ਜ਼ਰੂਰਤਮੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਵੰਡਿਆ

Saturday, Nov 10, 2018 - 05:48 PM (IST)

ਅੰਮ੍ਰਿਤਸਰ (ਅਰੋਡ਼ਾ)— ਮਹਾਨਗਰ ’ਚ ਲੰਬੇ ਸਮੇਂ ਤੋਂ ਆਪਣੀ ਸ਼ਲਾਘਾ ਸਮਾਜ ਸੇਵਾਵਾਂ ਕਾਰਨ ਬ੍ਰਾਈਟ ਮਿਸ਼ਨ ਸੋਸਾਇਟੀ ਵੱਲੋਂ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਤਰਨਤਾਰਨ ਰੋਡ ਵਿਖੇ ਸੋਸਾਇਟੀ ਦੇ ਚੇਅਰਮੈਨ ਅਵਤਾਰ ਸਿੰਘ, ਪ੍ਰਧਾਨ ਅਜੀਤ ਸਿੰਘ, ਮੀਤ ਪ੍ਰਧਾਨ ਸਚਿਨ ਪ੍ਰਧਾਨ, ਜਨਰਲ ਸਕੱਤਰ ਕੰਵਲਜੀਤ ਸਿੰਘ ਤੇ ਰਣਜੀਤ ਸਿੰਘ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਸਮਾਗਮ ’ਚ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਕੌਂਸਲਰ ਵਰਿੰਦਰ ਸਹਿਦੇਵ, ਕੌਂਸਲਰ ਜਸਵਿੰਦਰ ਸ਼ੇਰਗਿੱਲ ਤੇ ਇੰਦਰ ਬੱਬਰ ਖਾਸ ਤੌਰ ’ਤੇ ਸ਼ਾਮਿਲ ਹੋਏ। ਮੀਤ ਪ੍ਰਧਾਨ ਸਚਿਨ ਮਦਾਨ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੂੰ ਉਨ੍ਹਾਂ ਦੀ ਸੋਸਾਇਟੀ ਵੱਲੋਂ ਰਾਸ਼ਨ ਵੰਡਿਆ ਜਾਂਦਾ ਹੈ, ਉਨ੍ਹਾਂ ਨੂੰ ਸੋਸਾਇਟੀ ਵੱਲੋਂ ਸ਼ਨਾਖਤੀ ਕਾਰਡ ਦਿੱਤੇ ਗਏ ਹਨ, ਜਦੋਂ ਵੀ ਰਾਸ਼ਨ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਉਨ੍ਹਾਂ ਸਾਰੇ ਪਰਿਵਾਰਾਂ ਨੂੰ ਸੋਸਾਇਟੀ ਵੱਲੋਂ ਰਾਸ਼ਨ ਵੰਡਿਆ ਜਾਵੇਗਾ। ਇਸ ਮੌਕੇ ਬ੍ਰਿਜ ਲਾਲ ਮਦਾਨ, ਸੁਰਿੰਦਰ ਕੁਮਾਰ, ਮੁਕੇਸ਼ ਕੁਮਾਰ, ਮਨਿੰਦਰਜੀਤ ਸਿੰਘ, ਵਿਕਾਸ ਕੁਮਾਰ, ਚਰਨ ਸਿੰਘ, ਬਲਕਾਰ ਸਿੰਘ, ਐਰੀ ਪਹਿਲਵਾਨ ਤੇ ਇਲਾਕੇ ਦੇ ਕਈ ਪਤਵੰਤੇ ਮੌਜੂਦ ਸਨ।


Related News