ਗੁੜਗਾਓਂ ਦੀ ਕੰਪਨੀ ਨੂੰ ਦਿੱਤਾ ਗਿਆ ਫੇਕ ਕੁਮੈਂਟਾਂ ਦਾ ਠੇਕਾ : ਸ਼੍ਰੋਮਣੀ ਅਕਾਲੀ ਦਲ
Friday, May 15, 2026 - 08:00 PM (IST)
ਵੈੱਬ ਡੈਸਕ : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ 'ਤੇ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਦੇ ਗੰਭੀਰ ਦੋਸ਼ ਲਗਾਏ ਹਨ। ਪਾਰਟੀ ਦੇ ਬਿਆਨਾਂ ਅਨੁਸਾਰ, ਸੋਸ਼ਲ ਮੀਡੀਆ 'ਤੇ ਜਾਅਲੀ ਪ੍ਰਚਾਰ ਅਤੇ ਜਾਅਲੀ ਕੁਮੈਂਟ (Fake Comments) ਕਰਵਾਉਣ ਲਈ ਗੁੜਗਾਓਂ ਸਥਿਤ ਇੱਕ ਨਿੱਜੀ ਕੰਪਨੀ 'ਐਡ ਗਲੋਬਲ 360' (Adglobal360) ਨੂੰ ₹12.50 ਕਰੋੜ ਦਾ ਭਾਰੀ-ਭਰਕਮ ਠੇਕਾ ਦਿੱਤਾ ਗਿਆ ਹੈ।
ਅਕਾਲੀ ਦਲ ਦਾ ਦਾਅਵਾ ਹੈ ਕਿ ਇਹ ₹12.50 ਕਰੋੜ ਦੀ ਰਕਮ ਕਿਸੇ ਨਿੱਜੀ ਫੰਡ ਤੋਂ ਨਹੀਂ, ਸਗੋਂ ਸਿੱਧੇ ਤੌਰ 'ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਜਾਰੀ ਕੀਤੀ ਗਈ ਹੈ। ਇਹ ਠੇਕਾ ਗੁੜਗਾਓਂ ਦੀ ਕੰਪਨੀ 'ਐਡ ਗਲੋਬਲ 360' ਨੂੰ ਦਿੱਤਾ ਗਿਆ ਹੈ ਤਾਂ ਜੋ ਡਿਜੀਟਲ ਪਲੇਟਫਾਰਮਾਂ 'ਤੇ ਜਾਅਲੀ ਕੁਮੈਂਟਸ ਰਾਹੀਂ ਪਾਰਟੀ ਦੇ ਹੱਕ ਵਿੱਚ ਮਾਹੌਲ ਸਿਰਜਿਆ ਜਾ ਸਕੇ। ਇਸ ਕਥਿਤ ਧੋਖਾਧੜੀ ਦੇ ਸਬੰਧ 'ਚ ਅਰਪਿਤ ਦੀਕਸ਼ਿਤ (Arpit Dixit) ਅਤੇ ਸ਼ਵੇਤਾ ਪਚੋਰੀ (Sweta Pachori) ਦੇ ਨਾਮ ਵੀ ਸਾਹਮਣੇ ਆਏ ਹਨ।
ਝਾੜੂ ਪਾਰਟੀ ਨੇ ਜਾਅਲੀ ਕੁਮੈਂਟ ਕਰਨ ਲਈ ਗੁੜਗਾਓਂ ਦੀ ਐਡ ਗਲੋਬਲ 360 ਨਾਮ ਦੀ ਕੰਪਨੀ ਨੂੰ 12.5 ਕਰੋੜ ਰੁਪਏ ਵਿੱਚ ਦਿੱਤਾ ਠੇਕਾ! pic.twitter.com/gBUTjXaQgJ
— Shiromani Akali Dal (@Akali_Dal_) May 15, 2026
ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਰਵਾਈ ਨੂੰ ਜਨਤਾ ਦੇ ਟੈਕਸ ਦੇ ਪੈਸੇ ਦੀ ਅਪਰਾਧਿਕ ਬਰਬਾਦੀ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ ਹੈ। ਪਾਰਟੀ ਨੇ ਇਸ 'ਡਿਜੀਟਲ ਇਨਫਲੂਐਂਸ' (Digital Influence) ਕੰਟਰੈਕਟ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰੀ ਪੈਸੇ ਦੀ ਲੁੱਟ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
