2011 ਦੀ ਉਪਲੱਬਧੀ ਤੋਂ ਵੱਡੀ ਹੋਵੇਗੀ ਮਹਿਲਾ ਕ੍ਰਿਕਟ ਟੀਮ ਦੀ ਖਿਤਾਬੀ ਜਿੱਤ : ਗੰਭੀਰ

07/22/2017 9:05:55 PM

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਜੇਕਰ ਭਾਰਤੀ ਮਹਿਲਾ ਕ੍ਰਿਕਟ ਟੀਮ ਕੱਲ ਇੰਗਲੈਂਡ 'ਚ ਮਹਿਲਾ ਵਿਸ਼ਵ ਕੱਪ ਜਿੱਤ ਲੈਂਦੀ ਹੈ ਤਾਂ ਇਹ ਪੁਰਸ਼ਾਂ ਦੇ 2011 ਵਿਸ਼ਵ ਕੱਪ ਜਿੱਤਣ ਤੋਂ ਜ਼ਿਆਦਾ ਵੱਡੀ ਉਪਲੱਬਧੀ ਹੋਵੇਗੀ। ਗੰਭੀਰ ਨੇ ਕਿਹਾ ਕਿ ਭਾਰਤੀ ਮਹਿਲਾ ਟੀਮ ਦੇ ਫਾਈਨਲ 'ਚ ਪਹੁੰਚਣ ਨਾਲ ਦੇਸ਼ ਦੀਆਂ ਕਾਫੀ ਲੜਕੀਆਂ ਪ੍ਰੇਰਿਤ ਹੋਣਗੀਆਂ। ਉਹ ਇਤਿਹਾਸ ਰਚਣ ਤੋਂ ਇਕ ਕਦਮ ਦੂਰ ਹੈ। 
ਉਸ ਨੇ 2011 ਵਿਸ਼ਵ ਕੱਪ ਫਾਈਨਲ 'ਚ ਸ਼੍ਰੀਲੰਕਾ ਖਿਲਾਫ 97 ਦੌੜਾਂ ਦੀ ਜੇਤੂ ਪਾਰੀ ਖੇਡੀ ਸੀ। ਉਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੇਕਰ ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਜਿੱਤ ਲੈਂਦੀ ਹੈ ਤਾਂ ਇਹ ਭਾਰਤ ਦੇ ਪੁਰਸ਼ 2011 ਵਿਸ਼ਵ ਕੱਪ ਜਿੱਤਣ ਤੋਂ ਜ਼ਿਆਦਾ ਵੱਡਾ ਹੋਵੇਗਾ ਕਿਉਂਕਿ ਤਦ ਅਸੀਂ ਘਰੇਲੂ ਮੈਦਾਨ 'ਚ ਖਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਸੀ।
ਭਾਰਤ ਦਾ ਫਾਈਨਲ ਮੁਕਾਬਲਾ ਇੰਗਲੈਂਡ ਦੇ ਨਾਲ ਲਾਡਰਸ ਮੈਦਾਨ 'ਚ ਹੋਵੇਗਾ ਅਤੇ ਇਹ ਉਹ ਹੀ ਮੈਦਾਨ ਹੈ, ਜਿੱਥੇ ਪੁਰਸ਼ ਕ੍ਰਿਕਟ ਟੀਮ ਨੇ ਕਪਿਲ ਦੇਵ ਦੀ ਕਪਤਾਨੀ 'ਚ ਸਾਲ 1983 'ਚ ਪਹਿਲੀ ਵਾਰ ਆਈ. ਸੀ. ਸੀ. ਵਿਸ਼ਵ ਕੱਪ ਜਿੱਤਿਆ ਸੀ। ਮਹਿਲਾ ਟੀਮ ਪੂਰੇ ਜੋਸ਼ 'ਚ ਹੈ ਅਤੇ ਹੁਣ ਦੇਖਣਾ ਹੈ ਕਿ ਕੀ ਮਿਤਾਲੀ ਐਂਡ ਕੰਪਨੀ ਇਸ ਮੈਦਾਨ 'ਤੇ ਫਿਰ ਤੋਂ ਪੁਰਾਣਾ ਇਤਿਹਾਸ ਦੋਹਰਾ ਸਕਦੀ ਹੈ ਜਾਂ ਨਹੀਂ।


Related News