ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਦਾ ਕ੍ਰੇਜ਼, ਵਿਕੀਆਂ 2000 ਤੋਂ ਵੱਧ ਟਿਕਟਾਂ

06/29/2023 6:44:02 PM

ਐਂਟਰਟੇਨਮੈਂਟ ਡੈਸਕ– ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ 17 ਸਤੰਬਰ ਨੂੰ ਮੈਲਬੌਰਨ ਦੇ ਮਾਰਗਰੇਟ ਕੋਰਟ ਏਰੇਨਾ ’ਚ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇਸ ਦੀਆਂ ਟਿਕਟਾਂ ਦੀ ਬੁਕਿੰਗ ਬੀਤੇ ਦਿਨੀਂ ਖੁੱਲ੍ਹੀ ਹੈ। ਗੁਰਦਾਸ ਮਾਨ ਦੇ ਸ਼ੋਅ ਦਾ ਲੋਕਾਂ ’ਚ ਇੰਨਾ ਕ੍ਰੇਜ਼ ਹੈ ਕਿ ਸ਼ੋਅ ਦੀਆਂ 2000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ।

ਗੁਰਦਾਸ ਮਾਨ ਦੇ ਇਸ ਟੂਰ ਦਾ ਨਾਂ ‘ਅੱਖੀਆਂ ਉਡੀਕਦੀਆਂ’ ਹੈ। ਵੱਡੀ ਗੱਲ ਇਹ ਹੈ ਕਿ ਗੁਰਦਾਸ ਮਾਨ ਦੇ ਇਸ ਸ਼ੋਅ ਦੀ ਪਹਿਲੀ ਟਿਕਟ 11 ਹਜ਼ਾਰ ਡਾਲਰ ’ਚ ਵਿਕੀ ਸੀ, ਜੋ ਗੁਰਜੀਵਨ ਸਿੱਧੂ ਨੇ ਖਰੀਦੀ। 11 ਹਜ਼ਾਰ ਡਾਲਰ ਦੀ ਭਾਰਤੀ ਕਰੰਸੀ ’ਚ ਕੀਮਤ 6 ਲੱਖ ਰੁਪਏ ਦੇ ਕਰੀਬ ਬਣਦੀ ਹੈ।

ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਪੰਜਾਬੀ ਕਲਾਕਾਰ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਪ੍ਰਫਾਰਮ ਕਰਨ ਵਾਲਾ ਹੈ।

PunjabKesari

ਕ੍ਰਿਏਟਿਵ ਇਵੈਂਟਸ ਵਲੋਂ ਆਸਟਰੇਲੀਆ ਵਿਖੇ ਗੁਰਦਾਸ ਮਾਨ ਦਾ ਇਹ ਖ਼ਾਸ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਸ਼ੋਅ ਦੀਆਂ ਟਿਕਟਾਂ drytickets.com.au ’ਤੇ ਉਪਲੱਬਧ ਹਨ।


Rakesh

Content Editor

Related News