ਫਸਲ ਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ ਪੰਛੀ, ਐਂਟੀ ਬਰਡ ਨੈੱਟ ''ਤੇ ਰਾਜਸਥਾਨ ਸਰਕਾਰ ਦੇ ਰਹੀ ਹੈ ਬੰਪਰ ਸਬਸਿਡੀ

03/23/2023 5:32:27 PM

ਨਵੀਂ ਦਿੱਲੀ- ਦੇਸ਼ ਦੀ ਜ਼ਿਆਦਾਤਰ ਆਬਾਦੀ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ 'ਤੇ ਨਿਰਭਰ ਹੈ। ਹੜ੍ਹ, ਮੀਂਹ, ਗੜੇਮਾਰੀ ਅਤੇ ਸੋਕੇ ਕਾਰਨ ਇਸ ਰੋਜ਼ੀ-ਰੋਟੀ 'ਤੇ ਲਗਾਤਾਰ ਖਤਰਾ ਮੰਡਰਾਉਂਦਾ ਰਹਿੰਦਾ ਹੈ। ਜੰਗਲੀ ਜਾਨਵਰ ਅਤੇ ਪੰਛੀ ਵੀ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ। ਇਸ ਕੜੀ 'ਚ ਰਾਜਸਥਾਨ ਸਰਕਾਰ ਫਸਲਾਂ ਨੂੰ ਪੰਛੀਆਂ ਤੋਂ ਬਚਾਉਣ ਲਈ ਐਂਟੀ-ਬਰਡ ਨੈੱਟ ਲਗਾਉਣ 'ਤੇ 50 ਫ਼ੀਸਦੀ ਸਬਸਿਡੀ ਦਿੰਦੀ ਹੈ।

ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ
ਕੀ ਹੈ ਐਂਟੀ ਬਰਡ ਨੈੱਟ 'ਤੇ ਸਬਸਿਡੀ ਲੈਣ ਲਈ ਕਿਸਾਨਾਂ ਦੀ ਯੋਗਤਾ?
ਰਾਜਸਥਾਨ ਸਰਕਾਰ ਬਾਗਬਾਨੀ ਫਸਲਾਂ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾਉਣ ਲਈ ਬੰਪਰ ਸਬਸਿਡੀ ਦੇ ਰਹੀ ਹੈ। ਕਿਸਾਨਾਂ ਨੂੰ 5000 ਵਰਗ ਮੀਟਰ ਖੇਤਰ 'ਚ ਇਸ ਨੈੱਟ ਨੂੰ ਲਗਾਉਣ ਲਈ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਪ੍ਰਤੀ ਵਰਗ ਮੀਟਰ ਦੀ ਕੀਮਤ 35 ਰੁਪਏ ਰੱਖੀ ਗਈ ਹੈ। ਕਿਸਾਨਾਂ ਨੂੰ 5000 ਵਰਗ ਮੀਟਰ ਖੇਤਰ ਲਈ ਕੁੱਲ 87,500 ਰੁਪਏ ਦਿੱਤੇ ਜਾਣਗੇ। ਇਸ ਸਬਸਿਡੀ ਨੂੰ ਪ੍ਰਾਪਤ ਕਰਨ ਲਈ ਕਿਸਾਨਾਂ ਕੋਲ ਖੇਤੀ ਯੋਗ ਜ਼ਮੀਨ, ਆਪਣੇ ਫਲਾਂ ਦੇ ਬਾਗ ਅਤੇ ਸਿੰਚਾਈ ਦੇ ਸਰੋਤ ਹੋਣੇ ਜ਼ਰੂਰੀ ਹਨ।

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਸਬਸਿਡੀ ਲੈਣ ਲਈ ਕਿਸਾਨ ਇੱਥੇ ਕਰਨ ਅਪਲਾਈ 
ਐਂਟੀ ਬਰਡ ਨੈੱਟ 'ਤੇ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਰਾਜਕਿਸਾਨ ਸਾਥੀ ਪੋਰਟਲ ਜਾਂ ਈ-ਮਿੱਤਰ ਕੇਂਦਰ 'ਤੇ ਜਾ ਕੇ ਅਰਜ਼ੀ ਦੇਣੀ ਪਵੇਗੀ। ਇਸ ਦੌਰਾਨ ਕਿਸਾਨਾਂ ਕੋਲ ਆਧਾਰ ਕਾਰਡ, ਜਮਾਂਬੰਦੀ ਦੀ ਨਕਲ (6 ਮਹੀਨੇ ਤੋਂ ਵੱਧ ਪੁਰਾਣੀ ਨਾ ਹੋਵੇ), ਪ੍ਰਵਾਨਿਤ ਫਰਮ ਦਾ ਕੋਟੇਸ਼ਨ ਹੋਣਾ ਬਹੁਤ ਜ਼ਰੂਰੀ ਹੈ।
ਕਿਸਾਨਾਂ ਦੇ ਖਾਤੇ 'ਚ ਸਿੱਧੇ ਟਰਾਂਸਫਰ ਕੀਤੀ ਜਾਵੇਗੀ ਅਨੁਦਾਨ ਦੀ ਰਾਸ਼ੀ
ਬਾਗਬਾਨੀ ਵਿਭਾਗ ਵੱਲੋਂ ਜਾਰੀ ਪ੍ਰਸ਼ਾਸਕੀ ਪ੍ਰਵਾਨਗੀ/ਕੰਮ ਦਾ ਆਰਡਰ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਐਂਟੀ ਬਰਡ ਨੈੱਟ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇਗਾ। ਸਰਕਾਰ ਵੱਲੋਂ ਗਠਿਤ ਕਮੇਟੀ ਵੱਲੋਂ ਐਂਟੀ-ਬਰਡ ਨੈੱਟ ਵੈਰੀਫਿਕੇਸ਼ਨ ਤੋਂ ਬਾਅਦ ਹੀ ਗ੍ਰਾਂਟ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਕਿਸਾਨ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਰਾਜਸਥਾਨ ਜਾਂ ਰਾਜਕਿਸਾਨ ਸਾਥੀ ਪੋਰਟਲ 'ਤੇ ਦੌਰਾ ਕਰ ਸਕਦੇ ਹੋ।

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News