ਵੱਖ-ਵੱਖ ਰੰਗਾਂ ਦੇ ਸੁੰਦਰ ਥ੍ਰੈਡ ਵਰਕ ਸੂਟ ਬਣੇ ਗਰਮੀਆਂ ’ਚ ਅੰਮ੍ਰਿਤਸਰੀ ਔਰਤਾਂ ਦੀ ਪਹਿਲੀ ਪਸੰਦ
Wednesday, Jul 31, 2024 - 12:47 PM (IST)
ਅੰਮ੍ਰਿਤਸਰ, (ਕਵਿਸ਼ਾ)- ਔਰਤਾਂ ਦੇ ਪਹਿਰਾਵੇ ਵਿਚ ਸਲਵਾਰ ਸੂਟ ਹਰ ਭਾਰਤੀ ਔਰਤ ਦਾ ਪਸੰਦੀਦਾ ਪਹਿਰਾਵਾ ਹੈ, ਕਿਉਂਕਿ ਇਹ ਨਾ ਸਿਰਫ਼ ਪਹਿਨਣ ਵਿਚ ਬਹੁਤ ਆਰਾਮਦਾਇਕ ਹੈ, ਸਗੋਂ ਇਹ ਬਹੁਤ ਆਕਰਸ਼ਿਕ ਵੀ ਲੱਗਦਾ ਹੈ, ਜਿਸ ਵਿਚ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਝਲਕਦੀ ਹੈ।
ਸਲਵਾਰ ਸੂਟ ਦੀ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੇ ਸਲਵਾਰ ਸੂਟ ਦੇ ਟਰੈਂਡ ਆਉਂਦੇ-ਜਾਂਦੇ ਹਨ, ਕਦੇ ਪਲਾਜ਼ੋ ਦੇ ਨਾਲ, ਕਦੇ ਪੈਂਟ ਦੇ ਨਾਲ ਅਤੇ ਕਦੇ ਸ਼ਰਾਰਾ ਦੇ ਨਾਲ। ਵੱਖ-ਵੱਖ ਤਰ੍ਹਾਂ ਦੇ ਸੂਟ ਟ੍ਰੈਂਡ ਵਿਚ ਆਉਂਦੇ ਰਹਿੰਦੇ ਹਨ ਪਰ ਅੱਜ ਕੱਲ ਗਰਮੀਆਂ ਦੇ ਚੱਲਦਿਆਂ ਕਾਟਨ ਦੇ ਵੱਖ-ਵੱਖ ਫੈਬਰਿਕ ’ਤੇ ਕਾਟਨ ਥ੍ਰੇਡ ਦੇ ਹੀ ਏਬਾਯਡਰੀ ਵਾਲੇ ਸੂਟ ਬਹੁਤ ਟ੍ਰੈਂਡ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹੇ ਸੂਟ ਅੱਜ-ਕੱਲ ਹਰ ਔਰਤ ਦਾ ਧਿਆਨ ਖਿੱਚ ਰਹੇ ਹਨ।
ਅੱਜ-ਕੱਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਕਾਟਨ ਸੂਟ ਦੇ ਮੁਕਾਬਲੇ ਕਾਟਨ ਥ੍ਰੈੱਡ ਵਰਕ ਵਾਲੇ ਸੂਟ ਨੂੰ ਤਰਜੀਹ ਦਿੰਦੀਆਂ ਨਜ਼ਰ ਆ ਰਹੀਆਂ ਹਨ। ਉਹ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਸਮਾਗਮਾਂ ’ਚ ਇਸੇ ਤਰ੍ਹਾਂ ਦੇ ਸੂਟ ਪਹਿਨੀਆਂ ਹੋਈਆ ਨਜ਼ਰ ਆਉਂਦੀਆ ਹਨ, ਕਿਉਂਕਿ ਅਜਿਹੇ ਸੂਟ ਪਹਿਨਣ ਵਿਚ ਆਰਾਮਦਾਇਕ ਹੋਣ ਦੇ ਨਾਲ-ਨਾਲ ਕਾਫੀ ਸ਼ਾਹੀ ਵੀ ਲੱਗਦੇ ਹਨ ਅਤੇ ਅੰਮ੍ਰਿਤਸਰ ਦੀਆਂ ਸ਼ਾਹੀ ਔਰਤਾਂ ਇਨ੍ਹੀਂ ਦਿਨੀਂ ਅੰਮ੍ਰਿਤਸਰ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਵੀ ਇਸੇ ਤਰ੍ਹਾਂ ਦੇ ਸੂਟ ਪਹਿਨ ਕੇ ਪਹੁੰਚਦੀਆਂ ਨਜ਼ਰ ਆਉਂਦੀਆਂ ਹਨ।