RCB ਨੇ ਇਸ ਖਿਡਾਰੀ ਨੂੰ ਨਹੀਂ ਕੀਤਾ ਰਿਟੇਨ, ਨਿਲਾਮੀ ਦੌਰਾਨ ਸਹਿਵਾਗ ਖੇਡਣਗੇ ਦਾਅ

01/18/2018 9:59:54 AM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦਾ ਨਵਾਂ ਸੀਜ਼ਨ 18 ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਹੈ ਜਿਸਦੇ ਲਈ ਨਿਲਾਮੀ ਦੀ ਪਰਿਕਿਰਿਆ 27-28 ਜਨਵਰੀ ਤੱਕ ਬੈਂਗਲੁਰੂ ਵਿਚ ਚੱਲੇਗੀ। ਨਵੇਂ ਸੀਜ਼ਨ ਵਿਚ ਸਾਰੀਆਂ ਟੀਮਾਂ ਦੀਆਂ ਨਜ਼ਰਾਂ ਆਪਣੇ ਸਟਾਰ ਖਿਡਾਰੀਆਂ ਨੂੰ ਰਿਟੇਨ ਕਰਨ ਦੇ ਨਾਲ ਯੁਵਾ ਖਿਡਾਰੀਆਂ ਨੂੰ ਜੋੜਨ ਦੀ ਹੁੰਦੀ ਹੈ। ਪਰ ਇਸ ਵਾਰ ਕਈ ਹੈਰਾਨ ਕਰਨ ਵਾਲੇ ਫੈਸਲੇ ਸਾਹਮਣੇ ਆਏ ਹਨ ਜਿਸਦੇ ਨਾਲ ਕਈ ਕ੍ਰਿਕਟ ਫੈਂਸ ਨੂੰ ਵੀ ਝਟਕਾ ਲੱਗਾ ਹੈ। ਹਾਲਾਂਕਿ ਨਿਲਾਮੀ ਦੌਰਾਨ ਸਾਰੀਆਂ ਟੀਮਾਂ ਕੋਲ ਆਪਣੇ ਸਟਾਰ ਖਿਡਾਰੀਆਂ ਨੂੰ ਰਾਇਟ ਟੂ ਮੈਚ ਦੇ ਤਹਿਤ ਵਾਪਸ ਟੀਮ ਵਿਚ ਸ਼ਾਮਲ ਕਰਨ ਦਾ ਮੌਕਾ ਹੋਵੇਗਾ।

ਗੇਲ ਨੂੰ ਨਹੀਂ ਖਰੀਦੇਗੀ ਤਾਂ ਉਸ ਦੀ ਮੂਰਖਤਾ ਹੋਵੇਗੀ
ਅਜਿਹਾ ਹੀ ਹੈਰਾਨ ਕਰਨ ਵਾਲਾ ਫੈਸਲਾ ਬੈਂਗਲੁਰੂ ਦੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਵੀ ਲਿਆ ਹੈ ਜਿੱਥੇ ਉਨ੍ਹਾਂ ਨੇ ਕਪਤਾਨ ਵਿਰਾਟ ਕੋਹਲੀ, ਸਾਊਥ ਅਫਰੀਕਾ ਦੇ ਦਿੱਗਜ ਖਿਡਾਰੀ ਏ.ਬੀ. ਡਿਵੀਲੀਅਰਸ ਅਤੇ ਲੰਬੇ ਸਮੇਂ ਤੋਂ ਆਪਣੀ ਫਿਟਨੈੱਸ ਨਾਲ ਜੂਝ ਰਹੇ ਯੁਵਾ ਖਿਡਾਰੀ ਸਰਫਰਾਜ ਖਾਨ ਨੂੰ ਨਵੇਂ ਸੀਜ਼ਨ ਲਈ ਰਿਟੇਨ ਕੀਤਾ। ਸਰਫਰਾਜ ਖਾਨ ਨੂੰ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦੀ ਜਗ੍ਹਾ ਟੀਮ ਵਿਚ ਰਿਟੇਨ ਕੀਤਾ ਗਿਆ ਹੈ ਜੋ ਕਿਸੇ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਿਹਾ। ਆਰ.ਸੀ.ਬੀ. ਦੀ ਪਲੇਅਰ ਰਿਟੇਂਸ਼ਨ ਪਾਲਿਸੀ ਨੂੰ ਵੇਖਦੇ ਹੋਏ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਅਤੇ ਆਈ.ਪੀ.ਐੱਲ. ਵਿਚ ਕਿੰਗਸ ਇਲੈਵਨ ਪੰਜਾਬ ਦੇ ਮੇਂਟਰ ਵਰਿੰਦਰ ਸਹਿਵਾਗ ਨੇ ਅਪਣੀ ਰਾਏ ਰੱਖੀ ਹੈ ਜਿੱਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਆਰ.ਸੀ.ਬੀ. ਇਸ ਖਿਡਾਰੀ ਨੂੰ ਟੀਮ ਵਿਚ ਸ਼ਾਮਲ ਕਰਨ ਤੋਂ ਖੁੰਝ ਜਾਂਦੀ ਹੈ ਤਾਂ ਇਸਨੂੰ ਮੂਰਖਤਾ ਕਿਹਾ ਜਾਵੇਗਾ।

ਵੱਡੇ ਹਿੱਟਰ ਨੂੰ ਛੱਡਣਾ ਸਹੀ ਫੈਸਲਾ ਨਹੀਂ
ਸਹਿਵਾਗ ਨੇ ਕਿਹਾ ਕਿ ਕ੍ਰਿਸ ਗੇਲ ਵਰਗੇ ਵੱਡੇ ਹਿੱਟਰ ਨੂੰ ਛੱਡ ਦੇਣਾ ਇਕ ਬੇਸਮਝ ਫ਼ੈਸਲਾ ਹੈ। ਆਰ.ਸੀ.ਬੀ. ਮੂਰਖਤਾ ਕਰੇਗੀ ਜੇਕਰ ਉਹ ਵੱਡੇ ਖਿਡਾਰੀ ਨੂੰ ਦੂਜੀ ਟੀਮ ਵਿਚ ਜਾਣ ਦਿੰਦੀ ਹੈ। ਹਾਲਾਂਕਿ, ਆਰ.ਸੀ.ਬੀ. ਕੋਲ ਕਈ ਵੱਡੇ ਸਟਾਰ ਹਨ, ਪਰ ਪਿਛਲੇ ਸੀਜ਼ਨ ਵਿਚ ਇਨ੍ਹਾਂ ਵਿਚੋਂ ਕਿਸੇ ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਸੀ।

ਇਸ ਖਿਡਾਰੀ ਲਈ ਬੈਂਗਲੁਰੂ ਕਰੇਗਾ ਆਰ.ਟੀ.ਐੱਮ. ਦਾ ਇਸਤੇਮਾਲ
ਸਹਿਵਾਗ ਮੁਤਾਬਕ ਬੈਂਗਲੁਰੂ ਨੂੰ ਕਿਸੇ ਵੀ ਕੀਮਤ ਉੱਤੇ ਯੁਜਵੇਂਦਰ ਚਾਹਲ ਨੂੰ ਟੀਮ ਵਿਚ ਵਾਪਸ ਲਿਆਉਣਾ ਚਾਹੀਦਾ ਹੈ। ਸਹਿਵਾਗ ਨੇ ਕਿਹਾ ਮੈਨੂੰ ਨਹੀਂ ਪਤਾ ਕਿ ਚਾਹਲ ਦੀ ਕੀ ਕੀਮਤ ਹੋਵੇਗੀ, ਪਰ ਆਰ.ਸੀ.ਬੀ. ਉਸਦੇ ਲਈ ਆਰ.ਟੀ.ਐੱਮ. ਦਾ ਇਸਤੇਮਾਲ ਕਰੇਗੀ। ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਇਹ ਮੂਰਖਤਾ ਹੋਵੇਗੀ।


Related News