1103 ਸੀ. ਸੀ. ਦੇ ਪਾਵਰਫੁਲ V4 ਇੰਜਣ ਨਾਲ ਲੈਸ ਹੈ Ducati Panigale V4

Friday, Nov 10, 2017 - 01:45 PM (IST)

1103 ਸੀ. ਸੀ. ਦੇ ਪਾਵਰਫੁਲ V4 ਇੰਜਣ ਨਾਲ ਲੈਸ ਹੈ Ducati Panigale V4

ਜਲੰਧਰ- ਨੌਜਵਾਨ ਪੀੜ੍ਹੀ ਨੂੰ ਆਕਰਸ਼ਿਤ ਕਰਨ ਲਈ ਇਤਾਲਵੀ ਮੋਟਰਸਾਈਕਲ ਨਿਰਮਾਤਾ ਕੰਪਨੀ ਡੁਕਾਤੀ ਨੇ ਨਵੀਂ ਪਾਵਰਫੁਲ ਸਪੋਰਟਸ ਬਾਈਕ ਦਾ ਖੁਲਾਸਾ ਕੀਤਾ ਹੈ। ਪੈਨੀਗੇਲ ਵੀ4 ਨਾਂ ਦੀ ਇਸ ਸਪੋਰਟਸ ਬਾਈਕ ਦੀ ਖਾਸੀਅਤ ਹੈ ਕਿ ਇਸ ਵਿਚ 1103 ਸੀ. ਸੀ. ਦਾ 90 ਡਿਗਰੀ 'ਤੇ ਕੰਮ ਕਰਨ ਵਾਲਾ V4 ਇੰਜਣ ਲੱਗਾ ਹੈ, ਜੋ ਪਾਵਰ ਅਤੇ ਪ੍ਰਫਾਰਮੈਂਸ ਦੇ ਮਾਮਲੇ ਵਿਚ ਕੰਪਨੀ ਦੇ ਮੌਜੂਦਾ ਬਾਈਕ ਮਾਡਲਸ ਤੋਂ ਕਿਤੇ ਬਿਹਤਰ ਹੈ। ਇਸਦੇ ਫਰੰਟ ਵਿਚ LED ਹੈੱਡ ਲੈਂਪ ਲੱਗੇ ਹਨ, ਜੋ ਰਾਤ ਦੇ ਸਮੇਂ ਬਾਈਕ ਨੂੰ ਚਲਾਉਣ ਦਾ ਕਾਫੀ ਬਿਹਤਰੀਨ ਤਜਰਬਾ ਦੇਣਗੇ। ਇਸ ਸਪੋਰਟਸ ਬਾਈਕ ਨੂੰ 5icma ਪ੍ਰੈੱਸ ਕਾਨਫਰੰਸ ਦੌਰਾਨ ਪਹਿਲੀ ਵਾਰ ਲੋਕਾਂ ਨੂੰ ਦਿਖਾਇਆ ਜਾਵੇਗਾ।

PunjabKesari

214ps ਪਾਵਰ
ਇਸ 195 ਕਿਲੋਗ੍ਰਾਮ ਭਾਰ ਵਾਲੀ ਸਪੋਰਟਸ ਬਾਈਕ ਵਿਚ 90 ਡਿਗਰੀ 'ਤੇ ਕੰਮ ਕਰਨ ਵਾਲਾ V4 ਇੰਜਣ ਲੱਗਾ ਹੈ ਜੋ 13000rpm 'ਤੇ 214 PS ਦੀ ਪਾਵਰ ਤੇ 91.5 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਲੰਮੇ ਸਮੇਂ ਤੱਕ ਸਰਵਿਸ ਕੀਤੇ ਬਿਨਾਂ ਸਹੀ ਤਰੀਕੇ ਨਾਲ ਚੱਲਣ ਲਈ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਇੰਜਣ ਨੂੰ 12000 ਤੋਂ 24000 ਕਿਲੋਮੀਟਰ ਵਿਚਾਲੇ ਚੱਲਣ ਤੋਂ ਬਾਅਦ ਹੀ ਸਰਵਿਸ ਦੀ ਲੋੜ ਪਵੇਗੀ।

PunjabKesari

ABS ਸਿਸਟਮ
ਡੁਕਾਤੀ ਦੀ ਇਸ ਸਪੋਰਟਸ ਬਾਈਕ ਦੇ ਫਰੰਟ ਵਿਚ 330mm ਦੀਆਂ ਟਵਿਨ ਡਿਸਕ ਬ੍ਰੇਕਸ ਦਿੱਤੀਆਂ ਗਈਆਂ ਹਨ, ਉਥੇ ਹੀ ਇਸਦੇ ਰਿਅਰ ਵਿਚ 245mm ਦੀ ਡਿਸਕ ਬ੍ਰੇਕ ਲੱਗੀ ਹੈ। ਇਸ ਤੋਂ ਇਲਾਵਾ ਇਸ ਵਿਚ ਬੋਸ਼ ਕੰਪਨੀ ਦਾ ਬਣਾਇਆ ਗਿਆ ABS ਸਿਸਟਮ ਲੱਗਾ ਹੈ, ਜੋ ਤੇਜ਼ ਰਫਤਾਰ 'ਤੇ ਵੀ ਸਪੋਰਟਸ ਬਾਈਕ ਨੂੰ ਆਸਾਨੀ ਨਾਲ ਰੋਕਣ ਵਿਚ ਮਦਦ ਕਰਦਾ ਹੈ। ਇਸ ਵਿਚ ਟ੍ਰਾਂਜ਼ੈਕਸ਼ਨ ਕੰਟਰੋਲ, ਸਲਾਈਡ ਕੰਟਰੋਲ, 3 ਲੈਵਲ ਲਾਂਚ ਕੰਟਰੋਲ ਅਤੇ ਇਲੈਕਟ੍ਰਾਨਿਕਸ ਸਸਪੈਂਸ਼ਨ ਦਿੱਤੇ ਗਏ ਹਨ ਜੋ ਚਾਲਕ ਦੇ ਸਫਰ ਨੂੰ ਹੋਰ ਵੀ ਆਰਾਮਦਾਇਕ ਬਣਾ ਦੇਣਗੇ।
 
PunjabKesari

3 ਰੇਸਿੰਗ ਮੋਡਸ
ਪੈਨੀਗੇਲ ਵੀ4 ਸਪੋਰਟਸ ਬਾਈਸ ਵਿਚ ਤਿੰਨ ਰੇਸਿੰਗ ਮੋਡਸ ਦਿੱਤੇ ਗਏ ਹਨ ਜੋ ਚਾਲਕ ਨੂੰ ਇਸ ਨੂੰ ਸਮੂਥਲੀ ਰਾਈਡ ਕਰਨ ਵਿਚ ਮਦਦ ਕਰਦੇ ਹਨ। ਇਸ ਵਿਚ ਰੇਸ, ਸਪੋਰਟਸ ਅਤੇ ਸਟ੍ਰੀਟ ਮੋਡਸ ਦਿੱਤੇ ਗਏ ਹਨ, ਜੋ ਹਰ ਤਰ੍ਹਾਂ ਦੇ ਹਾਲਾਤ ਵਿਚ ਬਿਹਤਰ ਪ੍ਰਫਾਰਮੈਂਸ ਦੇਣ ਵਿਚ ਕੰਮ ਆਉਣਗੇ। ਇਸਦੇ ਫਰੰਟ ਵਿਚ ਫੁਲੀ ਐਡਜਸਟੇਬਲ 43mm ਫੋਕਸ ਦਿੱਤੇ ਗਏ ਹਨ, ਉਥੇ ਹੀ ਰਿਅਰ ਵਿਚ ਸੈਚਸ ਮੋਨੋਸ਼ਾਕ ਸਸਪੈਂਸ਼ਨ ਸਿਸਟਮ ਲੱਗਾ ਹੈ, ਜੋ ਕਿਸੇ ਵੀ ਤਰ੍ਹਾਂ ਦੀ ਸੜਕ 'ਤੇ ਚਾਲਕ ਦਾ ਸੰਤੁਲਨ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਫਿਲਹਾਲ ਕੰਪਨੀ ਨੇ ਇਸਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸਦੇ ਬੇਸ ਵੇਰੀਅੰਟ ਦੀ ਕੀਮਤ ḙ 19,250 (ਲਗਭਗ 16 ਲੱਖ 30 ਹਜ਼ਾਰ ਰੁਪਏ) ਤੋਂ ਸ਼ੁਰੂ ਹੋਵੇਗੀ, ਜਦੋਂ ਕਿ ਟੌਪ ਮਾਡਲ ḙ 34,995 (ਲਗਭਗ 29 ਲੱਖ 64 ਹਜ਼ਾਰ ਰੁਪਏ) ਤੱਕ ਜਾਵੇਗਾ।


Related News