ਕਾਂਗਰਸੀ ਐੱਸ. ਸੀ. ਵਿਭਾਗ ’ਚ ਮਿਹਨਤੀ ਵਰਕਰ ਅੱਗੇ ਲਿਆਂਦੇ ਜਾਣਗੇ : ਇੰਦਰਜੀਤ ਰਾਏ

Saturday, Nov 10, 2018 - 05:58 PM (IST)

ਅੰਮ੍ਰਿਤਸਰ (ਵਾਲੀਆ)— ਜ਼ਿਲਾ ਕਾਂਗਰਸੀ ਅੰਮ੍ਰਿਤਸਰ ਦਿਹਾਤੀ ਐੱਸ. ਸੀ. ਡਿਪਾਰਟਮੈਂਟ ਦੇ ਚੇਅਰਮੈਨ ਇੰਦਰਜੀਤ ਸਿੰਘ ਰਾਏ ਨੇ ਕਾਂਗਰਸੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਅਗਾਮੀ ਲੋਕਾਂ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਅੱਜ ਰਾਣੀ ਪ੍ਰਧਾਨ ਨੂੰ ਐੱਸ. ਸੀ. ਡਿਪਾਰਟਮੈਟ ਦਾ ਜ਼ਿਲਾ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਮੌਕੇ ਰਾਏ ਨੇ ਕਿਹਾ ਕਿ ਕਾਂਗਰਸ ਐੱਸ. ਸੀ. ਡਿਪਾਰਟਮੈਂਟ ਵਿਚ ਮਿਹਨਤੀ ਕਾਂਗਰਸੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਯੋਗ ਅਹੁੱਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਅਤੇ ਵਾਰਡ ਪੱਧਰ ’ਤੇ ਕਾਂਗਰਸ ਦੇ ਅਹਦੇਦਾਰ ਬਣਾਏ ਜਾਣਗੇ। ਇਸ ਮੌਕੇ ਲਖਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਜਗਬੀਰ ਸਿੰਘ ਲਾਲੀ ਮੈਂਬਰ ਬਲਾਕ ਸੰਮਤੀ, ਅਜੀਤ ਸਿੰਘ ਚਾਹਲ ਰਮਾਨਾਚਕ ਜਨਰਲ ਸਕੱਤਰ ਪੰਜਾਬ ਆਲ ਇੰਡੀਆ, ਰਾਜੀਵ ਗਾਂਧੀ ਵਿਚਾਰ ਮੰਚ ,ਬਲਵਿੰਦਰ ਸਿੰਘ ਬਲੂ ਕੋਟਖਹਿਰਾ, ਅੰਗਰੇਜ ਸਿੰਘ ਕੋਟ ਖਹਿਰਾ, ਬਲਜੀਤ ਸਿੰਘ , ਮਾਸਟਰ ਅਮਰੀਕ ਸਿੰਘ, ਅਮਨਦੀਪ ਸਿੰਘ ਰਾਜਾਸਾਂਸੀ, ਗੁਰਮੇਜ ਸਿੰਘ ਜੇਠੂਵਾਲ, ਰਾਜੂ ਚੇਅਰਮੈਨ ਭੀਲੋਵਾਲ , ਪ੍ਰਗਟ ਸਿੰਘ ਕੋਟਖਹਿਰਾ, ਹਰਜੀਤ ਸਿੰਘ, ਦਲਬੀਰ ਸਿੰਘ ਫਤਿਹਪੁਰ, ਕਾਬਲ ਸਿੰਘ ਗਿਲ, ਹਰਜਿੰਦਰ ਸਿੰਘ ਮੀਰਾਚੱਕ, ਲਖਬੀਰ ਸਿੰਘ ਫੌਜੀ, ਗੁਰਬਖਸ਼ ਸਿੰਘ ਜਲਾਲਉਸਮਾ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।


Related News