Piaggio ਆਟੋ ਐਕਸਪੋ 2018 'ਚ ਲਾਂਚ ਕਰ ਸਕਦੀ ਹੈ Aprilia SR 125

Sunday, Jan 28, 2018 - 03:56 PM (IST)

Piaggio ਆਟੋ ਐਕਸਪੋ 2018 'ਚ ਲਾਂਚ ਕਰ ਸਕਦੀ ਹੈ Aprilia SR 125

ਜਲੰਧਰ- ਵਾਹਨ ਨਿਰਮਾਤਾ ਕੰਪਨੀ ਪਿਆਜਿਓ ਅਪ੍ਰਿਲਿਆ SR 125 ਨੂੰ ਜਲਦ ਹੀ ਲਾਂਚ ਕਰਨ ਵਾਲੀ ਹੈ। ਉਮੀਦ ਹੈ ਕਿ ਕੰਪਨੀ ਇਸ ਨੂੰ ਆਟੋ ਐਕਸਪੋ 2018 'ਚ ਲਾਂਚ ਕਰ ਸਕਦੀ ਹੈ। ਉਥੇ ਹੀ ਸਕੂਟਰ ਦੇ ਨਾਮ ਦੇ ਹਿਸਾਬ ਨਾਲ ਇਸ 'ਚ 125 ਸੀ. ਸੀ ਦਾ ਇੰਜਣ ਲਗਾਇਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਲਾਂਚ ਹੋਣ ਤੋਂ ਬਾਅਦ ਇਸ ਦਾ ਮੁਕਾਬਲਾ ਸੁਜ਼ੂਕੀ ਐਕਸੇਸ 125, ਹੌਂਡਾ ਐਕਟਿਵਾ 125 ਅਤੇ ਹੌਂਡਾ ਗਰਾਜ਼ਿਆ ਨਾਲ ਹੋਵੇਗਾ।PunjabKesari

ਫੀਚਰਸ
ਪਿਆਜਿਓ ਇੰਡੀਆ ਇਸ ਸਕੂਟਰ 'ਚ 125cc ਦਾ ਸਿੰਗਲ-ਸਿਲੈਂਡਰ ਇੰਜਣ ਲਗਾਏਗੀ। ਇਹ ਇੰਜਣ 10 bhp ਦੀ ਪਾਵਰ ਅਤੇ 10.6 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਬਿਹਤਰ ਬ੍ਰੇਕਿੰਗ ਲਈ ਕੰਪਨੀ ਨੇ ਇਸ ਸਕੂਟਰ ਦੇ ਅਗਲੇ ਵ੍ਹੀਲ 'ਚ ਡਿਸਕ ਬ੍ਰੇਕ ਅਤੇ ਪਿਛਲੇ 'ਚ ਡਰਮ ਬ੍ਰੇਕ ਦਿੱਤੀ ਹੈ।PunjabKesari 

ਉਥੇ ਹੀ ਇਸ ਦੇ ਨਾਲ ਹੀ ਬਿਨਾਂ ਡਿਸਕ ਬ੍ਰੇਕ ਵਾਲੇ ਮਾਡਲ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਸਕੂਟਰ ਦੀ ਸਾਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ।


Related News