ਨੰਬਰਦਾਰ ਚਰਨ ਸਿੰਘ ਦਨਿ ਪੰਜ ਤੰਤਾਂ ’ਚ ਵਿਲੀਨ

Saturday, Nov 10, 2018 - 05:58 PM (IST)

ਨੰਬਰਦਾਰ ਚਰਨ ਸਿੰਘ ਦਨਿ ਪੰਜ ਤੰਤਾਂ ’ਚ ਵਿਲੀਨ

ਅੰਮ੍ਰਿਤਸਰ (ਰਾਕੇਸ਼)— ਠੇਕੇਦਾਰ ਰਵਿੰਦਰ ਸਿੰਘ ਤੇ ਡਾ. ਨਰਿੰਦਰ ਸਿੰਘ ਨੂੰ ਉਦੋਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਨੰਬਰਦਾਰ ਚਰਨ ਸਿੰਘ ਸੰਖੇਪ ਬਿਮਾਰੀ ਪਿੱਛੋਂ ਪੰਜ ਤੱਤਾਂ ’ਚ ਵਿਲੀਨ ਹੋ ਗਏ। ਆਪ ਇਲਾਕੇ ਵਿਚ ਪ੍ਰਮੁੱਖ ਸਖਸ਼ੀਅਤ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਦਨਿਆਲ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਠੇਕੇਦਾਰ ਰਵਿੰਦਰ ਸਿੰਘ ਤੇ ਨਰਿੰਦਰ ਸਿੰਘ ਨੇ ਦਿਖਾਈ। ਇਸ ਮੌਕੇ ਕੇ. ਕੇ. ਸ਼ਰਮਾ ਪ੍ਰਧਾਨ ਬਲਾਕ ਕਾਂਗਰਸ ਰਈਆ, ਪਹਿਲਵਾਨ ਚਰਨ ਸਿੰਘ, ਹਰੀ ਬਾਬਾ ਬਕਾਲਾ, ਨੰਬਰਦਾਰ ਧਰਮ ਸਿੰਘ, ਮਨਜਿੰਦਰ ਸਿੰਘ ਧਿਆਨਪੁਰ, ਪੱਪੂ ਨੰਬਰਦਾਰ, ਸ਼ਿੰਦੂ ਦੋਧੀ ਵਡਾਲਾ ਖੁਰਦ, ਸਰਪੰਚ ਦਵਿੰਦਰ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ, ਜਸਪਾਲ ਸਿੰਘ ਟੋਨੀ, ਰਘਬੀਰ ਸਿੰਘ, ਬਹਾਲ ਸਿੰਘ, ਪ੍ਰਧਾਨ ਸਤਨਾਮ ਸਿੰਘ, ਲੱਖਾ ਸਿੰਘ, ਕੁਲਵੰਤ ਸਿੰਘ, ਸੋਨੀ ਪ੍ਰਧਾਨ, ਪ੍ਰੀਤਮ ਸਿੰਘ, ਦਲਬੀਰ ਸਿੰਘ, ਮਿਸਤਰੀ ਊਧਮ ਸਿੰਘ, ਗੁਰਮੀਤ ਸਿੰਘ, ਸੁਖਚੈਨ ਸਿੰਘ, ਸੰਤੋਖ ਸਿੰਘ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਸ਼ਾਮਿਲ ਹੋਈਆਂ।ਨੰਬਰਦਾਰ ਚਰਨ ਸਿੰਘ ਦੇ ਅੰਤਿਮ ਸਸਕਾਰ ਮੌਕੇ ਚਿਤਾ ਨੂੰ ਅਗਨੀ ਦਿਖਾਉਂਦੇ ਹੋਏ ਉਨ੍ਹਾਂ ਦੇ ਸਪੁੱਤਰ ਰਵਿੰਦਰ ਸਿੰਘ। (ਰਾਕੇਸ਼)


Related News