ਅੱਤਵਾਦੀ ਬੇਟੇ ਦੇ ਮਰਨ ਨਾਲ ਬਾਪ ਨੇ ਲਿਆ ਰਾਹਤ ਦਾ ਸਾਹ

04/26/2017 9:30:22 AM

ਸ਼੍ਰੀਨਗਰ— ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਬੇਟੇ ਦੀ ਮੌਤ ''ਤੇ ਕਿਸੇ ਬਾਪ ਨੇ ਰਾਹਤ ਦਾ ਸਾਹ ਲਿਆ ਹੋਵੇ ਪਰ ਇਹ ਹੋਇਆ ਹੈ। ਕਸ਼ਮੀਰ ''ਚ 24 ਸਾਲਾ ਅੱਤਵਾਦੀ ਯੂਨੂਸ ਗਨਈ ਦੀ ਮੌਤ ਉਸ ਦੇ ਬਾਪ ਲਈ ਕੁਝ ਹੱਦ ਤੱਕ ਰਾਹਤ ਲੈ ਕੇ ਆਈ ਹੈ। ਇਸ ਗੱਲ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਅੱਤਵਾਦੀ ਗਨਈ ਦੇ ਬਾਪ ਮਕਬੂਲ ਗਨਈ ਨੇ ਕੀਤਾ। 
ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਯੂਨੂਸ ਅਤੇ ਉਸ ਦੇ ਸਾਥੀ ਬੜਗਾਮ ''ਚ ਉਨ੍ਹਾਂ ਦੇ ਘਰ ਦੇ ਕੁਝ ਦੂਰੀ ''ਤੇ ਸੁਰੱਖਿਆ ਫੋਰਸਾਂ ਦੇ ਹੱਥੋਂ ਮਾਰੇ ਗਏ। ਖਬਰ ਜਦੋਂ ਬਾਪ ਤੱਕ ਪੁੱਜੀ ਤਾਂ ਮੂੰਹ ''ਚੋਂ ਨਿਕਲਿਆ ਕਿ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਕੁਝ ਸ਼ਾਂਤੀ ਮਿਲੇਗੀ। ਅਸਲ ''ਚ ਗਨਈ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਜੋ ਤਸੀਹੇ ਅਤੇ ਬੇਇੱਜ਼ਤੀ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ, ਉਹ ਅਸਹਿਣਯੋਗ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਮੇਰਾ ਬੇਟਾ ਅੱਤਵਾਦੀ ਖੇਮੇ ''ਚ ਸ਼ਾਮਲ ਹੋ ਗਿਆ ਸੀ ਅਤੇ ਜਦੋਂ ਇਕ ਵਾਰ ਮੈਂ ਪੁਲਸ ਕੋਲ ਬੇਟੇ ਬਾਰੇ ਜਾਣਨ ਲਈ ਪੁੱਜਿਆ ਤਾਂ ਉਨ੍ਹਾਂ ਨੇ ਪੂਰੇ 13 ਦਿਨਾਂ ਲਈ ਮੈਨੂੰ ਜੇਲ ''ਚ ਬੰਦ ਕਰ ਦਿੱਤਾ।
ਗਨਈ ਨੇ ਫੋਨ ''ਤੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''''ਜਦੋਂ ਮੈਨੂੰ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਮੈਂ ਪਤਨੀ ਨੂੰ ਕਿਹਾ ਕਿ ਹੁਣ ਸਾਡੇ ਸਾਰੇ ਦੁਖਾਂ ਦਾ ਅੰਤ ਹੋ ਗਿਆ। ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਸੀ, ਉਹ ਅੱਤਵਾਦੀ ਬਣ ਗਿਆ। ਉਨ੍ਹਾਂ  ਨੇ ਦੋਸ਼ ਲਾਇਆ ਕਿ 2013 ''ਚ ਉਸ ਨੂੰ ਇਕ ਪ੍ਰਦਰਸ਼ਨ ''ਚ ਦੇਖਿਆ ਗਿਆ ਸੀ। ਉਸ ਤੋਂ ਬਾਅਦ ਪੁਲਸ ਨੇ ਉਸ ਨੂੰ ਬਹੁਤ ਤੰਗ ਕੀਤਾ। ਉਸ ਦੇ ਖਿਲਾਫ ਗਲਤ ਮਾਮਲੇ ਬਣਾਏ ਗਏ ਅਤੇ ਉਹ ਇੰਨਾ ਮਜ਼ਬੂਰ ਹੋ ਗਿਆ ਕਿ ਦਹਿਸ਼ਤਗਰਦ ਬਣ ਗਿਆ।


Disha

News Editor

Related News