ਦ ਗਲੈਡੀਓਲਸ ਸਕੂਲ ''ਚ ਸਲਾਨਾ ਕਾਰਨੀਵਲ ਸਮਾਗਮ “ਵਾਸੂਦੇਵ ਕੁਟੰਬਕਮ” ਮਨਾਇਆ ਗਿਆ

12/11/2017 4:19:43 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਦ ਗਲੈਡੀਓਲਸ ਸਕੂਲ ਦਾ ਸਲਾਨਾ ਕਾਰਨੀਵਲ ਸਮਾਗਮ ਮਨਾਇਆ ਗਿਆ, ਜਿਸ ਦਾ ਵਿਸ਼ਾ “ਵਾਸੂਦੇਵ ਕੁਟੰਬਕਮ” ਸੀ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਕਰਨ ਕੌਰ ਬਰਾੜ ਸਾਬਕਾ ਐਮ. ਐਲ. ਏ. ਸ੍ਰੀ ਮੁਕਤਸਰ ਸਾਹਿਬ ਸਨ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨੋਹਰ ਲਾਲ ਗਰਗ, ਵਾਇਸ ਪ੍ਰਧਾਨ ਰਾਜੇਸ਼ ਕਟਾਰੀਆ, ਜਨਰਲ ਸੈਕਟਰੀ ਸੋਮ ਪ੍ਰਕਾਸ਼ ਗਰਗ ਵਿਸੇਸ਼ ਤੌਰ 'ਤੇ ਸ਼ਾਮਲ ਸਨ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੁਰਗਾ ਪੂਜਾ ਨਾਲ ਕੀਤੀ। ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ “ਤਨ ਹੈ ਵਤਨ ਕਾ ਵਤਨ ਹੈ ਹਮਾਰਾ” “ਮਿਲੇ ਸੁਰ ਮੇਰਾ ਤੁਮਹਾਰਾ” ਅਤੇ ਹੋਰ ਕਈ ਪ੍ਰਕਾਰ ਦੇ ਸਿੱਖਿਆਦਾਇਕ ਨਾਟਕ ਪੇਸ਼ ਕੀਤੇ ਗਏ। ਵਿਦਿਆਰਥੀਆਂ ਵੱਲੋਂ “ਮੇਰੀ ਆਵਾਜ਼ ਸੁਣੋ” 'ਚ ਚਾਇਲਡ ਲੇਬਰ, ਸਵੱਛ ਭਾਰਤ, ਅਤਿਥੀ ਦੇਵੋ ਭਵ, ਬੇਟੀ ਬਚਾਓ ਬੇਟੀ ਪੜਾਉ ਦੁਆਰਾ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਰਾਜਸਥਾਨੀ ਨਾਚ ਪੇਸ਼ ਕੀਤਾ ਗਿਆ। ਸ੍ਰੀਮਤੀ ਕਰਨ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਮੈਡਮ ਸੰਦੀਪ ਕੌਰ ਦੀ ਯੋਗ ਅਗਵਾਈ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਹੋ ਗਿਆ।


Related News