ਰਫਲਡ ਸਲੀਵਜ਼ ਅਤੇ ਫਰਿਲਸ ਆਊਟਫਿਟ ਬਣਦੈ ਆਕਰਸ਼ਿਕ

Tuesday, Sep 03, 2024 - 12:25 PM (IST)

ਰਫਲਡ ਸਲੀਵਜ਼ ਅਤੇ ਫਰਿਲਸ ਆਊਟਫਿਟ ਬਣਦੈ ਆਕਰਸ਼ਿਕ

ਅੰਮ੍ਰਿਤਸਰ, (ਕਵਿਸ਼ਾ)- ਜੇਕਰ ਔਰਤਾਂ ਦੇ ਫੈਸ਼ਨ ਟ੍ਰੈਂਡ ਦੀ ਗੱਲ ਕਰੀਏ ਤਾਂ ਹਰ ਰੋਜ਼ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਅੱਜ ਕੱਲ ਔਰਤਾਂ ਦੇ ਫੈਸ਼ਨ ਵਿਚ ਫਰਿਲਸ ਬਹੁਤ ਜ਼ਿਆਦਾ ਪ੍ਰਚਲਿਤ ਹੈ। ਔਰਤਾਂ ਦੇ ਪਹਿਰਾਵੇ ਨੂੰ ਵੱਖ-ਵੱਖ ਤਰ੍ਹਾਂ ਦੇ ਫਰਿਲਸ ਲਗਾ ਕੇ ਬਹੁਤ ਆਕਰਸ਼ਿਕ ਬਣਾਇਆ ਜਾਂਦਾ ਹੈ। ਫਰਿਲਸ ਨੂੰ ਦੁੱਪਟੇ ’ਤੇ, ਸ਼ਰਟ ਅਤੇ ਵੈਸਟਰਨ ਵੇਅਰ ਆਊਟਫਿਟਸ ਅਤੇ ਡ੍ਰੈੱਸ ਵਿਚ ਖੂਬਸੂਰਤੀ ਦੇ ਨਾਲ ਵਰਤੋਂ ਕਰ ਕੇ ਡ੍ਰੈੱਸ ਨੂੰ ਅਨਹਾਂਸ ਕੀਤਾ ਜਾਂਦਾ ਹੈ ਜੋ ਦੇਖਣ ਵਿਚ ਬਹੁਤ ਹੀ ਸ਼ਾਨਦਾਰ ਦਿਖਾਈ ਦਿੰਦਾ ਹੈ ਅਤੇ ਡ੍ਰੈੱਸਸ ਨੂੰ ਖੂਬ ਅਨਹਾਂਸ ਕਰਦੀ ਹੈ।

ਇਸ ਤੋਂ ਇਲਾਵਾ ਅੱਜ ਕੱਲ ਰਫਲਡ ਸਲੀਵਜ਼ ਦਾ ਵੀ ਕਾਫੀ ਟ੍ਰੈਂਡ ਚੱਲ ਰਿਹਾ ਹੈ, ਜਿਸ ਕਾਰਨ ਸਲੀਵਜ਼ ਨੂੰ ਖੂਬਸੂਰਤ ਰਫਲਾਂ ਦੀ ਵਰਤੋਂ ਨਾਲ ਵਧਾਇਆ ਜਾਂਦਾ ਹੈ ਜੋ ਪਹਿਰਾਵੇ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦੇ ਹਨ। ਰਫਲਡ ਸਲੀਵਜ਼ ਵੈਸਟਰਨ ਨਾਲ-ਨਾਲ ਇੰਡੀਅਨ ਵੇਅਰ ਵਿਚ ਵੀ ਖੂਬ ਚੱਲਣ ਵਿਚ ਹੈ।

ਰਫਲਡ ਸਲੀਵਜ਼ ਵਿਚ ਬਹੁਤ ਸਾਰੇ ਡਿਜਾਇਨ ਅਤੇ ਸਟਾਇਲਸ ਨੂੰ ਇੰਫਯੂਜ਼ ਕਰ ਕੇ ਇਸ ਨੂੰ ਹੋਰ ਵੀ ਆਕਰਸ਼ਿਕ ਅਤੇ ਖੂਬਸੂਰਤ ਬਣਾਇਆ ਜਾਂਦਾ ਹੈ, ਜਿਸ ਨਾਲ ਸਾਰਿਆਂ ਦਾ ਧਿਆਨ ਅਜਿਹੇ ਪਹਿਰਾਵੇ ਵੱਲ ਖੂਬ ਆਕਰਸ਼ਿਕ ਹੁੰਦਾ ਹੈ।

ਰਫਲਜ਼ ਅਤੇ ਫਰਿਲਸ ਇਨ੍ਹੀਂ ਦਿਨੀਂ ਅਜਿਹੇ ਟ੍ਰੈਂਡ ਵਿਚ ਦੇਖਣ ਨੂੰ ਮਿਲ ਰਹੇ ਹਨ ਕਿ ਵੱਡੇ-ਵੱਡੇ ਡਿਜ਼ਾਈਨਰ ਵੀ ਡਿਜ਼ਾਈਨਰ ਵਿਅਰ ਦੀ ਆਪਣੀ ਰੇਂਜ ਵਿਚ ਇਨ੍ਹਾਂ ਨੂੰ ਖੂਬਸੂਰਤੀ ਨਾਲ ਇਸਤੇਮਾਲ ਕਰ ਰਹੇ ਹਨ।

ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਅੰਮ੍ਰਿਤਸਰੀ ਔਰਤਾਂ ਇੱਕੋ ਜਿਹੀਆਂ ਰਫ਼ਲਸ ਅਤੇ ਫਰਿੱਲਾਂ ਨਾਲ ਬਣੇ ਖ਼ੂਬਸੂਰਤ ਪਹਿਰਾਵੇ ਵਿੱਚ ਨਜ਼ਰ ਆਉਂਦੀਆਂ ਹਨ। 


author

Tarsem Singh

Content Editor

Related News