ਕੋਰੋਨਾ ਇਨਫੈਕਟਿਡਾਂ ਲਈ ਨਵੀਂ ਐਂਟੀਬਾਡੀ ਥੈਰੇਪੀ, ਖੋਜ ’ਚ ਦਾਅਵਾ-ਜਲਦ ਉਭਰ ਸਕਦੇ ਹਨ ਮਰੀਜ਼

Saturday, Oct 31, 2020 - 09:54 PM (IST)

ਵਾਸ਼ਿੰਗਟਨ-ਕੋਰੋਨਾ ਵਾਇਰਸ ਕਾਰਣ ਦੁਨੀਆ ਭਰ ’ਚ ਫੈਲੀ ਮਹਾਮਾਰੀ ਕੋਵਿਡ-19 ਤੋਂ ਛੁਟਕਾਰਾ ਪਾਉਣ ਲਈ ਗਲੋਬਲੀ ਪੱਧਰ ’ਤੇ ਕੋਸ਼ਿਸ਼ਾਂ ਜਾਰੀ ਹਨ। ਤਮਾਮ ਦੇਸ਼ ਆਪਣੇ ਪੱਧਰ ’ਤੇ ਇਨਫੈਕਸ਼ਨ ਲਈ ਟੈਸਟ, ਵੈਕਸੀਨ ਅਤੇ ਕਾਰਗਰ ਦਵਾਈਆਂ ਨੂੰ ਲੈ ਕੇ ਖੋਜ ਕਰ ਰਹੇ ਹਨ। ਇਸ ਲੜੀ ’ਚ ਘਾਤਕ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ’ਚ ਇਕ ਨਵੀਂ ਐਂਟੀਬਾਡੀ ਥੈਰੇਪੀ ਨੂੰ ਲੈ ਕੇ ਅਧਿਐਨ ਕੀਤਾ ਗਿਆ ਹੈ।

ਜ਼ਿਆਦਾ ਦਿਨਾਂ ਤੱਕ ਨਹੀਂ ਰਹਿਣਾ ਹੋਵੇਗਾ ਹਸਪਤਾਲ ’ਚ
ਅਧਿਐਨ ਦਾ ਦਾਅਵਾ ਹੈ ਕਿ ਉਕਤ ਥੈਰੇਪੀ ਨੂੰ ਇਸਤੇਮਾਲ ਕਰਨ ਨਾਲ ਮਰੀਜ਼ਾਂ ਨੂੰ ਜ਼ਿਆਦਾ ਸਮੇਂ ਤੱਕ ਹਸਪਤਾਲ ’ਚ ਦਾਖਲ ਨਹੀਂ ਰਹਿਣਾ ਹੋਵੇਗਾ ਅਤੇ ਉਨ੍ਹਾਂ ਨੂੰ ਇਸ ਤੋਂ ਜਲਦ ਹੀ ਛੁਟਕਾਰਾ ਮਿਲ ਜਾਵੇਗਾ। ਅਜਿਹੇ ’ਚ ਇਨਫੈਕਟਿਡ ਮਰੀਜ਼ਾਂ ਨੂੰ ਉਨ੍ਹਾਂ ਲੋਕਾਂ ਦੀ ਤੁਲਨਾ ’ਚ ਐਮਰਜੈਂਸੀ ਡਾਕਟਰੀ ਦੇਖਭਾਲ ਦੀ ਵੀ ਘੱਟ ਜ਼ਰੂਰਤ ਪੈ ਸਕਦੀ ਹੈ ਜਿਨ੍ਹਾਂ ਪੀੜਤਾਂ ਦਾ ਇਲਾਜ ਇਸ ਨਾਲ ਨਹੀਂ ਕੀਤਾ ਜਾਂਦਾ ਹੈ। ਇਸ ਐਂਟੀਬਾਡੀ ਥੈਰੇਪੀ ਨੂੰ ਲੈ ਕੇ ਇਸ ਸਮੇਂ ਦੂਜੇ ਪੜਾਅ ਦਾ ਕਲੀਨਿਕਲ ਟਰਾਇਲ ਚੱਲ ਰਿਹਾ ਹੈ। ਇਸ ਦੇ ਅੰਤਰਿਮ ਨਤੀਜਿਆਂ ਨੂੰ ਨਿਊ ਇੰਗਲੈਂਡ ਜਨਰਲ ਆਫ ਮੈਡੀਸਨ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਟਰਾਇਲ ’ਚ ਕੋਰੋਨਾ ਮਰੀਜ਼ਾਂ ਦੇ ਖੂਨ ਤੋਂ ਕੱਢੇ ਗਏ ਏਲਵਾਈ-ਕੋਵੀ555 ਮਾਨਕ ਮੋਨੋਕਲੋਨਲ ਐਂਟੀਬਾਡੀ ਦੀਆਂ ਤਿੰਨ ਖੁਰਾਕਾਂ ਨੂੰ ਰੋਗੀਆਂ ’ਤੇ ਇਸਤੇਮਾਲ ਕੀਤਾ ਗਿਆ ਹੈ।

ਕੋਰੋਨਾ ਦੇ ਸਪਾਈਕ ਪ੍ਰੋਟੀਨ ਨਾਲ ਜੁੜਦਾ ਹੈ ਐਂਟੀਬਾਡੀ
ਵਿਸ਼ਲੇਸ਼ਣ ’ਚ ਕੋਰੋਨਾ ਇਨਫੈਕਸ਼ਨ ਦੇ ਹਲਕੇ ਤੋਂ ਮਧਿਅਮ ਮਾਮਲਿਆਂ ’ਚ ਵਾਇਰਸ ਦੇ ਪੱਧਰ ’ਚ ਕਮੀ ਪਾਈ ਗਈ ਹੈ। ਅਮਰੀਕਾ ਦੇ ਸੀਡਰਸ-ਸਿਨਾਈ ਮੈਡੀਕਲ ਸੈਂਟਰ ਦੇ ਖੋਜਕਰਤਾ ਪੀਟਰ ਚੇਨ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਜ਼ਿਕਰਯੋਗ ਨਤੀਜੇ ਇਹ ਹਨ ਕਿ ਹਸਪਤਾਲ ’ਚ ਦਾਖਲ ਰਹਿਣ ਦੀ ਮਿਆਦ ਘੱਟ ਹੋ ਸਕਦੀ ਹੈ। ਮੋਨੋਕਲੋਨਲ ਐਂਟੀਬਾਡੀ ਨਾਲ ਕੋਈ ਰੋਗੀਆਂ ’ਚ ਇਨਫੈਕਸ਼ਨ ਦੀ ਗੰਭੀਰਤਾ ’ਚ ਕਮੀ ਪਾਈ ਗਈ ਹੈ। ਇਸ ਥੈਰੇਪੀ ਨਾਲ ਜ਼ਿਆਦਾ ਖਤਰੇ ਵਾਲੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਹੈ। ਖੋਜਕਾਰਤਾਵਾਂ ਮੁਤਾਬਕ ਮੋਨੋਕਲੋਨਲ ਐਂਟੀਬਾਡੀ ਵਾਇਰਸ ’ਤੇ ਹਮਲਾ ਕਰਦੀ ਹੈ।


Karan Kumar

Content Editor

Related News