ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦੈ : ਸਹੋਤਾ

06/27/2017 1:58:19 AM

ਖਿਲਚੀਆਂ,  (ਅਵਤਾਰ)- ਪੁਲਸ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮਹਿੰਮ ਤਹਿਤ ਪਬਲਿਕ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪੁਲਸ ਚੌਕੀ ਟਾਂਗਰਾ ਵਿਚ ਇਲਾਕੇ ਦੇ ਮੋਹਤਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ਨੇ ਕਿਹਾ ਕਿ ਕੋਈ ਵੀ ਸਮਾਜਿਕ ਬੁਰਿਆਈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਖਤਮ ਨਹੀਂ ਕੀਤੀ ਜਾ ਸਕਦੀ ਨਸ਼ਾ ਸਾਡੇ ਸਮਾਜ ਨੂੰ ਤਬਾਹ ਕਰ ਰਿਹਾ ਹੈ।
ਲੋਕ ਬਿਨਾਂ ਕਿਸੇ ਝਿਜਕ ਦੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਸੂਚਨਾ ਪੁਲਸ ਨੂੰ ਦੇਣ, ਦੋਸ਼ੀ ਭਾਵੇਂ ਕਿਸੇ ਨਾਲ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਬਖਸ਼ਿਆ ਨਹੀਂ ਜਾਵੇਗਾ ਪਰ ਜੇਕਰ ਕੋਈ ਵਿਅਕਤੀ ਨਸ਼ੇ ਤੋਂ ਤੋਬਾ ਕਰਦਾ ਹੈ ਤਾਂ ਪਿੰਡ ਦੇ ਮੋਹਤਬਰ ਜ਼ਿੰਮੇਵਾਰੀ ਲੈਣਗੇ ਅਤੇ ਉਸ ਨੂੰ ਇਕ ਮੌਕਾ ਜ਼ਰੂਰ ਦਿੱਤਾ ਜਾ ਸਕਦਾ ਹੈ। ਪਬਲਿਕ ਵਿਚੋਂ ਮੋਹਤਬਰਾਂ ਨੇ ਕਿਹਾ ਕੇ ਸਾਡੇ ਕਾਨੂੰਨ ਵਿਚ ਢਿੱਲੀ ਜਕੜ ਹੋਣ ਕਾਰਨ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਜਲਦੀ ਜ਼ਮਾਨਤਾਂ 'ਤੇ ਬਾਹਰ ਆ ਕੇ ਦਹਿਸ਼ਤ ਪੈਦਾ ਕਰਦੇ ਹਨ ਜਿਸ ਕਰ ਕੇ ਸਮਾਜ ਵਿਚੋਂ ਲੋਕ ਇੰਨਾ ਬਾਰੇ ਸੂਚਨਾ ਦੇਣ ਤੋਂ ਝਿਜਕਦੇ ਹਨ। ਸਰਕਾਰ ਵੱਲੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ। 
ਇਸ ਸਮੇਂ ਐੱਸ. ਐੱਚ. ਓ. ਸਿਕੰਦਰ ਸਿੰਘ ਤਰਸਿੱਕਾ, ਇੰਚਾਰਜ ਪੁਲਸ ਚੌਕੀ ਟਾਂਗਰਾ ਸਰਬਜੀਤ ਸਿੰਘ, ਗੁਰਮੀਤ ਸਿੰਘ ਮੁੱਛਲ, ਇੰਦਰਜੀਤ ਸਿੰਘ ਖੇੜਾ, ਦਲਜੀਤ ਸਿੰਘ, ਅਜਮੇਰ ਸਿੰਘ ਢਿੱਲੋਂ, ਸਰਵਣ ਸਿੰਘ ਸਾਬਕਾ ਸਰਪੰਚ ਟਾਂਗਰਾ, ਮਾਸਟਰ ਮੁਖਤਾਰ ਸਿੰਘ, ਪਰਮਜੀਤ ਸਿੰਘ ਢਿੱਲੋਂ ਮੈਡੀਕਲ ਸਟੋਰ, ਸਰਬਜੀਤ ਸਿੰਘ ਨਰੈਣਗੜ੍ਹ, ਸੁਖਰਾਮ ਅਫਰੀਦੀ, ਕੁਲਵੰਤ ਸਿੰਘ ਸੰਗਰਾਵਾਂ, ਜਗਦੀਸ਼ ਸਿੰਘ ਬਿੱਟੂ ਕੋਟਲਾ ਆਦਿ ਹਾਜ਼ਰ ਸਨ।


Related News