ਅੱਧੀ ਰਾਤ ਬਿਆਸ ਹਾਈਵੇਅ ''ਤੇ 2 ਨੌਜਵਾਨਾਂ ਨੇ ਤੋੜਿਆ ਦਮ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

Friday, Nov 10, 2023 - 10:50 AM (IST)

ਅੱਧੀ ਰਾਤ ਬਿਆਸ ਹਾਈਵੇਅ ''ਤੇ 2 ਨੌਜਵਾਨਾਂ ਨੇ ਤੋੜਿਆ ਦਮ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬੀਤੀ ਰਾਤ 9 ਵਜੇ ਦੇ ਕਰੀਬ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ’ਤੇ ਸਥਿਤ ਕਸਬਾ ਬਿਆਸ ਵਿਚੋਂ ਗੁਜ਼ਰਦੇ ਫਲਾਈਓਵਰ ’ਤੇ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਕੈਨੇਡਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, IELTS 'ਚੋਂ ਘੱਟ ਬੈਂਡ ਵਾਲਿਆਂ ਨੂੰ ਵੀ ਮਿਲਣਗੇ ਧੜਾ-ਧੜ ਵੀਜ਼ੇ

ਜਾਣਕਾਰੀ ਅਨੁਸਾਰ ਰਣਜੀਤ ਯਾਦਵ ਅਤੇ ਚਿਰਾਗ ਨਾਮੀ ਨੌਜਵਾਨ ਆਪਣੀ ਬੰਦ ਬਾਡੀ ਕੈਂਟਰ ਗੱਡੀ ਦੇ ਖਰਾਬ ਹੋ ਜਾਣ ਕਾਰਨ ਉਸਨੂੰ ਪਿਛਲੇ ਪਾਸੇ ਤੋਂ ਠੀਕ ਕਰ ਰਹੇ ਸਨ ਕਿ ਅਚਾਨਕ ਇਕ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਬਿਆਸ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਦਕਿ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਾ ਦਿੱਤੀਆਂ ਗਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਬੱਸ ਸਟੈਂਡ ਨੇੜਲੇ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲਦੈ ਗੰਦਾ ਧੰਦਾ, ਰਿਸੈਪਸ਼ਨ ’ਤੇ ਸੌਦਾ, ਅੰਦਰ ਵਸੂਲੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News