ਅਮਰੀਕਾ ਦੇ ਬੀ-2 ਲੜਾਕੂ ਜਹਾਜ਼ ਨਾਲ ਯਮਨ ਦੇ ਹੂਤੀ ਬਾਗੀਆਂ ਦੇ ਜ਼ਮੀਨਦੋਜ਼ ਬੰਕਰਾਂ ''ਤੇ ਕੀਤਾ ਗਿਆ ਹਮਲਾ
Thursday, Oct 17, 2024 - 11:13 AM (IST)
ਦੁਬਈ (ਏਜੰਸੀ)- ਅਮਰੀਕਾ ਦੇ ਲੰਬੀ ਦੂਰੀ ਦੀ ਸਮਰਥਾ ਵਾਲੇ 'ਬੀ-2' ਲੜਾਕੂ ਜਹਾਜ਼ ਨਾਲ ਯਮਨ ਦੇ ਹੂਤੀ ਬਾਗੀਆਂ ਦੇ ਜ਼ਮੀਨਦੋਜ਼ ਬੰਕਰਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਅਧਿਕਾਰੀਆਂ ਨੇ ਵੀਰਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲੇ ਨਾਲ ਕਿੰਨਾ ਨੁਕਸਾਨ ਹੋਇਆ ਹੈ।
ਯਮਨ ਦੇ ਹੂਤੀ ਬਾਗੀਆਂ ਨੂੰ ਨਿਸ਼ਾਨਾ ਬਣਾਉਣ ਲਈ 'ਬੀ-2 ਸਪਿਰਿਟ' ਦੀ ਵਰਤੋਂ ਕਰਨਾ ਆਮ ਗੱਲ ਨਹੀਂ ਹੈ। 'ਬੀ-2 ਸਪਿਰਿਟ' ਇਕ ਅਜਿਹਾ ਲੜਾਕੂ ਜ਼ਹਾਜ਼ ਹੈ, ਜੋ ਦੁਸ਼ਮਣ ਦੀ ਨਜ਼ਰ ਵਿਚ ਆਏ ਬਿਨਾਂ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਗਾਜ਼ਾ ਪੱਟੀ ਵਿੱਚ ਹਮਾਸ ਵਿਰੁੱਧ ਇਜ਼ਰਾਇਲੀ ਹਮਲਿਆਂ ਦੇ ਵਿਰੋਧ ਵਿੱਚ ਹੂਤੀ ਬਾਗੀ ਪਿਛਲੇ ਕਈ ਮਹੀਨਿਆਂ ਤੋਂ ਲਾਲ ਸਾਗਰ ਵਿੱਚ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8