ਭਾਰਤ ''ਚ BMW ਨੇ ਉਤਾਰਿਆ ਮਿਨੀ JCW ਦਾ ਪ੍ਰੋ ਵੇਰੀਐਂਟ
Sunday, Oct 01, 2017 - 01:57 PM (IST)

ਜਲੰਧਰ- ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ. ਨੇ ਭਾਰਤ 'ਚ ਮਿਨੀ ਜੇ.ਸੀ.ਡਬਲਯੂ. ਦਾ ਪ੍ਰੋ ਵਰਜ਼ਨ ਉਤਾਰਿਆ ਹੈ। ਇਸ ਦੇ ਸ਼ੋਅਰੂਮ ਕੀਮਤ 43.9 ਲੱਖ ਰੁਪਏ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਇਸ ਮਾਡਲ ਦੀਆਂ ਸਿਰਫ 20 ਕਾਰਾਂ ਹੀ ਵੇਚੀਆਂ ਜਾਣਗੀਆਂ ਅਤੇ ਇਸ ਲਈ ਅਮੇਜ਼ਨ ਇੰਡੀਆ 'ਤੇ ਖਾਸ ਤੌਰ 'ਤੇ ਬੁਕਿੰਗ ਕਰਾਉਣੀ ਹੋਵੇਗੀ।
ਬਿਨਾਂ ਚਾਬੀ ਦੇ ਚੱਲੇਗੀ BMW ਦੀਆਂ ਕਾਰਾਂ
ਹਾਲ ਹੀ 'ਚ ਅਜਿਹੀ ਵੀ ਖਬਰ ਆਈ ਸੀ ਕਿ ਬੀ.ਐੱਮ.ਡਬਲਯੂ. ਜਲਦੀ ਅਜਿਹੀਆਂ ਕਾਰਾਂ ਬਣਾਏਗੀ ਜਿਨ੍ਹਾਂ 'ਚ ਚਾਬੀ ਨਹੀਂ ਲੱਗੇਗੀ ਸਗੋਂ ਇਹ ਕਾਰਾਂ ਤੁਹਾਡੇ ਸਮਾਰਟਫੋਨ ਰਾਹੀਂ ਸਟਾਰਟ ਅਤੇ ਲਾਕ ਹੋਣਗੀਆਂ।
ਦੱਸ ਦਈਏ ਕਿ ਬੀ.ਐੱਮ.ਡਬਲਯੂ. ਦੀਆਂ ਕਾਰਾਂ ਬੇਹੱਦ ਮਹਿੰਗੀਆਂ ਹਨ ਪਰ 1 ਜੁਲਾਈ ਤੋਂ ਲੱਗੂ ਹੋਏ ਜੀ.ਐੱਸ.ਟੀ. ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ 'ਚ ਜ਼ਬਰਦਸਤ ਕਮੀ ਦੇਖਣ ਨੂੰ ਮਿਲੀ ਸੀ। ਉਸ ਸਮੇਂ ਇਸ ਦੀਆਂ ਕਾਰਾਂ 4 ਲੱਖ ਰੁਪਏ ਤੱਕ ਸਸਤੀਆਂ ਹੋ ਗਈਆਂ ਸਨ।