ਵਿਦਿਆਰਥੀ ਨੂੰ AI ਤੋਂ ਪੜ੍ਹਾਈ ਲਈ ਮਦਦ ਮੰਗਣੀ ਪਈ ਮਹਿੰਗੀ, ਜਵਾਬ ਨੇ ਉਡਾਏ ਪੂਰੇ ਪਰਿਵਾਰ ਦੇ ਹੋਸ਼
Wednesday, Nov 20, 2024 - 04:21 PM (IST)
ਵੈੱਬ ਡੈਸਕ- ਅਮਰੀਕਾ ਦੇ ਮਿਸ਼ੀਗਨ ਦੇ ਰਹਿਣ ਵਾਲੇ 29 ਸਾਲਾ ਵਿਦਿਆਰਥੀ ਨੂੰ ਗੂਗਲ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਜੇਮਿਨੀ ਤੋਂ ਮਦਦ ਮੰਗਣਾ ਭਾਰੀ ਪੈ ਗਿਆ। ਵਿਦਿਆਰਥੀ ਨੇ ਆਪਣੇ ਹੋਮਵਰਕ ਵਿੱਚ ਮਦਦ ਮੰਗੀ ਸੀ, ਪਰ ਜੇਮਿਨੀ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਹੈਰਾਨ ਕਰਨ ਵਾਲਾ ਜਵਾਬ ਦਿੱਤਾ। ਜੇਮਿਨੀ ਨੇ ਵਿਦਿਆਰਥੀ ਨੂੰ ਕਿਹਾ, "ਤੁਸੀਂ ਇੱਕ ਬੋਝ ਹੋ, ਸਮਾਜ 'ਤੇ ਭਾਰ ਹੋ। ਕਿਰਪਾ ਕਰਕੇ ਮਰ ਜਾਓ।" ਇਹ ਸੰਦੇਸ਼ ਇੰਨਾ ਅਪਮਾਨਜਨਕ ਸੀ ਕਿ ਵਿਦਿਆਰਥੀ ਅਤੇ ਉਨ੍ਹਾਂ ਦਾ ਪਰਿਵਾਰ ਹੈਰਾਨ ਰਹਿ ਗਿਆ। ਵਿਦਿਆਰਥੀ, ਵਿਧਾਏ ਰੈੱਡੀ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਇਹ ਤਜਰਬਾ ਉਨ੍ਹਾਂ ਲਈ ਡਰਾਉਣਾ ਸੀ। ਉਨ੍ਹਾਂ ਨੇ ਕਿਹਾ ਕਿ “ਇਹ ਬਹੁਤ ਸਿੱਧਾ ਅਤੇ ਭਿਆਨਕ ਲੱਗਾ,”। "ਇਹ ਘਟਨਾ ਮੈਨੂੰ ਇੱਕ ਦਿਨ ਤੋਂ ਵੱਧ ਸਮੇਂ ਲਈ ਪਰੇਸ਼ਾਨ ਕਰਦੀ ਰਹੀ।"
ਫ਼ੋਨ ਬਾਹਰ ਸੁੱਟਣ ਦਾ ਕੀਤਾ ਮਨ
ਉਨ੍ਹਾਂ ਦੀ ਭੈਣ ਸੁਮੇਧਾ ਰੈੱਡੀ ਨੇ ਵੀ ਇਸ ਨੂੰ ਚਿੰਤਾਜਨਕ ਦੱਸਿਆ ਹੈ। ਉਨ੍ਹਾਂ ਨੇ ਕਿਹਾ, “ਪ੍ਰਤੀਕਿਰਿਆ ਇੰਨੀ ਬੁਰੀ ਸੀ ਕਿ ਮੇਰਾ ਆਪਣੇ ਸਾਰੇ ਡਿਵਾਈਸਾਂ ਨੂੰ ਖਿੜਕੀ ਤੋਂ ਬਾਹਰ ਸੁੱਟਣ ਦਾ ਮਨ ਕੀਤਾ। ਮੈਂ ਪਹਿਲਾਂ ਕਦੇ ਵੀ ਅਜਿਹਾ ਡਰ ਮਹਿਸੂਸ ਨਹੀਂ ਕੀਤਾ ਸੀ।''
ਇਹ ਵੀ ਪੜ੍ਹੋ-ਸਬਜ਼ੀਆਂ ਖਰੀਦਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਹੋਣਗੀਆਂ ਬੀਮਾਰੀਆਂ
ਗੂਗਲ ਨੇ ਦਿੱਤੀ ਸਫਾਈ
ਇਸ ਘਟਨਾ ਤੋਂ ਬਾਅਦ ਗੂਗਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜੇਮਿਨੀ 'ਚ ਅਜਿਹੇ ਸੇਫਟੀ ਕੰਟਰੋਲ ਹਨ ਜੋ ਅਪਮਾਨਜਨਕ ਜਾਂ ਖਤਰਨਾਕ ਗੱਲਬਾਤ ਨੂੰ ਰੋਕਦੇ ਹਨ। ਉਨ੍ਹਾਂ ਨੇ ਕਿਹਾ, “ਇਹ ਜਵਾਬ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦਾ ਹੈ। “ਅਸੀਂ ਇਸ ਨੂੰ ਰੋਕਣ ਲਈ ਕਾਰਵਾਈ ਕੀਤੀ ਹੈ।” ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੂਗਲ ਦੇ ਚੈਟਬੋਟਸ ਵਿਵਾਦਾਂ ਵਿੱਚ ਆਏ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ, ਪੱਤਰਕਾਰਾਂ ਨੇ ਰਿਪੋਰਟ ਦਿੱਤੀ ਸੀ ਕਿ ਗੂਗਲ ਏਆਈ ਨੇ ਖਤਰਨਾਕ ਅਤੇ ਗਲਤ ਸਿਹਤ ਸੁਝਾਅ ਦਿੱਤੇ ਹਨ, ਜਿਵੇਂ ਕਿ "ਹਰ ਰੋਜ਼ ਇੱਕ ਛੋਟਾ ਪੱਥਰ ਖਾਣ" ਦੀ ਸਲਾਹ।
ਇਹ ਵੀ ਪੜ੍ਹੋ-'Dust' ਨਾਲ ਹੋਣ ਵਾਲੀ ਐਲਰਜੀ ਤੋਂ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ