ਪਰਾਲੀ ਬਨਾਮ ਪ੍ਰਦੂਸ਼ਣ : ‘ਇਹ ਕੋਈ ਕੁਦਰਤੀ ਆਫਤ ਨਹੀਂ, ਜਿਸ ’ਤੇ ਸਾਡਾ ਕੋਈ ਵੱਸ ਨਾ ਚੱਲ ਸਕੇ’

10/18/2020 6:06:24 PM

ਪਿਛਲੇ ਕਈ ਸਾਲਾਂ ਤੋਂ ਪ੍ਰਦੂਸ਼ਣ ਭਾਰਤ ਦੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਇਸਨੂੰ ਹੱਲ ਕਰਨ ਦੀ ਕੋਸ਼ਿਸ਼ ਵਿੱਚ ਸੁਪਰੀਮ ਕੋਰਟ ਨੇ ਪਿਛਲੇ ਕੁਝ ਸਾਲਾਂ ਵਿੱਚ ਡੀਜ਼ਲ ਵਾਲੇ ਵਾਹਨਾਂ ਦੇ ਉਪਯੋਗ ਕਰਨ ’ਤੇ ਪਾਬੰਦੀ ਸੰਬੰਧੀ ਕਾਨੂੰਨ ਵੀ ਬਣਾਏ ਹੋਏ ਹਨ। ਖਾਸ ਕਰ ਦਿੱਲੀ ਵਰਗੇ ਸ਼ਹਿਰ ਵਿੱਚ ਇਨ੍ਹਾਂ ਵਾਹਨਾਂ ਉਪਰ ਪੂਰੀ ਤਰ੍ਹਾਂ ਮਨਾਹੀ ਸੀ। ਪਿਛਲੇ ਕੁਝ ਸਮੇਂ ਤੋਂ ਪ੍ਰਦੂਸ਼ਣ ਨੇ ਬਹੁਤ ਹੀ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਜਿਸ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਲੋਕ ਮਰ ਰਹੇ ਹਨ, ਜਿਸ ਦਾ ਸਹੀ ਅੰਕੜਾ ਸ਼ਾਇਦ ਸਰਕਾਰ ਕੋਲ ਵੀ ਨਾ ਹੋਵੇ। ਆਮ ਹੀ ਸ਼ਹਿਰਾਂ ਵਿੱਚ ਪ੍ਰਦੂਸ਼ਣ ਮਾਪਣ ਵਾਲੇ ਯੰਤਰ ਲੱਗੇ ਹੋਏ ਹਨ, ਜੋ ਬਹੁਤ ਭਿਆਨਕ ਅੰਕੜੇ ਪੇਸ਼ ਕਰਦੇ ਹਨ। 

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਪਿੰਡਾਂ ’ਚੋਂ ਸਾਹਮਣੇ ਆਉਣਗੇ ਚਿੰਤਾਜਨਕ ਨਤੀਜੇ
ਪ੍ਰਦੂਸ਼ਣ ਨੂੰ ਆਮ ਤੌਰ ’ਤੇ ਸ਼ਹਿਰਾਂ ਦੀ ਸਮੱਸਿਆ ਮੰਨਿਆ ਜਾਂਦਾ ਹੈ। ਇਸ ਲਈ ਅਸੀਂ ਇਹ ਮੰਨ ਕੇ ਚੱਲਦੇ ਆ ਰਹੇ ਸੀ ਕਿ ਪਿੰਡਾਂ ਵਿੱਚ ਪ੍ਰਦੂਸ਼ਣ ਨਹੀਂ ਹੈ ਪਰ ਜੇਕਰ ਅੱਜ ਦੇ ਸਮੇਂ ਦੌਰਾਨ ਪਿੰਡਾਂ ਵਿੱਚ ਇਹ ਯੰਤਰ ਲਗਾਏ ਜਾਣ ਤਾਂ ਨਤੀਜੇ ਚਿੰਤਾਤਰ ਹੀ ਸਾਹਮਣੇ ਆਉਣਗੇ। ਜੇਕਰ ਮੌਜੂਦਾ ਹਾਲਾਤਾਂ ਵੱਲ ਝਾਤ ਮਾਰੀ ਜਾਵੇ ਤਾਂ ਹੁਣ ਉਹ ਦਿਨ ਚੱਲ ਰਹੇ ਹਨ, ਜਿੰਨਾ ਦਿਨਾਂ ਵਿੱਚ ਪਰਾਲੀਆਂ ਨੂੰ ਲੱਗਦੀਆਂ ਅੱਗਾ ਦੇ ਧੂੰਏ ਨੇ ਇਨਸਾਨਾਂ, ਪੰਛੀਆਂ, ਜਾਨਵਰਾਂ ਦਾ ਜੀਣਾ ਮੁਹਾਲ ਕਰ ਦੇਣਾ ਹੈ। ਸੱਚ ਪੁੱਛੋ ਤਾਂ ਪੂਰੀ ਕੁਦਰਤ ਦਾ ਅੱਗ ਦੀਆਂ ਲਪਟਾਂ ਵਿੱਚ ਝੁਲਸਣ ਦਾ ਸਮਾਂ ਆ ਗਿਆ ਹੈ। ਕਿਉਂਕਿ ਮੌਜੂਦਾ ਸਮੇਂ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸੰਭਾਲਣ ਲਈ ਪਰਾਲੀ ਨੂੰ ਅੱਗ ਨਾਲ ਨਸ਼ਟ ਕੀਤਾ ਜਾਵੇਗਾ। ਜਿਸ ਦੀ ਖਮਿਆਜਾ ਸਾਡੇ ਵਾਤਾਵਰਣ ਨੂੰ ਭੁਗਤਣਾ ਪੈਂਦਾ ਹੈ। ਇਸੇ ਧੂੰਏ ਦੇ ਕਾਰਣ ਜਿੱਥੇ ਵਾਤਾਵਰਣ ਤਾਂ ਦੂਸ਼ਿਤ ਹੁੰਦਾ ਹੀ ਹੈ, ਉੱਥੇ ਬਹੁਤ ਸਾਰੇ ਸੜਕ ਹਾਦਸੇ ਵੀ ਹੁੰਦੇ ਹਨ। ਜਿੰਨਾ ਕਾਰਣ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। 

ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਪ੍ਰਦੂਸ਼ਣ ਕੋਈ ਕੁਦਰਤੀ ਆਫਤ ਨਹੀਂ
ਭਾਰਤ ਵਿੱਚ ਹੀ ਨਹੀਂ ਬਲਕਿ ਦਿੱਲੀ ਨੂੰ ਦੁਨੀਆਂ ਦਾ ਸਭ ਤੋਂ ਵੱਧ ਦੂਸ਼ਿਤ ਸ਼ਹਿਰ ਮੰਨਿਆ ਜਾ ਰਿਹਾ ਹੈ। ਇਹ ਪ੍ਰਦੂਸ਼ਣ ਕੋਈ ਕੁਦਰਤੀ ਆਫਤ ਨਹੀਂ, ਜਿਸ ’ਤੇ ਸਾਡਾ ਕੋਈ ਵੱਸ ਨਾ ਚੱਲ ਸਕੇ। ਇਹ ਪੂਰੀ ਤਰ੍ਹਾਂ ਨਾਲ ਮਨੁੱਖ ਵਲੋਂ ਪੈਦਾ ਕੀਤਾ ਗਿਆ ਹੈ ਅਤੇ ਅਸੀਂ ਹੀ ਇਸਦੇ ਜ਼ਿੰਮੇਵਾਰ ਹਾਂ। ਜਿਵੇਂ ਮੈਂ ਪਹਿਲਾਂ ਵੀ ਵਿਚਾਰ ਰੱਖ ਚੁੱਕੀ ਹਾਂ ਪਰਾਲੀਆਂ ਨੂੰ ਲਗਾਈਆਂ ਜਾਣ ਵਾਲੀਆਂ ਅੱਗਾ ਕਰਕੇ ਵੱਡੀ ਮਾਤਰਾ ’ਚ ਪ੍ਰਦੂਸ਼ਣ ਫੈਲਦਾ ਹੈ। ਦਿੱਲੀ ਵਿੱਚ ਐੱਨ. ਸੀ. ਆਰ ਵਿੱਚ ਗੁਆਂਢੀ ਰਾਜਾਂ ਹਰਿਆਣਾ, ਪੰਜਾਬ ਦੇ ਕਿਸਾਨਾਂ ਵਲੋਂ ਪਰਾਲੀ ਸਾੜਨ ਦੇ ਕਾਰਨ ਨਵੰਬਰ ਮਹੀਨੇ ਵਿੱਚ ਪ੍ਰਦੂਸ਼ਣ ਦਾ ਪੱਧਰ ਇੱਕਦਮ ਵੱਧ ਜਾਂਦਾ ਹੈ। ਉਸ ਤੋਂ ਬਾਅਦ ਮੌਸਮ ਵਿੱਚ ਨਮੀ, ਡਿੱਗਦੇ ਤਾਪਮਾਨ ਅਤੇ ਕਮਜ਼ੋਰ ਹੁੰਦੀ ਹਵਾ ਤੇਜ਼ ਰਫਤਾਰ ਕਾਰਣ ਇਹ ਪ੍ਰਦੂਸ਼ਣ ਦਿੱਲੀ ਨੂੰ ਆਪਣਾ ਘਰ ਬਣਾ ਲੈਂਦਾ ਹੈ। ਪਰ ਮਸਲਾ ਇਹ ਹੈ ਕਿ ਇਸ ਦਾ ਹੱਲ ਕੀ ਕੱਢਿਆ ਜਾਵੇ। 

ਪੜ੍ਹੋ ਇਹ ਵੀ ਖਬਰ - Health tips : 40 ਦੀ ਉਮਰ ’ਚ ਇੰਝ ਰੱਖੋ ਆਪਣੀ ਸਿਹਤ ਦਾ ਖ਼ਿਆਲ, ਕਦੇ ਨਹੀਂ ਹੋਵੇਗੀ ਕੋਈ ਬੀਮਾਰੀ

ਪੜ੍ਹੋ ਇਹ ਵੀ ਖਬਰ -ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪ੍ਰਦੂਸ਼ਣ ਹਟਾਉਣ ਦੀ ਥਾਂ ਭਰੀਆਂ ਜਾ ਰਹੀਆਂ ਹਨ ਮਹਿੰਗੀਆਂ ਮਸ਼ੀਨਾਂ ਵਾਲੇ ਪੂੰਜੀਪਤੀਆਂ ਦੀਆਂ ਜੇਬਾਂ
ਜਦੋਂ ਪਰਾਲੀ ਨੂੰ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਗਿਆ ਤਾਂ ਸਾਡੇ ਖੇਤੀ ਵਿਗਿਆਨੀਆਂ ਨੇ ਇੱਕ ਦਵਾਈ ਵਿਕਸਿਤ ਕੀਤੀ, ਜੋ ਬਹੁਤ ਸਸਤੀ ਹੈ, ਉਸ ਦਵਾਈ ਨੂੰ ਝੋਨੇ ਦੀ ਵਡਾਈ ਤੋਂ ਬਾਅਦ ਜੇਕਰ ਖੇਤਾਂ ਵਿੱਚ ਪਾਇਆ ਜਾਵੇ ਤਾਂ ਪਰਾਲੀ ਮਿੱਟੀ ਵਿੱਚ ਮਿਲ ਜਾਂਦੀ ਹੈ ਅਤੇ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀ ਹੈ। ਪਰ ਸਾਡੇ ਨੀਤੀ ਘਾੜਿਆਂ ਨੇ ਇਸ ਦਵਾਈ ਦੀ ਜਾਣਕਾਰੀ ਕਿਸਾਨਾਂ ਨੂੰ ਨਹੀਂ ਦਿੱਤੀ ਅਤੇ ਨਾ ਹੀ ਇਸਦੇ ਉਤਪਾਦਨ ਵਿੱਚ ਕੋਈ ਦਿਲਚਸਪੀ ਦਿਖਾਈ। ਇਸ ਦੇ ਉੁੱਲਟ ਕਿਸਾਨਾਂ ਨੂੰ ਮਹਿੰਗੀਆਂ ਮਸ਼ੀਨਾਂ ਖਰੀਦਣ ਲਈ ਕਿਹਾ ਜਾ ਰਿਹਾ ਹੈ, ਜਿੰਨਾ ਨੂੰ ਖਰੀਦਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਹਰ ਵਾਰ ਦੀ ਤਰ੍ਹਾਂ ਪ੍ਰਦੂਸ਼ਣ ਹਟਾਉਣ ਦੀ ਜਗ੍ਹਾ ’ਤੇ ਮਹਿੰਗੀਆਂ ਮਸ਼ੀਨਾਂ ਬਣਾਉਣ ਵਾਲੇ ਪੂੰਜੀਪਤੀਆਂ ਦੀਆਂ ਜੇਬਾਂ ਨੂੰ ਭਰਨਾ ਉਨ੍ਹਾਂ ਦਾ ਇੱਕ ਮਕਸਦ ਹੈ। ਦੂਜੇ ਪਾਸੇ ਕਿਸਾਨਾਂ ਉੱਤੇ ਕਰਜ਼ੇ ਦਾ ਬੋਝ ਪਾ ਕੇ ਉਨ੍ਹਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ। 

ਪੜ੍ਹੋ ਇਹ ਵੀ ਖਬਰ - ਜੋੜਾਂ ਦਾ ਦਰਦ ਤੇ ਭਾਰ ਘਟਾਉਣ ’ਚ ਮਦਦ ਕਰਦੈ ‘ਨਾਰੀਅਲ ਦਾ ਤੇਲ’, ਜਾਣੋ ਹੋਰ ਵੀ ਫਾਇਦੇ

ਆਖਰ ਇਹ ਸਭ ਕੋਣ ਕਰ ਰਿਹਾ ਹਾਂ, ਦੇਸ਼ ਦੇ ਕਿਸਾਨਾਂ ਨਾਲ ਧੱਕਾ ਕੋਣ ਕਰ ਰਿਹਾ ਹੈ? ਦੇਸ਼ ਨੂੰ ਪ੍ਰਦੂਸ਼ਣ ਦੇ ਖੂਹ ਵਿੱਚ ਕੌਣ ਸੁੱਟ ਰਿਹਾ ਹੈ। ਵਾਤਾਵਰਣ ਪ੍ਰਦੂਸ਼ਣ ਦੇ ਨਾਲ-ਨਾਲ ਸਾਡੇ ਦੇਸ਼ ਦੀ ਵਿਵਸਥਾ ਨੂੰ ਚਲਾਉਣ ਵਾਲਿਆਂ ਦੀ ਸੋਚ ਵੀ ਦੂਸ਼ਿਤ ਹੋਈ ਹੈ। ਜ਼ਰੂਰਤ ਹੈ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਅਤੇ ਦੇਸ਼ ਹਰ ਪੱਖ ਤੋਂ ਪ੍ਰਦੂਸ਼ਣ ਰਹਿਤ ਕਰਨ ਦੀ। 

ਹਰਕੀਰਤ ਕੌਰ ਸਭਰਾ 
9779118066


rajwinder kaur

Content Editor

Related News