ਪ੍ਰਿੰਸੀਪਲ ਧਰਮ ਸਿੰਘ ਭੰਗੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

11/15/2018 2:31:48 PM

ਅੰਮ੍ਰਿਤਸਰ (ਹਰਜੀਪ੍ਰੀਤ) - ਰਈਆ ਦੀ ਨਾਮਵਰ ਵਿੱਦਿਅਕ ਸੰਸਥਾ ਮੋਟੈਂਸਰੀ ਸੀ. ਸੈ. ਸਕੂਲ ਦੇ ਪ੍ਰਿੰਸੀਪਲ ਧਰਮ ਸਿੰਘ ਭੰਗੂ ਜੋ ਕੱਲ ਵਿਛੋਡ਼ਾ ਦੇ ਗਏ ਸਨ, ਦਾ ਅੰਤਿਮ ਸਸਕਾਰ ਰਈਆ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਬੇਟੀਆਂ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿਖਾਈ। ਇਸ ਮੌਕੇ ਪ੍ਰਿੰਸੀਪਲ ਨਗੀਨ ਸਿੰਘ ਬੱਲ, ਸਿਮਰਨਪੀਤ ਸਿੰਘ ਦੋਵੇਂ ਦਾਮਾਦ, ਚੋਜੀ ਪ੍ਰੀਤਮ, ਡਾ. ਇੰਦੂ, ਅਮਿਤੋਜ ਤਿੰਨੇ ਬੇਟੀਆਂ, ਦਵਿੰਦਰ ਸਿੰਘ ਭੰਗੂ, ਪਤਵਿੰਦਰ ਸਿੰਘ ਭੰਗੂ, ਕੇ. ਕੇ. ਸ਼ਰਮਾ, ਪ੍ਰਿੰਸੀਪਲ ਗੁਰਮੀਤ ਸਿੰਘ ਚੀਮਾ, ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਪ੍ਰਿੰਸੀਪਲ ਚਰਨਜੀਤ ਸਿੰਘ ਹੁੰਦਲ, ਮਨਜੀਤ ਸਿੰਘ ਬਾਬਾ ਬਕਾਲਾ, ਪ੍ਰਿੰਸੀਪਲ ਕੁਲਦੀਪ ਸਿੰਘ, ਪਵਨ ਬਿਆਸ, ਜਗਿੰਦਰਪਾਲ ਡਿਪੂ ਵਾਲੇ , ਮੋਟੈਂਸਰੀ ਅਤੇ ਸੰਤਸਰ ਸਕੂਲ ਦੇ ਸਾਰਾ ਸਟਾਫ ਉਨ੍ਹਾਂ ਦੀ ਅੰਤਮ ਯਾਤਰਾ ਵਿਚ ਸ਼ਾਮਿਲ ਹੋਇਆ।ਪ੍ਰਿੰਸੀਪਲ ਭੰਗੂ ਦੀ ਮ੍ਰਿਤਕ ਦੇਹ ਨੂੰ ਅਗਨੀ ਦਿਖਾਉਂਦੀਆਂ ਉਨ੍ਹਾਂ ਦੀਆਂ ਬੇਟੀਆਂ।


Related News