BMW X1 sDrive20d M-Sport ਭਾਰਤ 'ਚ ਲਾਂਚ, ਜਾਣੋ ਕੀਮਤ ਅਤੇ ਫੀਚਰਸ

Wednesday, Aug 01, 2018 - 05:04 PM (IST)

BMW X1 sDrive20d M-Sport ਭਾਰਤ 'ਚ ਲਾਂਚ, ਜਾਣੋ ਕੀਮਤ ਅਤੇ ਫੀਚਰਸ

ਜਲੰਧਰ-ਬੀ. ਐੱਮ. ਡਬਲਿਊ. ਨੇ ਆਪਣੀ X1 sDrive20d ਦਾ ਐੱਮ-ਸਪੋਰਟ (M-Sport) ਟ੍ਰਿਮ ਵੇਰੀਐਂਟ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 41.50 ਲੱਖ ਰੁਪਏ ਐਕਸ ਸ਼ੋਰੂਮ (ਭਾਰਤ) ਹੈ। ਹੁਣ X1 sDrive20d ਦਾ ਐੱਮ-ਸਪੋਰਟ ਟ੍ਰਿਮ ਵੇਰੀਐਂਟ ਆਉਣ ਨਾਲ ਇਸ 'ਚ 'ਐੱਮ ਐਰੋਡਾਇਨਾਮਿਕ ਪੈਕੇਜ' (M Aerodynamic Package) ਵੀ ਮਿਲੇਗਾ। ਇਸ ਪੈਕੇਜ ਦੇ ਤਹਿਤ ਇਸ 'ਚ ਫਰੰਟ ਬੰਪਰ 'ਤੇ ਵੱਡਾ ਏਅਰ ਵੇਂਟਸ ਅਤੇ ਰਿਅਰ ਬੰਪਰ 'ਚ ਇੰਟੀਗ੍ਰੇਟਿਡ ਡਿਫੂਜਰ ਮਿਲਦਾ ਹੈ।

 

ਇਹ ਵੇਰੀਐਂਟ ਬਹੁਤ ਸਾਰੀ ਐਕਸੈਸਰੀ ਦੇ ਆਪਸ਼ਨਜ਼ ਨਾਲ ਆਉਂਦਾ ਹੈ। ਇਸ 'ਚ ਸਾਈਡ ਸਕਰਟ, ਵ੍ਹੀਲ ਆਰਚ 'ਤੇ ਬਾਡੀ ਕਲਰਡ ਕਲੈਂਡਿੰਗ ਵਰਗੇ ਫੀਚਰਸ ਮਿਲਦੇ ਹਨ। ਇਸ ਵੇਰੀਐਂਟ ਦੇ ਸਿਗਨੇਚਰ ਕਿਡਨੀ ਗ੍ਰਿਲ 'ਤੇ ਗਲਾਸ ਬਲੈਕ ਸਲੈਟਸ ਵੀ ਮਿਲਦੇ ਹਨ। ਐੱਮ- ਪੈਕੇਜ ਤੋਂ ਇਲਾਵਾ ਇਸ ਵਰਜ਼ਨ ਦੇ ਹੋਰ ਸਟੈਂਡਰਡ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਐੱਲ. ਈ. ਡੀ. ਹੈੱਡਲੈਂਪਸ ਅਤੇ ਡੇਟਾਈਮ ਰਨਿੰਗ ਲਾਈਟਾਂ ਅਤੇ 18 ਇੰਚ ਔਲਾਏ ਵ੍ਹੀਲਜ਼ ਮਿਲਦੇ ਹਨ।

PunjabKesari

 

ਇੰਟੀਰੀਅਰ-
ਇਸ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ ਟੂ ਜ਼ੋਨ ਕਲਾਈਮੇਟ ਕੰਟਰੋਲ ਅੰਬੀਯੰਟ ਲਾਈਟਿੰਗ, ਮਲਟੀ ਫੰਕਸ਼ਨ ਸਪੋਰਟ ਲੈਦਰ ਸਟੀਅਰਿੰਗ ਵ੍ਹੀਲ, ਹੈਂਡਸ ਅਪ ਡਿਸਪਲੇਅ ਅਤੇ ਪੈਨੋਰਮਿਕ ਸਨਰੂਫ ਦਾ ਅਪਸ਼ਨ ਮਿਲਦਾ ਹੈ।


ਹੋਰ ਫੀਚਰਸ-
ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਰਜ਼ਨ 6.5 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲਦਾ ਹੈ। ਇਸ ਇੰਫੋਟੇਨਮੈਂਟ 'ਚ ਤੁਹਾਨੂੰ ਆਈ ਡਰਾਈਵ, ਨੇਵੀਗੇਸ਼ਨ, ਐਪਲ ਕਾਰਪਲੇਅ, ਐਂਡਰਾਇਡ ਆਟੋ ਅਤੇ BMW ਐਪ ਮਿਲਦੇ ਹਨ।


ਇੰਜਣ-
ਇਸ ਵੇਰੀਐਂਟ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ ਮੌਜੂਦਾ 2.0 ਲਿਟਰ, ਫੋਰ ਸਿਲੰਡਰ ਟਰਬੋਚਾਰਜਡ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ ਕਿ 187 ਬੀ. ਐੱਚ. ਪੀ. ਦੀ ਪਾਵਰ ਅਤੇ 400 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਪੈਡਲ ਸ਼ਿਫਟਰ ਅਤੇ ਲਾਂਚ ਕੰਟਰੋਲ ਵਰਗੇ ਫੀਚਰਸ ਵੀ ਸ਼ਾਮਿਲ ਹਨ।

 

ਇਸ 'ਚ ਪੈਸੰਜ਼ਰ ਦੀ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ। ਪੈਸੰਜ਼ਰ ਅਤੇ ਡਰਾਈਵ ਦੀ ਸੇਫਟੀ ਲਈ ਇਸ 'ਚ 6 ਏਅਰਬੈਗ, ਬ੍ਰੇਕ ਅਸਿਸਟ ਨਾਲ ਏ. ਬੀ. ਐੱਸ, ਡਾਇਨਾਮਿਕ ਸਟੇਬਲਿਟੀ ਕੰਟਰੋਲ, ਟ੍ਰੈਕਸ਼ਨ ਕੰਟਰੋਲ , ਆਈ. ਐੱਸ. ਓ. ਐੱਫ. ਆਈ. ਐਕਸ. (ISOFIX) ਚਾਈਲਡ ਸੀਟ ਐਂਕਰ ਅਤੇ ਰਨ ਫਲੈਟ ਟਾਇਰਸ ਵਰਗੇ ਸੇਫਟੀ ਫੀਚਰਸ ਸ਼ਾਮਿਲ ਕੀਤੇ ਗਏ ਹਨ। ਭਾਰਤ 'ਚ BMW X1 sDrive20d M-Sport ਦਾ ਮੁਕਾਬਲਾ ਮਰਸੀਡੀਜ਼ ਬੇਂਜ਼ GLA, ਆਡੀ Q3 ਅਤੇ ਵੋਲਵੋ XC40 ਨਾਲ ਹੋਵੇਗਾ।


Related News