'ਖੇਤੀਬਾੜੀ ਬੁਨਿਆਦੀ ਢਾਂਚਾ ਫੰਡ' ਤਹਿਤ ਵਿੱਤੀ ਸੁਵਿਧਾ ਲਈ ਸੈਂਟਰਲ ਸੈਕਟਰ ਸਕੀਮ ਨੂੰ ਪ੍ਰਵਾਨਗੀ

Friday, Jul 10, 2020 - 10:23 AM (IST)

'ਖੇਤੀਬਾੜੀ ਬੁਨਿਆਦੀ ਢਾਂਚਾ ਫੰਡ' ਤਹਿਤ ਵਿੱਤੀ ਸੁਵਿਧਾ ਲਈ ਸੈਂਟਰਲ ਸੈਕਟਰ ਸਕੀਮ ਨੂੰ ਪ੍ਰਵਾਨਗੀ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਨੇ ਨਵੀਂ ਦੇਸ਼ਵਿਆਪੀ ਸੈਂਟਰਲ ਸੈਕਟਰ ਸਕੀਮ-ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੀਮ ਵਿਆਜ ਸਬਵੇਸ਼ਨ ਅਤੇ ਵਿੱਤੀ ਸਹਾਇਤਾ ਜ਼ਰੀਏ, ਫਸਲ ਦੇ ਬਾਅਦ ਬੁਨਿਆਦੀ ਢਾਂਚਾ ਪ੍ਰਬੰਧਨ ਅਤੇ ਕਮਿਊਨਿਟੀ ਖੇਤੀਬਾੜੀ ਸੰਪੱਤੀ ਲਈ ਪ੍ਰਾਜੈਕਟਾਂ ਵਿੱਚ ਨਿਵੇਸ਼ ਲਈ ਦਰਮਿਆਨੀ-ਲੰਬੀ ਮਿਆਦ ਕਰਜ਼ੇ ਦੀ ਸੁਵਿਧਾ ਪ੍ਰਦਾਨ ਕਰੇਗੀ।

ਇਸ ਸਕੀਮ ਦੇ ਤਹਿਤ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ 1 ਲੱਖ ਕਰੋੜ ਰੁਪਏ ਕਰਜ਼ਿਆਂ ਦੇ ਰੂਪ ਵਿੱਚ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੁਸਾਇਟੀਆਂ (ਪੀ.ਏ.ਸੀ.), ਮਾਰਕਿਟਿੰਗ ਸਹਿਕਾਰੀ ਸੁਸਾਇਟੀਆਂ, ਕਿਸਾਨ ਉਤਪਾਦਕ ਸੰਗਠਨਾਂ (ਐੱਫ.ਪੀ.ਓ.), ਸੈਲਫ ਹੈਲਪ ਗਰੁੱਪਾਂ (ਐੱਸ.ਐੱਚ.ਜੀ.), ਕਿਸਾਨਾਂ, ਸੰਯੁਕਤ ਦੇਣਦਾਰੀ ਸਮੂਹਾਂ (ਜੇ.ਐੱਲ.ਸੀ.), ਬਹੁਉਦੇਸ਼ੀ ਸਹਿਕਾਰੀ ਸੁਸਾਇਟੀਆਂ, ਖੇਤੀਬਾੜੀ ਉੱਦਮੀਆਂ, ਸਟਾਰਟਅੱਪਾਂ, ਸੰਗ੍ਰਹਿਤ ਬੁਨਿਆਦੀ ਢਾਂਚਾ ਪ੍ਰਦਾਤਾਵਾਂ ਅਤੇ ਕੇਂਦਰੀ / ਰਾਜ ਏਜੰਸੀਆਂ ਜਾਂ ਸਥਾਨਕ ਸੰਸਥਾਵਾਂ ਦੁਆਰਾ ਸਪਾਂਸਰ ਕੀਤੇ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਜੈਕਟਾਂ ਨੂੰ ਉਪਲਬਧ ਕਰਵਾਏ ਜਾਣਗੇ।

ਜੰਮੀ ਹੋਈ ਮਿੱਟੀ ਪਿਘਲਣ ਨਾਲ ਮੁੜ ਉੱਭਰ ਰਹੀਆਂ ਹਨ ਅਲੋਪ ਮੰਨੀਆਂ ਜਾਨਲੇਵਾ ਬੀਮਾਰੀਆਂ

ਇਸ ਵਿੱਤੀ ਸੁਵਿਧਾ ਦੇ ਤਹਿਤ, ਸਾਰੇ ਪ੍ਰਕਾਰ ਦੇ ਕਰਜ਼ਿਆਂ ਵਿੱਚ ਹਰ ਸਾਲ 2 ਕਰੋੜ ਰੁਪਏ ਦੀ ਸੀਮਾ ਤੱਕ 3% ਦੀ ਛੂਟ ਪ੍ਰਦਾਨ ਕੀਤੀ ਜਾਵੇਗੀ। ਇਹ ਛੂਟ ਵੱਧ ਤੋਂ ਵੱਧ 7 ਸਾਲਾਂ ਲਈ ਉਪਲਬਧ ਹੋਵੇਗੀ। ਇਸ ਤੋਂ ਇਲਾਵਾ, 2 ਕਰੋੜ ਰੁਪਏ ਤੱਕ ਦੇ ਕਰਜ਼ੇ ਲਈ ਕ੍ਰੈਡਿਟ ਗਰੰਟੀ ਫੰਡ ਟਰੱਸਟ ਫਾਰ ਮਾਈਕ੍ਰੋ ਐਂਡ ਸਮਾਲ ਐਂਟਰਪ੍ਰਾਈਜਜ਼ (ਸੀ.ਜੀ.ਟੀ.ਐੱਮ.ਐੱਸ.ਈ.) ਯੋਜਨਾ ਦੇ ਤਹਿਤ ਇਸ ਸੁਵਿਧਾ ਰਾਹੀਂ ਪਾਤਰ ਉਧਾਰਕਰਤਾਵਾਂ ਲਈ ਕ੍ਰੈਡਿਟ ਗਰੰਟੀ ਕਵਰੇਜ ਵੀ ਉਪਲਬਧ ਹੋਵੇਗੀ। ਇਸ ਕਵਰੇਜ ਲਈ ਸਰਕਾਰ ਦੁਆਰਾ ਫੀਸ ਦਾ ਭੁਗਤਾਨ ਕੀਤਾ ਜਾਵੇਗਾ। ਐੱਫ.ਪੀ.ਓ. ਦੇ ਮਾਮਲੇ ਵਿੱਚ, ਖੇਤੀਬਾੜੀ ਵਿਭਾਗ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਦੀ ਐੱਫ.ਪੀ.ਓ. ਪ੍ਰਮੋਸ਼ਨ ਸਕੀਮ ਤਹਿਤ ਬਣਾਈ ਗਈ ਇਸ ਸੁਵਿਧਾ ਤੋਂ ਕ੍ਰੈਡਿਟ ਗਰੰਟੀ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

ਇਸ ਸੁਵਿਧਾ ਦੇ ਤਹਿਤ, ਕਰਜ਼ੇ ਦੀ ਮੁੜ ਅਦਾਇਗੀ ਲਈ ਮੁਹਲਤ ਘੱਟੋ-ਘੱਟ 6 ਮਹੀਨੇ ਅਤੇ ਵੱਧ ਤੋਂ ਵੱਧ 2 ਸਾਲਾਂ ਲਈ ਹੋ ਸਕਦੀ ਹੈ। ਖੇਤੀਬਾੜੀ ਅਤੇ ਐਗਰੋ-ਪ੍ਰੋਸੈੱਸਿੰਗ ਅਧਾਰਿਤ ਗਤੀਵਿਧੀਆਂ ਲਈ ਰਸਮੀ ਕਰਜ਼ਾ ਸੁਵਿਧਾ ਜ਼ਰੀਏ, ਇਸ ਪ੍ਰਾਜੈਕਟ ਦੁਆਰਾ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਦੇ ਕਈ ਅਵਸਰ ਪੈਦਾ ਹੋਣ ਦੀ ਸੰਭਾਵਨਾ ਹੈ।

ਦਿਮਾਗੀ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ

ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦਾ ਪ੍ਰਬੰਧ ਅਤੇ ਨਿਗਰਾਨੀ ਔਨਲਾਈਨ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮ.ਆਈ.ਐੱਸ.) ਪਲੈਟਫਾਰਮ ਜ਼ਰੀਏ ਕੀਤੀ ਜਾਵੇਗੀ। ਇਹ ਸਾਰੀਆਂ ਯੋਗ ਸੰਸਥਾਵਾਂ ਨੂੰ ਫੰਡ ਤਹਿਤ ਲੋਨ ਲੈਣ ਲਈ ਅਰਜੀ ਦੇਣ ਦਾ ਪਾਤਰ ਬਣਾਵੇਗਾ। ਇਹ ਆਨਲਾਈਨ ਪਲੈਟਫਾਰਮ ਕਈ ਬੈਂਕਾਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਵਿਆਜ ਦਰਾਂ ਵਿੱਚ ਪਾਰਦਰਸ਼ਤਾ, ਵਿਆਜ ਅਨੁਦਾਨ ਅਤੇ ਕ੍ਰੈਡਿਟ ਗਰੰਟੀ ਸਮੇਤ ਯੋਜਨਾ ਵੇਰਵਾ, ਘਟੋ-ਘੱਟ ਦਸਤਾਵੇਜ਼, ਪ੍ਰਵਾਨਗੀ ਦੀ ਤੇਜ਼ ਪ੍ਰਕਿਰਿਆ ਦੇ ਨਾਲ-ਨਾਲ ਹੋਰ ਯੋਜਨਾ ਲਾਭਾਂ ਦੇ ਨਾਲ ਏਕੀਕਰਨ ਜਿਹੇ ਲਾਭ ਪ੍ਰਦਾਨ ਕਰੇਗਾ। ਸਹੀ ਸਮੇਂ ‘ਤੇ ਨਿਗਰਾਨੀ ਅਤੇ ਪ੍ਰਭਾਵੀ ਫੀਡਬੈਕ ਦੀ ਪ੍ਰਾਪਤੀ ਨੂੰ ਪੱਕਾ ਕਰਨ ਲਈ ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਨਿਗਰਾਨੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।

ਕਟਹਲ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਤੋਂ ਤੁਸੀਂ ਵੀ ਹੋ ਜਾਵੋਗੇ ਹੈਰਾਨ, ਜਾਣੋ ਕਿਉਂ

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


author

rajwinder kaur

Content Editor

Related News