ਕੈਪਟਨ ਨੇ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਵੋਟਾਂ ਹਾਸਲ ਕੀਤੀਆਂ : ਪ੍ਰਾਸ਼ਰ, ਗਿੱਲ
Thursday, Dec 06, 2018 - 01:58 PM (IST)
-01.jpg)
ਅੰਮ੍ਰਿਤਸਰ (ਬਲਜੀਤ) - ਪੰਜਾਬ ਦੀ ਜਨਤਾ ਨੂੰ ਝੂਠ ਬੋਲ ਕੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਦੇ ਮੰਤਰੀਆਂ ਨੂੰ ਆਪਸ ਵਿਚ ਲਡ਼ਾਈ ਤੋਂ ਵਹਿਲ ਨਹੀਂ ਮਿਲ ਰਹੀ ਉਹ ਪੰਜਾਬ ਦੀ ਗਰੀਬ ਜਨਤਾ ਦੇ ਭਲੇ ਦੀ ਗੱਲ ਕਿੱਥੋਂ ਸੋਚਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਰਕੇਸ਼ ਪ੍ਰਾਸ਼ਰ ਅਤੇ ਲਖਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਝੂਠ ਤੇ ਝੂਠ ਬੋਲ ਰਹੀ ਹੈ ਜਦਕਿ ਹੁਣ ਲੋਕਾਂ ਨੂੰ ਸਮਝ ਆ ਚੁੱਕੀ ਹੈ ਕਿ ਉਹ ਠੱਗੇ ਗਏ ਹਨ ਜਦਕਿ ਲੋਕਾਂ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਸਰਕਾਰ ਦਾ ਬੋਰੀਆ ਬਿਸਤਰ ਗੋਲ ਕਰ ਦੇਣਗੇ। ਇਸ ਮੌਕੇ ਅਜੈ ਕੁਮਾਰ ਗੋਲਡੀ, ਸਵਰਨ ਸਿੰਘ ਮੁਨੀਮ, ਉਪਕਾਰ ਸਿੰਘ ਕਾਰੀ, ਬਲਜੀਤ ਸਿੰਘ ਬਾਊ, ਬੱਬੂ ਭੰਡਾਰੀ, ਅਮਰੀਕ ਸਿੰਘ, ਸੋਨੂੰ ਨੰਬਰਦਾਰ, ਇਲਾਵਾ ਸਰਪੰਚ ਮਲਕੀਤ ਸਿੰਘ ਸ਼ਾਮਨਗਰ, ਸਰਪੰਚ ਸ਼ਰਨਬੀਰ ਸਿੰਘ ਰੂਪੋਵਾਲੀ, ਸਰਪੰਚ ਜਸਪਾਲ ਸਿੰਘ ਭੋਆ, ਸਰਪੰਚ ਹਰਜਿੰਦਰ ਸਿੰਘ ਰੂਪੋਵਾਲੀ, ਸਰਪੰਚ ਮਨਦੀਪ ਸਿੰਘ ਸ਼ਹਿਜਾਦਾ, ਮੰਗਲ ਸਿੰਘ ਰੰਗੀਲਪੁਰਾ, ਪਹਿਲਵਾਨ ਬਲਵਿੰਦਰ ਸਿੰਘ ਬਿੱਟੂ, ਪਹਿਲਵਾਨ ਸੀਪੂ ਚੋਗਾਵਾ, ਦਿਲਬਾਗ ਸਿੰਘ ਸੋਹੀ, ਨੰਬਰਦਾਰ ਅਵਤਾਰ ਸਿੰਘ, ਸਰਪੰਚ ਡਿੰਪਲ ਕੱਥੂਨੰਗਲ, ਸਰਪੰਚ ਜਸਪਾਲ ਸਿੰਘ ਮਾਂਗਾਸਰਾਏ, ਸਤਨਾਮ ਸਿੰਘ, ਸਰਪੰਚ ਬਲਦੇਵ ਸਿੰਘ ਮੀਆ ਪੰਧੁੇਰ, ਸਰਪੰਚ ਸੁਖਦੀਪ ਸਿੰਘ ਦੀਪੀ, ਪ੍ਰਭਪਾਲ ਸਿੰਘ ਝੰਡੇ, ਸਾਹਿਬ ਸਿੰਘ ਰੰਗੀਲਪੁਰਾ ਆਦਿ ਹਾਜ਼ਰ ਸਨ