ਪੀ.ਓ.ਕੇ. ''ਚ ਕੰਟਰੋਲ ਲਾਈਨ ਦੇ ਨੇੜੇ ਘੁਸਪੈਠ ਦੇ ਇੰਤਜ਼ਾਰ ''ਚ ਹਨ 150 ਅੱਤਵਾਦੀ

04/26/2017 10:46:56 PM

ਕਸ਼ਮੀਰ—ਪਾਕਿਸਤਾਨ ਵਾਲੇ ਕਬਜੇ ਵਾਲੇ ਕਸ਼ਮੀਰ (ਪੀ.ਓ.ਕੇ) ''ਚ ਕੰਟਰੋਲ ਲਾਈਨ ਦੇ ਨੇੜੇ 150 ਅੱਤਵਾਦੀ ਘਾਟੀ ''ਚ ਘੁਸਪੈਠ ਲਈ ਇੰਤਜ਼ਾਰ ''ਚ ਹਨ। ਕਸ਼ਮੀਰ ਘਾਟੀ ''ਚ ਸੁਰੱਖਿਆ ਲਈ ਜ਼ਿੰਮੇਦਾਰ ਸ਼੍ਰੀਨਗਰ ਸਥਿਤ 15ਵੀਂ ਕੋਰ ਦੇ ਕਮਾਂਡਰ ਲੈਫਟੀਨੇਂਟ ਜਰਨਲ ਜੇ.ਐੱਸ. ਸੰਧੂ ਨੇ ਕਿਹਾ ਕਿ ਅੱਤਵਾਦੀਆਂ ਦੇ ਘੁਸਪੈਠ ਦੇ ਇਸ ਕੋਸ਼ਿਸ਼ ਨੂੰ ਨਾਕਾਰਾ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਜੰਮੂ ਦੇ ਪੁੰਛ ਅਤੇ ਰਜੌਰੀ ਦੇ ਸਾਹਮਣੇ ਸਥਿਤ ਪਾਕਿਸਤਾਨ ਦੇ ਕਬਜੇ ਵਾਲੇ ਖੇਤਰਾਂ ਦੇ ਅੱਤਵਾਦੀ ਕੈਂਪਾਂ ''ਚ ਕੁਝ ਹੋਰ ਅੱਤਵਾਦੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਕ ਅਨੁਮਾਨ ਦੇ ਅਨੁਸਾਰ ਸਾਡੇ ਖੇਤਰ 15ਵੀਂ ਕੋਰ ''ਚ ਵਰਤਮਾਨ ਸਮੇਂ ''ਚ ਲਗਭਗ 150 ਅੱਤਵਾਦੀ ਹਨ।

Related News