ਰਣਨੀਤੀ ਅਪਨਾਈ ਗਈ ਹੈ, ਇੱਥੇ ਜੀਪ ਕੰਪਾਸ ਦੀ ਸ਼ੁਰੂਆਤੀ ਕੀਮਤ 18 ਲੱਖ ਦੇ ਕਰੀਬ ਕਰੀਬ ਹੋ ਸਕਦੀ ਹੈ, ਜੋ ਸੈਗਮੇਂਟ 'ਚ ਸਭ ਤੋਂ ਪਹਿਲਕਾਰ ਹੋਵੇਗੀ।
-  ਸਿਰਫ ਡੀਜ਼ਲ ਇੰਜਣ ਵਾਲੀ ਕੰਪਾਸ ਐੱਸ. ਯੂ.ਵੀ 'ਚ ਆਲ-ਵ੍ਹੀਲ-ਡਰਾਇਵ (4x4) ਦੀ ਆਪਸ਼ਨ ਮਿਲੇਗਾ।

PunjabKesari

 

ਸਟੈਂਡਰਡ ਸੈਫਟੀ ਫੀਚਰ
-  ਇਲੈਕਟ੍ਰਿਕ ਪਾਰਕਿੰਗ ਬ੍ਰੇਕ, ਐਂਟੀ-ਲਾਕ ਬ੍ਰੇਕਿੰਗ ਸਿਸਟਮ, ਇਲੈਕਟ੍ਰਿਕ ਬ੍ਰੇਕ ਡਿਸਟਰੀਬਿਊਸ਼ਨ, ਐੱਚ. ਬੀ. ਐੱਫ.ਸੀ, ਪੈਨਿਕ ਬ੍ਰੇਕ ਅਸਿਸਟ (ਪੀ. ਬੀ. ਏ), ਆਲ ਡਿਸਕ ਬ੍ਰੇਕ ਅਤੇ ਅਡੈਪਟਿਵ ਬ੍ਰੇਕ     ਲਾਇਟਾਂ । 

ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ
-  ਹਿੱਲ ਸਟਾਰਟ ਅਸਿਸਟ, ਇਲੈਕਟ੍ਰਾਨਿਕ ਸਟੇਬੀਲਿਟੀ ਕੰਟਰੋਲ (ਈ. ਐੱਸ. ਸੀ) ਅਤੇ ਟ੍ਰੈਕਸ਼ਨ ਕੰਟਰੋਲ ਸਿਸਟਮ (ਟੀ. ਸੀ. ਐੱਸ)। 
-  ਡੇ-ਟਾਈਮ ਰਨਿੰਗ ਲਾਈਟਾਂ (ਬਿਨਾਂ ਐੱਲ. ਈ. ਡੀ)। 

PunjabKesari

 

ਕਲਰ
-  ਵੋਕਲ ਵਾਈਟ
-  ਬ੍ਰੀਲਿਅੰਟ ਬਲੈਕ
-  ਮਿਨੀਮਲ ਗਰੇ
-  ਹਾਇਡ੍ਰੋ ਬਲੂ
-  ਐਗਜਾਟਿਕ ਰੈੱਡ

ਇੰਜਣ

ਡੀਜ਼ਲ : 2.0 ਲਿਟਰ ਈਕੋ ਡੀਜ਼ਲ (ਫਿਏਟ ਮਲਟੀਜੈੱਟ 2) 
ਪੈਟਰੋਲ : 1.4 ਲਿਟਰ ਮਲਟੀ- ਏਅਰ 2 (ਫਿਏਟ)


Related News