ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਦੇ ਉਪਾਅ ਕਿੰਨੇ ਕਾਰਗਰ

03/16/2020 1:26:38 AM

ਭਾਰਤ ’ਚ ਹੁਣ ਤਕ ਕੋਰੋਨਾ ਵਾਇਰਸ ਦੇ 107 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿੰਨ੍ਹਾਂ ’ਚੋਂ ਸਭ ਤੋਂ ਵੱਧ (32) ਮਹਾਰਾਸ਼ਟਰ ’ਚ ਸਾਹਮਣੇ ਆਏ ਹਨ ।ਸਰਕਾਰ ਨੇ ਵੀ ਸਮੇਂ ਦੀਸਥਿਤੀ ਨੂੰ ਮਹਿਸੂਸ ਕਰਦੇ ਹੋਏ ਸਖਤ ਚੌਕਸੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸਦੇ ਤਹਿਤ ਨਾਜ਼ੁਕ ਇਲਾਕਿਆਂ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ 4 ਤੋਂ ਵੱਧ ਲੋਕਾਂ ਦੀ ਭੀੜ ਇਕੱਠੇ ਹੋਣ ਤੋਂ ਮਨ੍ਹਾਂ ਕਰ ਦਿੱਤਾ ਹੈ। ਹਾਲਾਂਕਿ ਭਾਰਤ ਕੁਝ ਪਹਿਲੇ ਦੇਸ਼ਾਂ ’ਚੋਂ ਸੀ ਜਿਸ ਨੇ ਉੱਚਿਤ ਸਮੇਂ ’ਤੇ ਇਸ ਆਫਤ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। 17 ਜਨਵਰੀ ਤੋਂ ਹੀ ਬੰਦਰਗਾਹਾਂ ਅਤੇ ਏਅਰਪੋਰਟਸ ’ਤੇ 6 ਲੱਖ ਲੋਕਾਂ ਨੂੰ ਜਾਂਚ ਦੇ ਬਾਅਦ ਹੀ ਦੇਸ਼ ਵਿਚ ਆਉਣ ਦਿੱਤਾ। ਹਾਲਾਂਕਿ ਕੁਝ ਹੀ ਦਿਨ੍ਹਾਂ ਬਾਅਦ ਭਾਰਤ ਨੇ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦਾ ਵੀਜ਼ਾ ਰੱਦ ਕਰ ਦਿੱਤਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਕੀ ਅਸੀਂ ਆਫਤ ਨਾਲ ਨਜਿੱਠਣ ਲਈ ਤਿਆਰ ਹਾਂ ਕੀ ਸਰਕਾਰ ਅਤੇ ਲੋਕਾਂ ਵਲੋਂ ਚੁੱਕੇ ਜਾ ਰਹੇ ਚੌਕਸੀ ਉਪਾਅ ਢੁੱਕਵੇਂ ਹਨ। ਸਿਹਤ ਮੰਤਰੀ ਹਰਸ਼ਵਰਧਨ ਨੇ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਭਾਰਤ ਇਸ ਵਾਇਰਸ ਦੇ ਪ੍ਰੀਖਣ ਲਈ ਲੈਬ 15 ਤੋਂ ਵਧਾ ਕੇ 34 ਕਰ ਦਿੱਤੀਅ ਾਂਜਾਣਗੀਆਂ ਜੋ ਕਿ ਦੇਸ਼ ਭਰ ਵਿਚ ਵਾਇਰਸ ਦੀ ਟੈਸਟਿੰਗ ਦੇ ਕੰਮ ’ਚ ਲੱਗੀਆਂ ਰਹਿਣਗੀਆਂ। ਹਾਲਾਂਕਿ ਬਿਮਾਰੀ ਨਾਲ ਨਜਿੱਠਣ ਦਾ ਰਿਕਾਰਡ ਸਾਡਾ ਕਾਫੀ ਵਧੀਆ ਹੈ। ਪੋਲੀਓ ਤੋਂ ਦੇਸ਼ ਲਗਭਗ ਪੂਰੀ ਤਰ੍ਹਾਂ ਮੁਕਤੀ ਪਾ ਚੁੱਕਾ ਹੈਇ। ਇਸਦੇ ਇਲਾਵਾ 2009 ’ਚ ਸਵਾਇਨ ਫਲੂ ਅਤੇ ਐੱਚ.1 ਐੱਨ-1 ’ਤੇ ਵੀ ਅਸੀਂ ਕਾਫੀ ਹੱਦ ਤਕ ਕੰਟਰੋਲ ਕਰ ਲਿਆ ਸੀ ਪਰ ਅਜੇ ਤਕ ਭਾਰਤ ਨੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦਾ ਸਾਹਮਣਾ ਨਹੀਂ ਕੀਤਾ ਹੈ। ਭਾਰਤ ਨਾ ਤਾਂ 10 ਦਿਨਾਂ ’ਚ ਹਸਪਤਾਲ ਬਣਾ ਸਕਦਾ ਹੈ ਅਤੇ ਨਾ ਹੀ ਚੀਨ ਵਾਂਗ ਆਪਣੇ ਸ਼ਹਿਰਾਂ ਨੂੰ ਦਿਨ ਵਿਚ ਦੋ ਵਾਰ ਧੋ ਕੇ ਸੈਨੇਟਾਈਜ਼ ਕਰ ਸਕਦਾ ਹੈ। ਸਾਡਾ ਸਿਹਤ ਤੰਤਰ ਯੂ.ਕੇ. ਵਰਗਾ ਵੀ ਨਹੀਂ ਹੈ ਜਿਥੇ ਸਾਰਿਆਂ ਲਈ ਇਲਾਜ ਸੁਲੱਭ ਹੈ। ਭਾਰਤ ’ਚ 1457 ਡਾਕਟਰਾਂ ’ਤੇ ਇਕ ਡਾਕਟਰ ਹੈ ਜੋ ਕਿ ਡਬਲਯੂ.ਐੱਚ.ਓ. ਦੇ ਮਾਪਦੰਡਾਂ ਤੋਂ ਕਾਫੀ ਘੱਟ ਹੈ। ਇਥੇ ਨਾਸਿਰਫ ਹਸਪਤਾਲਾਂ ਦੀ ਘਾਟ ਹੈ ਸਗੋਂ ਡਾਕਟਰਾਂ ਅਤੇ ਨਰਸਾਂ ਦੀ ਵੀ ਭਾਰੀ ਘਾਟ ਹੈ। ਭਾਰਤ ਵਿਚ ਅਜੇ ਇਹ ਬੀਮਾਰੀ ਸਟੇਜ-2 ’ਤੇ ਹੈ।ਜਿਸ ਵਿਚ ਇਸ ’ਤੇ ਕੰਟਰੋਲ ਕਰਨਾ ਕਾਫੀ ਹੱਦ ਤੱਕ ਸੰਭਵ ਅਤੇ ਸਾਡੀ ਪਹੁੰਚ ਦੇ ਅੰਦਰ ਹੈ। ਇਸਵਿਚ ਸਾਰਿਆਂ ਨੂੰ ਹਸਪਤਾਲ ਵਿਚ ਕੋਰੇਨਟਾਈਨ ਕਰਨ ਦੀ ਬਜਾਏ ਘਰਾਂ ’ਚ ਹੀਸੁਰੱਖਿਅਤ ਕਰ ਦਿੱਤਾ ਜਾਵੇ ਤਾਂ ਇਹ ਬਿਹਤਰ ਹੋਵੇਗਾ ਕਿਉਂਕਿ ਕਿਸੇ ਵੀ ਬੀਮਾਰ ਵਿਅਕਤੀ ਨੂੰ ਠੀਕ ਹੋਣ ’ਚ ਘੱਟੋ ਘੱਟ 15 ਦਿਨ ਲੱਗਦੇ ਹਨ ਅਤੇ ਇਸਦੇ ਬਾਅਦ ਉਸਦਾ ਇੰਨਫੈਕਸ਼ਨ ਖਤਮ ਹੋਣ ’ਚ 15 ਦਿਨ ਹੋਰ ਲੱਗਦੇ ਹਨ। ਇਸ ਲਈ ਜੇਕਰ ਅਸੀਂ 4ਤੋਂ 6 ਹਫਤਿਆਂ ਲਈ ਸਿਰਫ ਐਂਮਰਜੈਂਸੀ ਸਹੂਲਤਾਂ ਨੂੰ ਚਾਲੂ ਰੱਖਦੇ ਹੋਏ ਬਾਕੀ ਸਾਰੇ ਮਾਮਲਿਅ ਾਂ ’ਚ ੋਲਖਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਈਏ ਤਾਂ ਇਨਾਂ ਖਤਰਿਆ ਤੋਂ ਉੱਭਰ ਸਕਦੇ ਹਾਂ। ਹਾਲਾਂਕਿ ਸੁਣਨ ਵਿਚ ਇਹ ਕਾਫੀ ਨਾਪੱਖੀ ਹੱਲ ਪ੍ਰਤੀਤ ਹੋਸਕਦਾ ਹੈ ਪਰ ਮਹਾਮਾਰੀ ਨੂੰ ਸਟੇਜ -3 ’ਤੇ ਪਹੁਚੰਣ ਤੋਂ ਰੋਕਣ ਲਈ ਇਹ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ। ਇਸ ਰਸਤੇ ’ਤੇ ਚਲਦੇ ਹੋਏ ਸਾਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ ਪਰ ਜਾਨੀ ਨੁਕਸਾਨ ਨੂੰ ਬਚਾਉਣ ਦਾ ਇਹ ਇਕ ਚੰਗਾ ਉਪਾਅ ਹੋਸਕਦਾ ਹੈ।


Bharat Thapa

Content Editor

Related News