ਅਮਰੀਕਾ ਨੇ ਕੰਪਨੀਆਂ ਨੂੰ ਹੁਆਵੇਈ ਦੇ ਨਾਲ ਕਰਨ ਦੀ ਮੋਹਲਤ ਨੂੰ ਵਧਾਇਆ

11/19/2019 11:37:34 AM

ਵਾਸ਼ਿੰਗਟਨ—ਟਰੰਪ ਸਰਕਾਰ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਦੀ ਦਿੱਗਜ਼ ਦੂਰਸੰਚਾਰ ਉਪਕਰਨ ਨਿਰਮਾਤਾ ਕੰਪਨੀ ਹੁਆਵੇਈ ਦੇ ਨਾਲ ਕਾਰੋਬਾਰ ਕਰ ਦੀ ਮਿਆਦ ਨੂੰ ਸੋਮਵਾਰ ਨੂੰ 90 ਦਿਨਾਂ ਲਈ ਵਧਾ ਦਿੱਤਾ ਹੈ। ਇਸ ਨਾਲ ਸੇਵਾ ਪ੍ਰਦਾਤਾ ਨੂੰ ਪੇਂਡੂ ਖੇਤਰਾਂ ਦੇ ਗਾਹਕਾਂ ਨੂੰ ਸੇਵਾ ਦੇਣਾ ਜਾਰੀ ਰੱਖਣ ਦੀ ਆਗਿਆ ਮਿਲੇਗੀ।
ਅਮਰੀਕਾ ਦੇ ਵਪਾਰਕ ਮੰਤਰੀ ਵਿਲਬਰ ਰੋਸ ਨੇ ਬਿਆਨ 'ਚ ਕਿਹਾ ਕਿ ਇਹ ਵਿਸਤਾਰ ਕੰਪਨੀਆਂ ਨੂੰ ਅਮਰੀਕਾ ਦੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਗਾਹਕਾਂ ਨੂੰ ਸੇਵਾ ਦੇਣਾ ਜਾਰੀ ਰੱਖਣ ਦੀ ਆਗਿਆ ਹੋਵੇਗੀ ਨਹੀਂ ਤਾਂ ਉਹ ਲਟਕ ਜਾਣਗੇ। ਇਸ ਤੋਂ ਪਹਿਲਾਂ ਅਗਸਤ 'ਚ ਹੁਆਵੇਈ 'ਤੇ ਪ੍ਰਤੀਬੰਧ ਨੂੰ 90 ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ।


Aarti dhillon

Content Editor

Related News