ਸਾਉਣੀ ਰੁੱਤ ਵਿੱਚ ਦਾਲਾਂ ਦੀ ਸਫ਼ਲ ਕਾਸ਼ਤ ਕਿਵੇਂ ਕਰੀਏ ?

06/15/2020 5:49:58 PM

ਵਿਵੇਕ ਕੁਮਾਰ ਅਤੇ ਵਜਿੰਦਰ ਪਾਲ
ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ
98556-03629

ਦਾਲਾਂ ਦੀ ਕਾਸ਼ਤ ਕਰਨੀ ਸਾਡੇ ਲਈ ਬਹੁਤ ਮਹੱਤਤਾ ਰੱਖਦੀ ਹੈ, ਕਿਉਂਕਿ ਦਾਲਾਂ ਮਨੁੱਖੀ ਸਿਹਤ ਲਈ ਜ਼ਰੂਰੀ ਤੱਤ ਜਿਵੇਂ ਕਿ ਪ੍ਰੋਟੀਨ, ਵਿਟਾਮਿਨ ਆਦਿ ਮੁਹੱਈਆ ਕਰਾਉਣ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਵੀ ਅਹਿਮ ਰੋਲ ਨਿਭਾਉਂਦੀਆਂ ਹਨ। ਇੱਕ ਰਿਪੋਰਟ ਅਨੁਸਾਰ ਸਾਡੀ ਰੋਜ਼ਾਨਾ ਖੁਰਾਕ ਵਿੱਚ ਦਾਲਾਂ ਦੀ ਖਪਤ ਘੱਟੋ ਘੱਟ 80 ਗ੍ਰਾਮ/ਮਨੱਖ/ਦਿਨ ਹੋਣੀ ਚਾਹੀਦੀ ਹੈ ਪਰ ਭਾਰਤ ਵਿੱਚ ਇਹ ਸਿਰਫ਼ 30-35 ਗ੍ਰਾਮ/ਮਨੱਖ/ਦਿਨ ਹੈ। ਪੰਜਾਬ ਵਿੱਚ ਸਾਉਣੀ ਰੁੱਤ ਵਿੱਚ ਦਾਲਾਂ ਹੇਠ ਬਹੁਤ ਘੱਟ ਰਕਬਾ ਹੈ, ਜਿਸ ਦਾ ਮੁੱਖ ਕਾਰਨ ਹੈ ਕਿ ਇਸ ਰੁੱਤ ਵਿੱਚ ਮੁੱਖ ਤੌਰ ’ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਮੌਜੂਦਾ ਹਾਲਾਤਾਂ ਵਿੱਚ ਕੋਰੋਨਾ ਦੀ ਮਹਾਮਾਰੀ ਕਰਕੇ ਪੰਜਾਬ ਦਾ ਕਿਸਾਨ ਲੇਬਰ ਦੀ ਘਾਟ ਨਾਲ ਜੂਝ ਰਿਹਾ ਹੈ, ਜਿਸ ਨਾਲ ਝੋਨੇ ਦੀ ਕਾਸ਼ਤ ਕਰਨ ਲਈ ਮੁਸ਼ਕਲ ਹਾਲਾਤ ਪੈਦਾ ਹੋ ਗਏ ਹਨ। ਇਨ੍ਹਾਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਕੁਝ ਰਕਬਾ ਝੋਨੇ ਹੇਠੋਂ ਘਟਾ ਕੇ ਦਾਲਾਂ ਹੇਠ ਕਰਨਾ ਚਾਹੀਦਾ ਹੈ। ਦਾਲਾਂ ਵਾਲੀਆਂ ਜ਼ਿਆਦਾਤਰ ਫ਼ਸਲਾਂ ਘੱਟ ਖਰਚੇ 'ਤੇ ਲਗਭਗ ਹਰ ਤਰਾਂ ਦੇ ਹਾਲਾਤ ਵਿੱਚ ਪੈਦਾ ਹੋਣ ਦੀ ਸਮਰੱਥਾ ਰੱਖਦੀਆਂ ਹਨ। ਸਾਉਣੀ ਰੁੱਤ ਵਿੱਚ ਮੂੰਗੀ, ਮਾਂਹ, ਅਰਹਰ ਅਤੇ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਨ੍ਹਾਂ ਫ਼ਸਲਾਂ ਦਾ ਵਧੇਰੇ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਦੱਸੇ ਨੁਕਤੇ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਖੇਤ ਦੀ ਤਿਆਰੀ
ਲੂਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਚੰਗੇ ਜਲ ਨਿਕਾਸ ਵਾਲੀਆਂ ਬਾਕੀ ਜ਼ਮੀਨਾਂ ਵਿੱਚ ਦਾਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। 2-3 ਵਾਰ ਵਾਹੁਣ ਤੋਂ ਬਾਅਦ ਸੁਹਾਗਾ ਮਾਰ ਕੇ ਖੇਤ ਦਾਲਾਂ ਦੀ ਕਾਸ਼ਤ ਲਈ ਤਿਆਰ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - "ਆਨਲਾਈਨ ਪੜ੍ਹਾਈ, ਜ਼ਮੀਨੀ ਹਕੀਕਤ ਅਤੇ ਸਰਕਾਰ"

ਕਿਸਮਾਂ
ਸਾਉਣੀਰੁੱਤ ਵਾਲੀ ਮੂੰਗੀ ਦੀਆਂ ਐੱਮ. ਐੱਲ 2056 ਅਤੇ ਐੱਮ.ਐੱਲ.818; ਮਾਂਹ ਦੀਆਂ ਮਾਂਹ 114 ਅਤੇ ਮਾਂਹ 338, ਅਰਹਰ ਦੀਆਂ ਏ.ਐੱਲ.882, ਪੀ.ਏ.ਯੂ.881 ਅਤੇ ਏ.ਐੱਲ.201 ਅਤੇ ਸੋਇਆਬੀਨ ਦੀਆਂ ਐੱਸ.ਐੱਲ.958, ਐੱਸ.ਐੱਲ.744 ਅਤੇ ਐੱਸ.ਐੱਲ. 525 ਕਿਸਮਾਂ ਢੁਕਵੀਆਂ ਹਨ।

ਬੀਜ ਦੀ ਮਾਤਰਾ ਅਤੇ ਬੀਜ ਨੂੰ ਟੀਕਾ ਲਾਉਣਾ
ਇੱਕ ਏਕੜ ਵਿੱਚ ਕਾਸ਼ਤ ਲਈ ਮੂੰਗੀ ਦਾ 8 ਕਿਲੋ, ਮਾਂਹ ਦਾ 6-8 ਕਿਲੋ, ਅਰਹਰ ਦਾ 6 ਕਿਲੋ ਅਤੇ ਸੋਇਆਬੀਨ ਦਾ 25-30 ਕਿਲੋ ਬੀਜ ਪਾਉਣਾ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਸਿਫ਼ਾਰਿਸ਼ ਕੀਤੀਆਂ ਜੀਵਾਣੂੰ ਖਾਦਾਂ ਦੇ ਟੀਕੇ ਨਾਲ ਚੰਗੀ ਤਰ੍ਹਾਂ ਰਲਾ ਦੇਣਾ ਚਾਹੀਦਾ ਹੈ।

ਚੀਨ ਪਹਿਲਾਂ ਦਿੰਦਾ ਹੈ ਕਰਜ਼ਾ, ਫਿਰ ਕਰਦਾ ਹੈ ਕਬਜ਼ਾ (ਵੀਡੀਓ)

ਬਿਜਾਈ ਦਾ ਸਮਾਂ ਅਤੇ ਢੰਗ
ਮੂੰਗੀ ਦੀ ਬਿਜਾਈ ਲਈ ਜੁਲਾਈ ਦਾ ਦੂਜਾ, ਅਰਹਰ ਲਈ ਮਈ ਦਾ ਦੂਜਾ ਅਤੇ ਸੋਇਆਬੀਨ ਲਈ ਜੂਨ ਦਾ ਪਹਿਲਾ ਪੰਦਰਵਾੜਾ ਢੁਕਵਾਂ ਸਮਾਂ ਹੈ। ਸੇਂਜੂ ਹਾਲਤਾਂ ਲਈ ਮਾਂਹ ਦੀ ਬਿਜਾਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦਾ ਪਹਿਲੇ ਹਫ਼ਤੇ ਤੱਕ, ਜਦਕਿ ਨੀਮ ਪਹਾੜੀ ਇਲਾਕਿਆਂ ਵਿੱਚ 15 ਤੋਂ 25 ਜੁਲਾਈ ਤੱਕ ਕਰਨੀ ਚਾਹੀਦੀ ਹੈ। ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਕਤਾਰਾਂ ਅਤੇ ਬੂਟਿਆਂ ਵਿੱਚ ਫ਼ਾਸਲਾ ਕ੍ਰਮਵਾਰ 30 ਅਤੇ 10 ਸੈਂਟੀਮੀਟਰ, ਅਰਹਰ ਲਈ ਕ੍ਰਮਵਾਰ 50 ਅਤੇ 25 ਸੈਂਟੀਮੀਟਰ ਅਤੇ ਸੋਇਆਬੀਨ ਲਈ ਕ੍ਰਮਵਾਰ 45 ਅਤੇ 4-5 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਮੂੰਗੀ ਦਾ ਵਧੇਰੇ ਝਾੜ ਲੈਣ ਲਈ ਦੋ ਪਾਸੀ ਬਿਜਾਈ ਕਰਨੀ ਲਾਹੇਵੰਦ ਹੈ। ਮੂੰਗੀ, ਅਰਹਰ ਅਤੇ ਸੋਇਆਬੀਨ ਦੀ ਬਿਜਾਈ ਬਿਨਾਂ ਜ਼ਮੀਨ ਤਿਆਰ ਕੀਤਿਆਂ ਜ਼ੀਰੋ-ਟਿਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। 

ਪਾਣੀ ਦੀ ਬੱਚਤ ਲਈ ਅਤੇ ਫ਼ਸਲ ਨੂੰ ਮੀਂਹ ਦੇ ਨੁਕਸਾਨ ਤੋਂ ਬਚਾਉਣ ਲਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉੱਤੇ ਮੂੰਗੀ, ਅਰਹਰ ਅਤੇ ਸੋਇਆਬੀਨ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈੱਡ ਪਲਾਂਟਰ ਨਾਲ 67.5 ਸੈਂਟੀਮੀਟਰ ਵਿੱਥ ਤੇ ਤਿਆਰ ਕੀਤੇ ਬੈੱਡਾਂ (37.5 ਸੈਂਟੀਮੀਟਰ ਬੈੱਡ ਅਤੇ 30,0 ਸੈਂਟੀਮੀਟਰ ਖਾਲ਼ੀ) ਉੱਤੇ ਕੀਤੀ ਜਾ ਸਕਦੀ ਹੈ। ਇਸ ਦੇ ਲਈ ਮੂੰਗੀ ਅਤੇ ਸੋਇਆਬੀਨ ਦੀਆਂ ਦੋ ਕਤਾਰਾਂ ਅਤੇ ਅਰਹਰ ਦੀ ਇੱਕ ਕਤਾਰ ਪ੍ਰਤੀ ਬੈੱਡ ਬੀਜਣੀ ਚਾਹੀਦੀ ਹੈ। ਬਾਕੀ ਕਾਸ਼ਤਕਾਰੀ ਢੰਗ ਪੱਧਰੀ ਬਿਜਾਈ ਲਈ ਕੀਤੀ ਗਈ ਸਿਫ਼ਾਰਸ਼ ਮੁਤਾਬਕ ਹੀ ਵਰਤਣੇ ਚਾਹੀਦੇ ਹਨ।

ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

ਖਾਦ ਪ੍ਰਬੰਧਨ
ਖਾਦਾਂ ਦੀ ਵਰਤੋਂ ਹਮੇਸ਼ਾ ਮਿੱਟੀ ਪਰਖ ਦੇ ਅਧਾਰ ’ਤੇ ਹੀ ਕਰਨੀ ਚਾਹੀਦੀ ਹੈ। ਜੇਕਰ ਮਿੱਟੀ ਦੀ ਪਰਖ ਨਾ ਕਰਾਈ ਹੋਵੇ ਤਾਂਮੂੰਗੀ ਨੂੰ 11 ਕਿਲੋ ਯੂਰੀਆ ਦੇ ਨਾਲ 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ,ਮਾਂਹ ਨੂੰ 11 ਕਿਲੋ ਯੂਰੀਆ ਦੇ ਨਾਲ 60 ਕਿਲੋ ਸਿੰਗਲਸੁਪਰਫ਼ਾਸਫ਼ੇਟ, ਅਰਹਰ ਨੂੰ 13 ਕਿਲੋ ਯੂਰੀਆ ਦੇ ਨਾਲ 100 ਕਿਲੋ ਸੁਪਰਫ਼ਾਸਫ਼ੇਟ ਅਤੇ ਸੋਇਆਬੀਨ ਨੂੰ 29 ਕਿਲੋ ਯੂਰੀਆ ਦੇ ਨਾਲ ਨਾਲ 200 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਸਾਰੀਆਂ ਖਾਦਾਂ ਬਿਜਾਈ ਸਮੇਂ ਹੀ ਪਾਉਣੀਆਂ ਚਾਹੀਦੀਆਂ ਹਨ। ਜੇ ਅਰਹਰ ਤੋਂ ਪਹਿਲਾਂ ਕਣਕ ਨੂੰ ਸਿਫ਼ਾਰਸ਼ ਮਾਤਰਾ ਵਿੱਚ ਫ਼ਾਸਫ਼ੋਰਸ ਪਾਈ ਗਈ ਹੋਵੇ ਤਾਂ ਇਸ ਨੂੰ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ ਹੁੰਦੀ। ਇਸੇ ਤਰਾਂ ਜੇਕਰ ਸੋਇਆਬੀਨ ਤੋਂ ਪਹਿਲਾਂ ਕਣਕ ਨੂੰ ਸਿਫ਼ਾਰਸ਼ ਮਾਤਰਾ ਵਿੱਚ ਫ਼ਾਸਫ਼ੋਰਸ ਪਾਈ ਗਈ ਹੋਵੇ ਤਾਂ ਇਸ ਨੂੰ ਸਿਰਫ਼ 150 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣਦੀ ਲੋੜ ਹੁੰਦੀ ਹੈ। ਸੋਇਆਬੀਨ ਦਾ ਵਧੇਰੇ ਝਾੜ ਲੈਣ ਵਾਸਤੇ, ਉਪਰੋਕਤ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ 60 ਅਤੇ 75 ਦਿਨਾਂ ਬਾਅਦ 2% ਯੂਰੀਆ ਦਾ ਛਿੜਕਾਅ ਕਰਨਾ ਲਾਹੇਵੰਦ ਹੈ। ਇਸ ਤੋਂ ਇਲਾਵਾ ਬਿਜਾਈ ਤੋਂ ਪਹਿਲਾਂ 4 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਉਣ ਜਾਂ ਹਰੀ ਖਾਦ ਦਬਾਉਣ ਦੀ ਸਿਫ਼ਾਰਿਸ਼ ਵੀ ਕੀਤੀ ਜਾਂਦੀ ਹੈ।

ਖੇਡ ਰਤਨ ਪੰਜਾਬ ਦੇ : ਹਰ ਮੋਰਚੇ 'ਤੇ ਜੂਝਣ ਵਾਲਾ ਜਰਨੈਲ ‘ਜੁਗਰਾਜ ਸਿੰਘ’

ਨਦੀਨਾਂ ਦੀ ਰੋਕਥਾਮ
ਮੂੰਗੀ ਵਿੱਚ ਨਦੀਨਾਂ ਨੂੰ ਇੱਕ ਜਾਂ ਦੋ ਗੋਡੀਆਂ (ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ, ਜੇ ਲੋੜ ਪਵੇ ਤਾਂ, ਬਿਜਾਈ ਤੋਂ 6 ਹਫ਼ਤੇ ਪਿੱਛੋਂ)ਅਤੇ ਮਾਂਹ ਵਿੱਚ ਇੱਕ ਗੋਡੀ (ਬਿਜਾਈ ਤੋਂ 4 ਹਫ਼ਤੇ ਪਿੱਛੋਂ) ਨਾਲ ਕਾਬੂ ਕੀਤਾ ਜਾ ਸਕਦਾ ਹੈ। ਅਰਹਰ ਅਤੇ ਸੋਇਆਬੀਨ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 3 ਅਤੇ 6 ਹਫ਼ਤਿਆਂ ਬਾਅਦ ਦੋ ਗੋਡੀਆਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਅਰਹਰ ਵਿੱਚ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਇੱਕ ਲਿਟਰ ਅਤੇ ਸੋਇਆਬੀਨ ਵਿੱਚ 600 ਮਿਲੀਲਿਟਰ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਚ ਘੋਲ ਕੇ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਅਰਹਰ ਅਤੇ ਸੋਇਆਬੀਨ ਵਿੱਚ ਨਦੀਨਾਂ ਦੀ ਸਰਵਪੱਖੀ ਰੋਕਥਾਮ ਲਈ 600 ਮਿਲੀਲਿਟਰ ਸਟੌਂਪ 30 ਈ ਸੀ ਪ੍ਰਤੀ ਏਕੜ ਛਿੜਕਾਅ ਤੋਂ ਬਾਅਦ ਬਿਜਾਈ ਤੋਂ 6-7 ਹਫ਼ਤਿਆਂ ਬਾਅਦ ਇੱਕ ਗੋਡੀ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਸੋਇਆਬੀਨ ਵਿੱਚ 300 ਮਿਲੀਲੀਟਰ ਪ੍ਰਤੀ ਏਕੜ ਪਰੀਮੇਜ਼ 10 ਐੱਸ, ਐੱਲ (ਇਮੇਜ਼ਥਾਪਾਇਰ) ਨੂੰ 150 ਲਿਟਰ ਪਾਣੀ ਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸਿੰਚਾਈ
ਮੂੰਗੀ ਅਤੇ ਮਾਂਹ ਨੂੰ ਆਮ ਤੌਰ ’ਤੇ ਪਾਣੀ ਲਗਾਉਣ ਦੀ ਲੋੜ ਨਹੀਂ ਪੈਂਦੀ ਪਰ ਔੜ ਲੱਗਣ ਤੇ ਇਹਨਾਂਦੀ ਸਿੰਚਾਈ ਕਰਨੀ ਚਾਹੀਦੀ ਹੈ। ਅਰਹਰ ਨੂੰ ਪਹਿਲਾਪਾਣੀ ਬਿਜਾਈ ਤੋਂ 3-4 ਹਫ਼ਤਿਆਂ ਬਾਅਦ ਅਤੇ ਅਗਲੇ ਪਾਣੀ ਬਾਰਿਸ਼ ਨਾ ਹੋਣ ਦੀ ਸੂਰਤ ਵਿੱਚ ਹੀ ਲਗਾਉਣੇ ਚਾਹੀਦੇ ਹਨ। ਫ਼ਸਲ ਦੇ ਸਮੇਂ ਸਿਰ ਪਕਾਅ ਲਈ ਅਰਹਰ ਨੂੰ ਅੱਧ ਸਤੰਬਰ ਤੋਂ ਪਿੱਛੋਂ ਪਾਣੀ ਨਹੀਂ ਦੇਣਾ ਚਾਹੀਦਾ।ਇਸੇ ਤਰਾਂ ਮੂੰਗੀ ਅਤੇ ਮਾਂਹ ਦੀ ਇਕਸਾਰ ਪਕਾਈ ਲਈ ਇਹਨਾਂ ਨੂੰ ਆਖਰੀ ਪਾਣੀ ਬਿਜਾਈ ਤੋਂ ਕ੍ਰਮਵਾਰ 55 ਅਤੇ 90 ਦਿਨ ਬਾਅਦ ਲਗਾਉਣਾ ਚਾਹੀਦਾ ਹੈ।ਸੋਇਆਬੀਨ ਨੂੰ ਫ਼ਲੀਆਂ ਵਿੱਚ ਦਾਣੇ ਪੈਣ ਸਮੇਂ ਇੱਕ ਪਾਣੀ ਲਗਾਉਣਾ ਬਹੁਤ ਜ਼ਰੂਰੀ ਹੈ। 

ਜੋੜਾਂ ਦੇ ਦਰਦ ਨੂੰ ਦੂਰ ਕਰਨ ਦੇ ਨਾਲ-ਨਾਲ ਕੈਂਸਰ ਤੋਂ ਵੀ ਬਚਾਏ ‘ਆਲੂ ਦਾ ਰਸ’

ਵਾਢੀ ਅਤੇ ਗਹਾਈ 
ਮੂੰਗੀ ਦੀ ਕਟਾਈ ਤਕਰੀਬਨ 80 ਫੀਸਦੀ ਫ਼ਲੀਆਂ ਪੱਕ ਜਾਣ ਤੇ ਅਤੇ ਮਾਂਹ ਦੀ ਕਟਾਈ ਪੱਤੇ ਝੜ ਜਾਣ ਅਤੇ ਫ਼ਲੀਆਂ ਸਲੇਟੀ-ਕਾਲੀਆਂ ਹੋ ਜਾਣਤੇ ਕਰਨੀ ਚਾਹੀਦੀ ਹੈ। ਸੋਇਆਬੀਨ ਦੀ ਕਟਾਈ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਬਹੁਤ ਸਾਰੇ ਪੱਤੇ ਝੜ ਜਾਣ ਅਤੇ ਫ਼ਲੀਆਂ ਦਾ ਰੰਗ ਬਦਲ ਜਾਵੇ। ਅਰਹਰ ਦੀ ਕਟਾਈ ਅਕਤੂਬਰ ਦੇ ਅਖੀਰਲੇ ਹਫ਼ਤੇ ਕਰਨੀ ਚਾਹੀਦੀ ਹੈ। ਕਟਾਈ ਵਿੱਚ ਦੇਰੀ ਕਰਨ ਨਾਲ ਦਾਣੇ ਕਿਰਨ ਦਾ ਖਤਰਾ ਵਧ ਜਾਂਦਾ ਹੈ। ਕਣਕ ਦੀ ਗਹਾਈ ਲਈ ਵਰਤਿਆ ਜਾਣ ਵਾਲਾ ਥਰੈਸ਼ਰ ਕੁਝ ਤਬਦੀਲੀਆਂ ਕਰਕੇ ਦਾਲਾਂ ਦੀ ਗਹਾਈ ਲਈ ਵਰਤਿਆ ਜਾ ਸਕਦਾ ਹੈ।


rajwinder kaur

Content Editor

Related News