ਮੱਕੀ ’ਤੇ ਫ਼ਾਲ ਆਰਮੀਵਰਮ ਕੀੜੇ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ : ਖੇਤੀਵਾੜੀ ਵਿਗਿਆਨੀ

06/21/2020 11:32:15 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਫ਼ਾਲ ਆਰਮੀਵਰਮ ਅਮਰੀਕੀ ਮਹਾਂਦੀਪ ਵਿੱਚ ਮੱਕੀ ਦੀ ਫ਼ਸਲ ਦਾ ਵਿਨਾਸ਼ਕਾਰੀ ਕੀੜਾ ਹੈ, 2016 ਵਿੱਚ ਇਸ ਨੇ ਪਹਿਲੀ ਵਾਰ ਅਫ਼ਰੀਕੀ ਮਹਾਂਦੀਪ ਵਿੱਚ ਪਹੁੰਚ ਕੇ ਲਗਭਗ 40 ਦੇਸ਼ਾ ਵਿੱਚ ਮੱਕੀ ਦਾ ਬਹੁਤ ਨੁਕਸਾਨ ਕੀਤਾ। ਇਸ ਤੋਂ ਬਾਅਦ ਮਈ 2018 ਵਿੱਚ ਇਹ ਭਾਰਤ ਵਿੱਚ ਪਹੁੰਚਣ ਤੋਂ ਬਾਅਦ ਥੋੜੇ ਹੀ ਸਮੇਂ ਵਿੱਚ ਹੀ ਲਗਭਗ ਸਾਰੇ ਦੇਸ਼ ਵਿੱਚ ਫ਼ੈਲ ਗਿਆ ਅਤੇ ਮੱਕੀ ਦੀ ਫ਼ਸਲ ਦਾ ਵਿਆਪਕ ਨੁਕਸਾਨ ਕੀਤਾ। ਪੰਜਾਬ ਵਿੱਚ ਵੀ ਇਹ ਕੀੜਾ ਬੀਤੇ ਸਾਲ (2019) ਸਾਉਣੀ ਰੁੱਤ ਦੀ ਪਛੇਤੀ ਬੀਜੀ ਮੱਕੀ ’ਤੇ ਵੇਖਿਆ ਗਿਆ ਸੀ। ਇਸ ਕੀੜੇ ਦੀ ਠੰਡ ਨੂੰ ਸਹਾਰਨ ਦੀ ਘੱਟ ਸਮਰੱਥਾ ਕਾਰਨ ਇਸ ਸਾਲ ਬਹਾਰ ਰੁੱਤ ਦੀ ਮੱਕੀ ਉੱਪਰ ਇਸ ਕੀੜੇ ਦਾ ਹਮਲਾ ਘੱਟ ਮਿਲਿਆ ਹੈ। ਪਰ ਹੁਣ ਇਸ ਦਾ ਹਮਲਾ ਸਾਉਣੀ ਰੁੱਤ ਦੀ ਮੱਕੀ ਅਤੇ ਚਾਰੇ ਵਾਲੀ ਮੱਕੀ ’ਤੇ ਵੇਖਣ ਵਿੱਚ ਆਇਆ ਹੈ। ਇਹ ਕੀੜਾ ਨਾਲ ਲੱਗਦੇ ਸੂਬਿਆਂ ਵਿੱਚ ਬੀਜੀ ਹੋਈ ਮੱਕੀ ਦੀ ਫ਼ਸਲ ਤੋਂ ਉੱਡ ਕੇ ਵੀ ਆ ਸਕਦਾ ਹੈ।

ਹਾਲਾਂਕਿ ਇਹ ਕੀੜਾ ਕਈ ਫ਼ਸਲਾਂ ਨੂੰ ਖਾਂਦਾ ਹੈ ਪਰ ਇਹ ਮੁੱਖ ਤੌਰ ’ਤੇ ਮੱਕੀ ਦੀ ਫ਼ਸਲ ’ਤੇ ਹਮਲਾ ਕਰਦਾ ਹੈ। ਇਸ ਲਈ ਮੱਕੀ  ਉੱਤੇ ਇਸ ਕੀੜੇ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਇਸ ਸਬੰਧੀ ਪੰਜਾਬ ਖੇਤੀਵਾੜੀ ਯੂਨੀਵਰਸਿਟੀ ਦੇ ਮਾਹਿਰ ਵਿਗਿਆਨੀ ਡਾ. ਜਵਾਲਾ ਜਿੰਦਲ, ਡਾ. ਹਰਪ਼੍ਰੀਤ ਕੌਰ ਚੀਮਾ ਅਤੇ ਪ੍ਰਦੀਪ ਕੁਮਾਰ ਛੁਨੇਜਾ ਨੇ ਵਿਸਥਾਰਪੂਰਵਕ ਇਸ ਕੀੜੇ ਦੀ ਪਛਾਣ ਅਤੇ ਰੋਕਥਾਮ ਬਾਰੇ ਜਾਣਕਰੀ ਦਿੱਤੀ।

ਆਲਮੀ ਯੋਗ ਦਿਹਾੜਾ : ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ

ਫ਼ਾਲ ਆਰਮੀਵਰਮ ਦੀ ਪਛਾਣ : 
ਕੀੜੇ ਦੀ ਸਹੀ ਪਛਾਣ ਇਸ ਦੀ ਸੁਚੱਜੀ ਰੋਕਥਾਮ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਨਰ ਪਤੰਗੇ ਦੀਆਂ ਦੋ ਖਾਸ ਨਿਸ਼ਾਨੀਆਂ ਹਨ। ਇਸ ਦੇ ਅਗਲੇ ਖੰਭਾਂ ਦੇ ਮੂਹਰਲੇ ਸਿਰੇ ਦੇ ਮੱਧ ਵਿੱਚ ਇੱਕ ਹਲਕੇ ਭੂਰੇ ਰੰਗ ਦਾ ਧੱਬਾ ਅਤੇ ਸਿਰੇ ’ਤੇ ਚਿੱਟੇ ਰੰਗ ਦੀ ਪੱਟੀ ਹੁੰਦੀ ਹੈ। ਮਾਦਾ ਪਤੰਗੇ ਦੇ ਮੂਹਰਲੇ ਖੰਭ ਫਿੱਕੇ ਭੂਰੇ ਰੰਗ ਦੇ ਅਤੇ ਇਸ ਤੇ ਹਲਕੇ ਨਿਸ਼ਾਨ ਬਣੇ ਹੁੰਦੇ ਹਨ। ਫ਼ਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਸੁੰਡੀ ਦੀ ਪਛਾਣ ਪੂਛ ਦੇ ਲਾਗੇ ਚੌਰਸ ਆਕਾਰ ਵਿੱਚ ਬਣੇ  ਚਾਰ ਬਿੰਦੂਆਂ ਅਤੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ “Y” ਦੇ ਉਲਟੇ ਨਿਸ਼ਾਨ ਤੋਂ ਹੋ ਜਾਂਦੀ ਹੈ। ਇਸ ਦਾ ਪਿਉਪਾ ਲਾਲ ਭੁਰੇ ਰੰਗ ਦਾ ਹੁੰਦਾ ਹੈ ਅਤੇ ਆਮ ਤੌਰ ’ਤੇ ਮਿੱਟੀ ਵਿੱਚ ਬਣਦਾ ਹੈ।

ਫ਼ਾਲ ਅਰਮੀਵਰਮ ਦਾ ਜੀਵਨ ਚੱਕਰ: 
ਇੱਕ ਮਾਦਾ ਪਤੰਗਾ ਆਂਡੇ ਝੁੰਡਾਂ ਦੇ ਰੂਪ ’ਚ (100-150) ਆਂਡੇ ਪ੍ਰਤੀ ਝੁੰਡ ਪੱਤੇ ਦੀ ਉਪਰ ਜਾਂ ਨਿਚਲੀ ਸਤ੍ਹਾ ’ਤੇ ਰਾਤ ਦੇ ਸਮੇਂ ਦਿੰਦੀ ਹੈ। ਆਂਡਿਆਂ ਦੇ ਝੁੰਡ ਵਾਲਾਂ ਨਾਲ ਢੱਕੇ ਹੁੰਦੇ ਹਨ। ਇਕ ਮਾਦਾ 1,000 ਤੋਂ ਵੱਧ ਆਂਡੇ ਦੇ ਸਕਦੀ ਹੈ। ਆਂਡਿਆਂ ਵਿੱਚੋਂ ਸੁੰਡੀਆਂ 4 ਤੋਂ 6 ਦਿਨਾਂ ਵਿੱਚ ਨਿਕਲ ਆਉਂਦੀਆਂ ਹਨ। ਅਨੁਕੂਲ ਹਲਾਤਾਂ ਵਿੱਚ  ਸੁੰਡੀ 14 ਤੋਂ 20 ਦਿਨਾਂ ਦੇ ਵਿਕਾਸ ਦੌਰਾਨ 6 ਅਵਸਥਾਵਾਂ ਵਿੱਚੋਂ ਗੁਜ਼ਰਦੀ ਹੈ। ਇਸ ਤੋਂ ਬਾਅਦ ਕੋਆ (ਪਿਉਪਾ) ਬਣਦਾ ਹੈ। ਕੋਆ 8 ਤੋਂ 10 ਦਿਨਾਂ ਵਿੱਚ ਬਾਲਗ ਕੀੜਾ (ਪਤੰਗਾ) ਬਣ ਜਾਂਦਾ ਹੈ। ਬਾਲਗ ਕੀੜਾ 4 ਤੋਂ 6 ਦਿਨ ਜਿਉਂਦਾ ਰਹਿੰਦਾ ਹੈ ਅਤੇ ਅਨੁਕੂਲ ਹਲਾਤਾਂ ਵਿੱਚ ਸਾਰਾ ਜੀਵਨ ਚੱਕਰ 26 ਤੋਂ 36 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ। ਪਤੰਗਾ ਫ਼ਸਲ ਦੀ ਭਾਲ ਵਿੱਚ ਇੱਕ ਰਾਤ ਵਿੱਚ ਹੀ 100 ਕਿਲੋਮੀਟਰ ਤੱਕ ਉੱਡ ਸਕਦਾ ਹੈ।

ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ

ਫ਼ਾਲ ਅਰਮੀਵਰਮ ਦੇ ਵੱਧਣ ਫੁੱਲਣ ਲਈ ਅਨੁਕੂਲ ਮੌਸਮੀ ਹਾਲਾਤ : 
ਆਮ ਤੌਰ ’ਤੇ ਤਾਪਮਾਨ ਅਤੇ ਮੀਂਹ ਫ਼ਾਲ ਅਰਮੀਵਰਮ ਦੇ ਵੱਧਣ ਫੁੱਲਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਇਸ ਕੀੜੇ ਦੇ ਵਧਣ ਫੁੱਲਣ ਲਈ 25-300 ਸੈਲਸੀਅਸ ਤਾਪਮਾਨ ਸਭ ਤੋਂ ਵੱਧ ਅਨੁਕੂਲ ਹੈ ਅਤੇ 120 ਸੈਲਸੀਅਸ ਤੋਂ ਥੱਲੇ ਅਤੇ 390 ਸੈਲਸੀਅਸ ਤੋਂ ਉੱਪਰ ਕੀੜੇ ਦਾ ਵਿਕਾਸ ਲਗਭਗ ਰੁੱਕ ਜਾਂਦਾ ਹੈ । ਤੇਜ਼ ਮੀਂਹ ਕੀੜੇ ਦੇ ਵੱਧਣ ਫੁੱਲਣ ਲਈ ਨੁਕਸਾਨਦਾਇਕ ਹੈ। ਮੀਂਹ ਨਾਲ ਪੱਤਿਆਂ ਉੱਪਰ ਦਿੱਤੇ ਆਂਡੇ ਧੋਤੇ ਜਾਂਦੇ ਹਨ। ਪੰਜਾਬ ਵਿੱਚ ਪਿਛਲੀ ਸਾਉਣੀ ਰੁੱਤ ਵਿੱਚ ਇਸ ਦਾ ਜ਼ਿਆਦਾ ਹਮਲਾ ਅਗਸਤ ਦੇ ਅੰਤ ਤੋਂ ਲੈ ਕੇ ਅੱਧ ਅਕਤੂਬਰ ਵਿੱਚ ਵੇਖਣ ਨੂੰ ਮਿਲਿਆ ਸੀ । ਹਵਾ ਦੀ ਦਿਸ਼ਾ ਅਤੇ ਗਤੀ ਇਸ ਕੀੜੇ ਦੇ ਫ਼ਲਾਅ ਨੂੰ ਪ੍ਰਭਾਵਿਤ ਕਰ ਸਕਦੀ ਹੈ, ਇਸ ਕਰਕੇ ਕੀੜੇ ਦੇ ਪਤੰਗੇ ਆਸਾਨੀ ਨਾਲ ਨਵੇਂ ਖੇਤਰਾਂ ਵਿੱਚ ਪਹੁੰਚ ਕੇ ਮੱਕੀ ਦੀ ਫ਼ਸਲ ਨੂੰ ਨੁਕਸਾਨ ਕਰ ਸਕਦੇ ਹਨ।

ਫ਼ਾਲ ਅਰਮੀਵਰਮ ਦੇ ਮੱਕੀ ਤੇ ਨੁਕਸਾਨ ਦੇ ਲੱਛਣ: 
ਇਸ ਕੀੜੇ ਦੀਆਂ ਸਿਰਫ਼ ਸੁੰਡੀਆਂ ਹੀ ਫ਼ਸਲ ਨੂੰ ਨੁਕਸਾਨ ਪਹੁੰਚਾਉਦੀਆਂ ਹਨ। ਇਸ ਕੀੜੇ ਦਾ ਹਮਲਾ ਖੇਤਾਂ ਵਿੱਚ ਧੌੜੀਆਂ ਵਿੱਚ ਸ਼ੁਰੂ ਹੋ ਕੇ ਬਹੁਤ ਜਲਦੀ ਸਾਰੇ ਖੇਤ ਵਿੱਚ ਫ਼ੈਲ ਜਾਂਦਾ ਹੈ। ਹਮਲੇ ਦੇ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ੳੱਤੇ ਲੰਮੇਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ। ਜਦੋਂ ਸੁੰਡੀਆਂ ਵੱਡੀਆਂ ਹੁੰਦੀਆਂ ਹਨ ਤਾਂ ਪੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਇਨ੍ਹਾਂ ਮੋਰੀਆਂ ਦਾ ਆਕਾਰ ਸੁੰਡੀਆਂ ਦੇ ਵਿਕਾਸ ਨਾਲ ਵੱਧਦਾ ਜਾਂਦਾ ਹੈ। ਪੰਜਵੀਂ–ਛੇਵੀਂ ਸਟੇਜ ਦੀਆਂ ਸੁੰਡੀਆਂ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ, ਇਨ੍ਹਾਂ ਨੂੰ ਲਗਭਗ ਪੂਰੀ ਤਰ੍ਹਾਂ ਖਤਮ ਕਰ ਦਿੰਦੀਆਂ ਹਨ ਅਤੇ ਭਾਰੀ ਮਾਤਰਾ ਵਿੱਚ ਵਿੱਠਾਂ ਕਰਦੀਆਂ ਹਨ। 

ਆਲਮੀ ਪਿਤਾ ਦਿਹਾੜੇ 'ਤੇ ਵਿਸ਼ੇਸ਼ : ‘ਪਿਤਾ ਦਾ ਪਰਛਾਵਾਂ ਘਣਛਾਵੇ ਬੂਟੇ ਤੋਂ ਘੱਟ ਨਹੀਂ ਹੁੰਦਾ’

PunjabKesari

ਰੋਕਥਾਮ: 
ਪੰਜਾਬ ਵਿੱਚ ਮੱਕੀ ਤਕਰੀਬਨ ਸਾਰਾ ਸਾਲ ਹੀ ਉਗਾਈ ਜਾਂਦੀ ਹੈ, ਇਸ ਲਈ ਹਮਲੇ ਦੀ ਸ਼ੁਰੂਆਤ ਵਿੱਚ ਹੀ ਰੋਕਥਾਮ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਇਸ ਕੀੜੇ ਨੂੰ ਵੱਧਣ ਅਤੇ ਫ਼ੈਲਣ ਤੋਂ ਰੋਕਿਆ ਜਾ ਸਕੇ।

ਕਾਸ਼ਤਕਾਰੀ ਉਪਰਾਲੇ
• ਕੀੜੇ ਦੇ ਵਾਧੇ ਅਤੇ ਫ਼ੈਲਾਅ ਨੂੰ ਸੀਮਿਤ ਕਰਨ ਲਈ ਮੱਕੀ ਦੀ ਬਿਜਾਈ ਸ਼ਿਫ਼ਾਰਸ਼ ਅਨੁਸਾਰ 30 ਜੂਨ ਤੱਕ ਮੁਕੱਮਲ ਕਰ ਲੳ। ਇਸ  ਨਾਲ ਕੀੜੇ ਲਈ ਮੱਕੀ ਦੇ ਲਗਾਤਾਰ ਮੁਹੱਈਆ ਹੋਣ ਦਾ ਸਮਾਂ ਘਟਾਇਆ ਜਾ ਸਕਦਾ ਹੈ।
• ਅਗਸਤ ਦੇ ਦੂਜੇ ਪੰਦਰਵਾੜੇ ਵਿੱਚ ਸਿਫਾਰਸ਼ ਦਾਣਿਆਂ ਵਾਲੀ ਮੱਕੀ  ਦੀ ਬਿਜਾਈ ਵੀ ਨਾ ਕਰੋ।
• ਇਸੇ ਤਰ੍ਹਾਂ ਚਾਰੇ ਵਾਲੀ ਮੱਕੀ ਦੀ ਬਿਜਾਈ ਮਾਰਚ ਤੋਂ ਸਤੰਬਰ ਦੀ ਬਜਾਏ ਅੱਧ-ਅਪ੍ਰੈਲ ਤੋਂ ਅੱਧ-ਅਗਸਤ ਵਿੱਚ ਹੀ ਸੀਮਿਤ ਕੀਤੀ ਜਾਵੇ।
• ਨਾਲ ਲਗਦੇ ਖੇਤਾਂ ਵਿੱਚ ਮੱਕੀ  ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕਰੀਏ ਜਿਵੇਂ ਕੇ  ਸਾਉਣੀ ਰੁੱਤ ਦੀ ਮੱਕੀ  ਬੀਜਣ ਵਾਲੇ ਕਿਸਾਨ ਨਾਲ ਲਗਦੇ ਖੇਤਾਂ  ਵਿੱਚ ਚਾਰੇ ਜਾਂ ਸਾਈਲੇਜ ਲਈ ਮੱਕੀ  ਨਾ ਬੀਜਣ। ਇਸ ਤਰ੍ਹਾਂ ਕਰਨ ਨਾਲ ਵੀ ਕੀੜੇ ਦੇ ਵਧਣ-ਫੁੱਲਣ ਅਤੇ ਫ਼ੈਲਣ ਨੂੰ ਰੋਕਿਆ ਜਾ ਸਕਦਾ ਹੈ।
• ਚਾਰੇ ਵਾਲੀ ਮੱਕੀ ਵਿੱਚ ਅਤਿ-ਸੰਘਣੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀ ਏਕੜ) ਹੀ  ਕਤਾਰਾਂ ਵਿੱਚ ਬਿਜਾਈ ਲਈ ਵਰਤੀ ਜਾਵੇ।
• ਕੀੜੇ ਦਾ ਤੇਜ਼ੀ ਨਾਲ ਫ਼ੈਲਾਅ ਰੋਕਣ ਲਈ ਚਾਰੇ ਵਾਲੀ ਮੱਕੀ ਵਿੱਚ ਰਵਾਂਹ/ਬਾਜਰਾ/ਜੁਆਰ ਰਲਾ ਕੇ ਹੀ ਬੀਜਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਕਿਸਾਨਾਂ ਦਾ ਰੁਝਾਨ ਬਦਲਣ ’ਚ ਸਫਲ ਰਹੀ ‘ਕਪਿਲ ਬਹਿਲ’ ਦੀ ਰਣਨੀਤੀ

ਕੀਟਨਾਸ਼ਕਾਂ ਨਾਲ ਰੋਕਥਾਮ
• ਦਾਣਿਆਂ ਵਾਲੀ ਫ਼ਸਲ ਤੇ ਕੀੜੇ ਦਾ ਹਮਲਾ ਦਿਖਾਈ ਦੇਣ ਤੇ ਇਸ ਦੀ ਰੋਕਥਾਮ ਲਈ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿੱਚ ਵਧਾਉ।
• ਚਾਰੇ ਵਾਲੀ ਫ਼ਸਲ ਤੇ ਕੋਰਾਜਨ 18.5 ਐੱਸ ਸੀ ਨੂੰ 0.4 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ।
• ਚਾਰੇ ਵਾਲੀ ਮੱਕੀ ਵਿੱਚ ਕੀਟਨਾਸ਼ਕ ਦਾ ਛਿੜਕਾਅ 40 ਦਿਨਾਂ ਦੀ ਫ਼ਸਲ ਤੋਂ ਬਾਅਦ ਬਿਲਕੁਲ ਨਾ ਕੀਤਾ ਜਾਵੇ। ਛਿੜਕਾਅ ਤੋਂ ਵਾਢੀ ਵਿਚਲਾ ਸਮਾਂ ਘੱਟੋ-ਘੱਟ 21 ਦਿਨਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਛਿੜਕਾਅ ਕੀਤੇ ਕੀਟਨਾਸ਼ਕ ਦਾ ਮਾੜਾ ਪ੍ਰਭਾਵ ਪਸ਼ੂਆਂ ਤੇ ਨਾ ਹੋ ਸਕੇ।
• ਕੀੜੇ ਦੀ ਕਾਰਗਰ ਰੋਕਥਾਮ ਲਈ ਛਿੜਕਾਅ ਕਰਨ ਵੇਲੇ ਸਪਰੇਅ ਪੰਪ ਦੀ ਨੋਜ਼ਲ ਦੀ ਦਿਸ਼ਾ ਮੱਕੀ  ਦੀ ਗੋਭ ਵੱਲ ਹੋਣੀ ਚਾਹੀਦੀ ਹੈ ।

ਯੋਗ ਦੀ ਪੜ੍ਹਾਈ ਕਰਕੇ ਤੁਸੀਂ ਵੀ ਪਾ ਸਕਦੇ ਹੋ ਰੁਜ਼ਗਾਰ, ਜਾਣੋ ਕਿਵੇਂ

ਸਾਵਧਾਨੀਆਂ
• ਫ਼ਾਲ ਅਰਮੀਵਰਮ ਕੀੜੇ ਨੂੰ ਮੱਕੀ ਦੀ ਫ਼ਸਲ ਉੱਪਰ ਤੇਜੀ ਨਾਲ ਫ਼ੈਲਣ ਤੋਂ ਰੋਕਣ ਲਈ ਜ਼ਿਆਦਾ ਚੁਕੰਨੇ ਰਹਿਣ ਦੀ ਲੋੜ ਹੈ।
• ਨਾਲ ਲਗਦੇ ਖੇਤਾਂ ਵਿੱਚ ਮੱਕੀ  ਦੀ ਬਿਜਾਈ ਥੋੜ੍ਹੇ-ਥੋੜ੍ਹੇ ਵਕਫ਼ੇ ਤੇ ਨਾ ਕੀਤੀ ਜਾਵੇ।
• ਚਾਰੇ ਵਾਲੀ ਮੱਕੀ ਦੀ ਬਿਜਾਈ ਛਿੱਟੇ ਨਾਲ ਨਾ ਕਰੋ। ਸ਼ਿਫਾਰਸ਼ ਕੀਤੀ ਬੀਜ ਦੀ ਮਾਤਰਾ ਹੀ ਵਰਤੋ।
• ਕੀਟਨਾਸ਼ਕਾਂ ਦਾ ਛਿੜਕਾਅ ਸ਼ਿਫ਼ਾਰਸ਼ ਅਨੁਸਾਰ ਗੋਭ ਵਿੱਚ ਕਰੋ, ਕਿਉਂਕਿ ਵੱਡੀਆਂ ਸੁੰਡੀਆਂ ਗੋਭ ਵਿੱਚੋਂ ਖਾਣਾ ਪਸੰਦ ਕਰਦੀਆਂ ਹਨ।
• ਧਿਆਨ ਰੱਖੋ ਕਿ ਪਾਣੀ ਅਤੇ ਕੀਟਨਾਸ਼ਕ ਦੀ ਮਾਤਰਾ ਦੀ ਲੋੜ ਫ਼ਸਲ ਦੇ ਵਾਧੇ ਨਾਲ ਵੱਧ ਜਾਂਦੀ ਹੈ।
• ਛਿੜਕਾਅ ਉਪਰੰਤ ਚਾਰੇ ਵਾਲੀ ਫ਼ਸਲ ਨੂੰ 21 ਦਿਨ ਤੱਕ ਨਾ ਵਰਤੋ।     


rajwinder kaur

Content Editor

Related News