ਰੁਪਿੰਦਰ ਸਿੰਘ ਮਾਹਲ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

06/19/2024 11:22:52 AM

ਫਰਿਜਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜਨੋ ਰਹਿੰਦੇ ਉੱਘੇ ਸਮਾਜਸੇਵੀ ਅਤੇ ਬਿਜ਼ਨਸਮੈਨ ਪਾਲ ਮਾਹਲ ਦੇ ਵੱਡੇ ਭਰਾ ਰੁਪਿੰਦਰ ਸਿੰਘ ਮਾਹਲ (94.5 ) ਮੋਡੈਸਟੋ ਨਿਵਾਸੀ ਪਿਛਲੇ ਦਿਨੀਂ ਪ੍ਰਮਾਤਮਾਂ ਵੱਲੋਂ ਮਿਲੀ ਉਮਰ ਭੋਗਕੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ 24 ਜੂਨ, 2024 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਦਰਮਿਆਨ ਲੇਕਵੁੱਡ ਮੈਮੋਰੀਅਲ ਪਾਰਕ ਅਤੇ ਫਿਊਨਰਲ ਹੋਮ( 900 Santa fee rd Hughson CA 95326) ਵਿਖੇ ਹੋਵੇਗਾ।

ਉਪਰੰਤ ਭੋਗ ਗੁਰਦੁਆਰਾ ਸਾਹਿਬ ਹਗਸ਼ਨ (5743 E. Hatch Rd Hughson, CA 95326) ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਜਾਂ ਹੋਰ ਵਧੇਰੇ ਜਾਣਕਾਰੀ ਲਈ ਕਾਲ ਕਰੋ ਪਾਲ ਮਾਹਲ (559) 349-9333 ਜਾਂ ਰਵੀ ਮਾਹਲ 209-578-9736।


Aarti dhillon

Content Editor

Related News