ਜਾਣੋ, ਭੁਵੀ ਦੀ ਹੋਣ ਵਾਲੀ ਪਤਨੀ ਬਾਰੇ ਕੁਝ ਦਿਲਚਸਪ ਗੱਲਾਂ

11/23/2017 12:22:41 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 23 ਨਵੰਬਰ ਨੂੰ ਵਿਆਹ ਦੇ ਬੰਧਨਾਂ ਵਿਚ ਬੱਝਣ ਜਾ ਰਹੇ ਹਨ। ਭੁਵਨੇਸ਼ਵਰ ਕੁਮਾਰ ਆਪਣੀ ਦੋਸਤ ਨੂਪੁਰ ਨਾਗਰ ਨਾਲ ਵਿਆਹ ਕਰਨ ਦੇ ਬਾਅਦ 26 ਨਵੰਬਰ ਨੂੰ ਬੁਲੰਦਸ਼ਹਰ ਅਤੇ 30 ਨਵੰਬਰ ਨੂੰ ਦਿੱਲੀ ਵਿਚ ਰਿਸੈਪਸ਼ਨ ਕਰਨਗੇ।

ਭੁਵਨੇਸ਼ਵਰ ਕੁਮਾਰ ਦੇ ਵਿਆਹ ਦਾ ਐਲਾਨ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ, ਕਿਉਂਕਿ ਗੁਜ਼ਰੇ ਮਹੀਨੇ ਹੀ ਭਾਰਤੀ ਟੀਮ ਦੇ ਇਸ ਸ਼ਾਨਦਾਰ ਗੇਂਦਬਾਜ਼ ਦਾ ਨੂਪੁਰ ਨਾਗਰ ਦੇ ਹੱਥੋਂ ਬੋਲਡ ਹੋਣ ਦਾ ਕਿੱਸਾ ਆਊਟ ਹੋ ਚੁੱਕਿਆ ਸੀ। ਪਰ ਦੋ ਦਿਨ ਪਹਿਲਾਂ ਸ਼ਿਖਰ ਧਵਨ ਨੇ ਜਿਸ ਅੰਦਾਜ਼ ਵਿੱਚ ਭੁਵਨੇਸ਼ਵਰ ਦੇ ਵਿਆਹ ਨੂੰ ਲੈ ਕੇ ਵੀਡੀਓ ਪੋਸਟ ਕੀਤਾ, ਵਿਆਹ ਦੀਆਂ ਤਿਆਰੀਆਂ ਅਤੇ ਦੂਲਹੇ-ਦੁਲਹਨ ਦੀਆਂ ਬੇਚੈਨੀਆਂ ਨੂੰ ਬਖੂਬੀ ਸਮਝਿਆ ਜਾ ਸਕਦਾ ਹੈ।

ਹੁਣ ਸਵਾਲ ਹੈ ਕਿ ਅਖੀਰ ਕੌਣ ਹਨ ਨੂਪੁਰ ਨਾਗਰ? ਆਓ ਜਾਣਦੇ ਹਾਂ ਨੂਪੁਰ ਨਾਗਰ ਦੇ ਬਾਰੇ ਵਿਚ 6 ਅਜਿਹੀ ਗੱਲਾਂ ਜਿਨ੍ਹਾਂ ਤੋਂ ਤੁਸੀਂ ਹੋ ਅਣਜਾਣ-

1. ਭੁਨੇਸ਼ਵਰ ਦੀ ਤਰ੍ਹਾਂ ਹੀ ਨੂਪੁਰ ਨਾਗਾਰ ਦਾ ਪਰਿਵਾਰ ਮੇਰਠ ਦਾ ਰਹਿਣ ਵਾਲਾ ਹੈ ਅਤੇ ਕੁਝ ਦਿਨਾਂ ਪਹਿਲਾਂ ਤੱਕ ਭੁਨੇਸ਼ਵਰ ਅਤੇ ਨੂਪੁਰ ਦਾ ਪਰਿਵਾਰ ਮੇਰਠ ਦੇ ਗੰਗਾ ਨਗਰ ਨੇੜੇ-ਤੇੜੇ ਹੀ ਰਿਹਾ ਕਰਦਾ ਸੀ। ਨੂਪੁਰ 26 ਸਾਲ ਦੀ ਹੈ।

2. ਨੂਪੁਰ ਨੇ ਆਪਣੀ ਸਕੂਲ ਦੀ ਪੜ੍ਹਾਈ ਦੇਹਰਾਦੂਨ ਤੋਂ ਕੀਤੀ ਹੈ। ਉਨ੍ਹਾਂ ਨੇ ਮੇਰਠ ਦੇ ਜੇ.ਪੀ. ਅਕੈਡਮੀ ਤੋਂ ਵੀ ਪੜ੍ਹਾਈ ਕੀਤੀ ਹੈ।

3. ਨੂਪੁਰ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਉਨ੍ਹਾਂ ਨੇ ਆਪਣੀ ਇੰਜੀਨਿਅਰਿੰਗ ਦੀ ਪੜ੍ਹਾਈ ਨੋਇਡਾ ਦੇ ਇਕ ਪ੍ਰਾਈਵੇਟ ਕਾਲਜ ਤੋਂ ਕੀਤੀ ਹੈ।
4. ਉਹ ਫਿਲਹਾਲ ਗਰੇਟਰ ਨੋਇਡਾ ਸਥਿਤ ਇਕ ਮਲਟੀ ਨੈਸ਼ਨਲ ਕੰਪਨੀ ਵਿਚ ਕੰਮ ਕਰਦੀ ਹੈ।
5. ਹੁਣ ਨੂਪੁਰ ਦਾ ਪਰਿਵਾਰ ਗਰੇਟਰ ਨੋਇਡਾ ਵਿਚ ਹੀ ਰਹਿੰਦਾ ਹੈ। ਨੂਪੁਰ ਦੇ ਪਿਤਾ ਯਸ਼ਪਾਲ ਸਿੰਘ ਨਾਗਰ ਰਿਟਾਇਰਡ ਪੁਲਸ ਅਧਿਕਾਰੀ ਹਨ।
6. ਭੁਵਨੇਸ਼ਵਰ ਅਤੇ ਨੂਪੁਰ ਦੇ ਪਿਤਾ ਦਰੋਗਾ ਦੇ ਪੁਲਸ ਤੋਂ ਸੇਵਾਮੁਕਤ ਹਨ।

ਮਈ 2017 ਵਿਚ ਭੁਵਨੇਸ਼ਵਰ ਕੁਮਾਰ ਨੇ ਇੰਸਟਾਗਰਾਮ ਉੱਤੇ ਇਕ ਤਸਵੀਰ ਪੋਸਟ ਕੀਤੀ ਸੀ। ਜਿਸ ਦੇ ਕੈਪਸ਼ਨ ਲਿਖਿਆ– ਡਿਨਰ ਡੇਟ। ਪੂਰੀ ਪਿੱਕ ਜਲਦੀ ਹੀ ਪੋਸਟ ਕਰਾਂਗਾ। ਇਸਨੂੰ ਇਕ ਹਫਤੇ ਬਾਅਦ ਫਿਰ ਤੋਂ ਭੁਵਨੇਸ਼ਵਰ ਨੇ ਆਪਣੀ ਹੋਣ ਵਾਲੀ ਪਤਨੀ ਨੂਪੁਰ ਨਾਲ ਤਸਵੀਰ ਨੂੰ ਪਾ ਕੇ ਸਾਰੀਆਂ ਅਫਵਾਹਾਂ ਨੂੰ ਦੂਰ ਕਰ ਦਿੱਤਾ, ਉਨ੍ਹਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਜਦੋਂ ਮੇਰਾ ਕਿਸੇ ਕੁੜੀ ਨਾਲ ਅਫੇਅਰ ਹੋਵੇਗਾ ਤਾਂ ਖੁਦ ਸਾਰਿਆਂ ਨੂੰ ਇੰਫਾਰਮ ਕਰਾਂਗਾ।

ਲੱਗਭੱਗ ਪੰਜ ਮਹੀਨੇ ਬਾਅਦ ਅਕਤੂਬਰ ਵਿਚ ਭੁਵਨੇਸ਼ਵਰ ਨੇ ਆਪਣੇ ਇੰਸਟਾਗਰਾਮ ਉੱਤੇ ਨੁਪੂਰ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਦੱਸਿਆ ਕਿ ਇਹ ਉਨ੍ਹਾਂ ਦੀ ਹੋਣ ਵਾਲੀ ਪਤਨੀ ਹਨ।


Related News