ਟਰੰਪ ਨੇ ਫਿਲਾਡੇਲਫੀਆ ''ਚ ਵਾਪਰੇ ਏਅਰ ਐਂਬੂਲੈਂਸ ਹਾਦਸੇ ''ਤੇ ਪ੍ਰਗਟਾਇਆ ਦੁੱਖ
Saturday, Feb 01, 2025 - 01:24 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲਾਡੇਲਫੀਆ ਵਿੱਚ ਏਅਰ ਐਂਬੂਲੈਂਸ ਜਹਾਜ਼ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ, "ਮੈਨੂੰ ਪੈਨਸਿਲਵੇਨੀਆ ਦੇ ਫਿਲਾਡੇਲਫੀਆ ਵਿੱਚ ਹੋਏ ਜਹਾਜ਼ ਹਾਦਸੇ ਤੋਂ ਬਹੁਤ ਦੁੱਖ ਹੋਇਆ ਹੈ। ਇਸ ਵਿੱਚ ਕਈ ਮਾਸੂਮ ਲੋਕ ਮਾਰੇ ਗਏ। ਸਾਡੇ ਬਚਾਅ ਕਰਮਚਾਰੀ ਘਟਨਾ ਵਾਲੀ ਥਾਂ 'ਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।"
ਇਹ ਵੀ ਪੜ੍ਹੋ: ਏਅਰ ਐਂਬੂਲੈਂਸ ਸੀ ਫਿਲਾਡੇਲਫੀਆ 'ਚ Crash ਹੋਇਆ ਜਹਾਜ਼, ਇਸ 'ਚ ਸਵਾਰ 6 ਲੋਕਾਂ ਦੀ ਮੌਤ ਦਾ ਖਦਸ਼ਾ
ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (FAA) ਨੇ ਕਿਹਾ ਕਿ ਹਾਦਸੇ ਸਮੇਂ ਜਹਾਜ਼ ਵਿੱਚ 6 ਲੋਕ ਸਵਾਰ ਸਨ। ਫਿਲਾਡੇਲਫੀਆ ਦੀ ਮੇਅਰ ਚੈਰਿਲ ਪੇਕਰ ਨੇ ਕਿਹਾ ਕਿ ਜਹਾਜ਼ ਹਾਦਸੇ ਵਿੱਚ ਕਈ ਘਰ ਅਤੇ ਵਾਹਨ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਪਤਾ ਨਹੀਂ ਹੈ।
ਇਹ ਵੀ ਪੜ੍ਹੋ: ਟਰੰਪ ਦੀ ਟੈਰਿਫ ਧਮਕੀ 'ਤੇ ਬੋਲੇ ਜਸਟਿਨ ਟਰੂਡੋ, ਕੈਨੇਡਾ ਢੁਕਵਾਂ ਜਵਾਬ ਦੇਣ ਲਈ ਤਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8