ਪ੍ਰੇਮ ਸੰਨਿਆਸੀ : ਮਹਾਤਮਾ ਬੁੱਧ

09/08/2017 3:59:57 PM

ਕਵਿਤਾ ਨਾਲ ਮੇਰਾ ਸ਼ੁਰੂ ਤੋਂ ਹੀ ਬਹੁਤ ਜਿਆਦਾ ਲਗਾਵ ਰਿਹਾ ਹੈ। ਜਾਂ ਇਓ ਕਹਿ ਲਓ ਕਿ ਕਿਵਿਤਾ ਖੂਨ ਵਾਂਗ ਜਿਸਮ ਵਿੱਚ ਮੌਲਦੀ ਰਹੀ ਹੈ। ਐਮ. ਫਿਲ. ਪੰਜਾਬੀ ਦੀ ਸਟੱਡੀ ਸਮੇਂ 'ਭਾਰਤੀ ਦਰਸ਼ਨ' ਪੜ੍ਹਦਿਆਂ 'ਬੋਧਸਤਵ' ਕਵਿਤਾ ਸਹਿਜੇ ਹੀ ਸਿਰਜੀ ਗਈ,ਅਪਣਾ ਰੂਪ ਇਖਤਿਆਰ ਕਰ ਗਈ।ਹੌਲੀ-ਹੌਲੀ ਇਹ ਵਿਸ਼ਾ ਇੰਨਾਂ ਟੁੰਬਦਾ ਗਿਆ ਕਿ ਇਹ ਲੇਖ ਵੀ ਸਹਿਜੇ ਹੀ ਰਚਿਆ ਗਿਆ।(ੳੁਹਨਾਂ ਵਿਦਵਾਨਾਂ ਦਾ ਸੁਕਰ ਗੁਜਾਰ ਹਾਂ ਜਿੰਨ੍ਹਾਂ ਦੀਆਂ ਕਿਤਾਬਾਂ ਤੋਂ ਲੇਖ ਵਿਚਲੀ ਜਾਣਕਾਰੀ ਹਾਸਿਲ ਹੋਈ)ੲਇਸ ਵਿਸ਼ੇ ਨੇ ਰੂਹ ਨੂੰ ਇਨਾ ਟੁੰਬਿਆ ਕਿ ਅਪਣੇ ਪਲੇਠੇ ਕਾਵਿ ਸੰਗ੍ਰਹਿ ਜਾਵੇਗੀ) ਮਹਾਤਮਾ ਬੁੱਧ ਦਾ ਜੀਵਨ ਅਤੇ ਉਸ ਦੀ ਵਿਚਾਰਧਾਰਾ, ਜੋ ਢਾਈ ਹਜ਼ਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਉਨ੍ਹਾਂ ਹੀ ਸਹੀ ਅਤੇ ਸਾਰਥਿਕ ਹੋਣ ਦਾ ਦਮ ਭਰਦੀ ਹੈ।
ਏਸ਼ੀਆ ਦਾ ਚਾਨਣ ਕਰਕੇ ਜਾਣੇ ਜਾਂਦੇ ਮਹਾਤਮਾ ਬੁੱਧ ਦਾ ਜਨਮ ਰਾਜਾ ਸ਼ੁਧੋਦਨ ਅਤੇ ਰਾਣ ਮਹਾਮਾਇਆ ਦੇ ਘਰ ਕਪਿਲਵਸਤੂ ਦੇ ਨਜਦੀਕ ਲੁੰਬਿਨੀ ਨਾਮਕ ਸਥਾਨ 'ਤੇ ਹੋਇਆ। ਬੁੱਧ ਦੇ ਜਨਮ ਬਾਰੇ ਵਿਭਿੰਨ ਮਤ ਪ੍ਰਚਲਿਤ ਹਨ। ਇਕ ਮਤ ਮੁਤਾਬਕ ਮਹਾਤਮਾ ਬੁੱਧ ਨੂੰ ਈਸਵੀ ਸਨ ਦੀ ਆਰੰਭਤਾ ਤੋਂ ਸਵਾ ਛੇ ਸੌ ਸਾਲ ਪਹਿਲਾਂ ਪੈਦਾ ਹੋਇਆ ਮੰਨਿਆ ਜਾਂਦਾ ਹੈ। ਦੂਸਰੇ ਮਤ ਦੇ ਮੁਤੱਲਕ
ਮਹਾਤਮਾ ਬੁੱਧ ਦੇ ਜਨਮ ਦਾ ਸਮਾਂ 566 ਈ. ਪੂ: ਹੈ ਜੋ ਕਿ ਵਧੇਰੇ ਸਹਿਮਤੀ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ। ਬੋਧੀ ਭਾਈਚਾਰੇ ਵਲੋਂ ਬੁੱਧ ਦਾ ਜਨਮ ਆਮ ਤੌਰ 'ਤੇ ਦੇਸੀ ਮਹੀਨੇ ਵਿਸਾਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜੋ ਕਿ ਬੁੱਧ ਪੂਰਨਿਮਾ ਕਰਕੇ ਜਾਣਿਆ ਜਾਂਦਾ ਹੈ। ਮਹਾਤਮਾਂ ਬੁੱਧ ਨੇ ਲੋਕਾਂ ਨੂੰ ਮੱਧ ਮਾਰਗ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੁੱਖ, ਇਨ੍ਹਾਂ ਦੇ ਕਾਰਨ ਅਤੇ ਨਿਰਵਾਣ ਲਈ ਅਸ਼ਟਾਂਗ ਮਾਰਗ (ਮਹਾਤਮਾਂ ਬੁੱਧ ਦੇ ਸੁਝਾਏ ਉਹ ਅੱਠ ਸਿਧਾਂਤ ਜਿੰਨ੍ਹਾਂ ਦੇ ਅਨੁਸਰਨ ਤੋਂ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ) ਸਮਝਾਇਆ। ਉਨ੍ਹਾਂ ਅਹਿੰਸਾ 'ਤੇ ਜ਼ੋਰ ਦਿੰਦਿਆਂ ਯੱਗ ਤੇ ਪਸ਼ੂ ਬਲੀ ਦੀ ਨਿੰਦਿਆ ਕੀਤੀ ਅਤੇ ਸਾਦਾ-ਸਰਲ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਉਹਨਾਂ ਅਨੁਸਾਰ ਜੀਵਨ ਦੀ ਪਵਿੱਤਰਤਾ ਬਣਾਈ ਰੱਖਣਾ, ਜੀਵਨ ਵਿਚ ਪੂਰਨਤਾ ਤੇ ਨਿਰਵਾਣ ਪ੍ਰਾਪਤ ਕਰਨਾ, ਤ੍ਰਿਸ਼ਨਾ ਦਾ ਤਿਆਗ ਕਰਨਾ ਹੀ ਧਰਮ ਹੈ ਤੇ ਰੱਬ ਵਿਚ ਵਿਸ਼ਵਾਸ ਕਰਨਾ ਅਧਰਮ ਹੈ। ਆਤਮਾ ਵਿਚ ਵਿਸ਼ਵਾਸ , ਕਲਪਨਾ ਆਧਾਰਿਤ ਵਿਸ਼ਵਾਸ ਤੇ ਧਾਰਮਿਕ ਪੁਸਤਕਾਂ ਦਾ ਪਾਠ ਕਰਨਾ ਵੀ ਅਧਰਮ ਸਵਿਕਾਰਿਆ ਹੈ। ਮਹਾਤਮਾਂ ਬੁੱਧ ਦੇ ਮਤ ਅਨੁਸਾਰ ਜਿਹੜਾ ਧਰਮ ਮਨੁੱਖੀ ਇਰਾਦੇ ਦੇ ਪਕੇਰੇਪਣ ਵਿੱਚ ਵਾਧਾ ਕਰੇ, ਸਭ ਲਈ ਗਿਆਨ ਦੇ ਦੁਆਰ ਖੋਲ੍ਹੇ, ਇਹ ਦੱਸੇ ਕਿ ਕੇਵਲ ਵਿਦਵਾਨ ਹੋਣਾ ਹੀ ਕਾਫ਼ੀ ਨਹੀਂ ਹੈ, ਜਦੋਂ ਉਹ ਸਾਰੇ ਪ੍ਰਕਾਰ ਦੇ ਸਮਾਜਕ ਭੇਦ-ਭਾਵ ਮਿਟਾ ਦੇਵੇ, ਜਦੋਂ ਉਹ ਆਦਮੀ ਤੇ ਆਦਮੀ ਵਿਚ ਸਾਰੀਆਂ ਦੀਵਾਰਾਂ ਮੇਟ ਦੇਵੇ, ਜਦੋਂ ਉਹ ਇਹ ਕਹੇ ਕਿ ਆਦਮੀ ਦਾ ਮੁਲੰਕਣ ਜਨਮ ਤੋਂ ਨਹੀਂ, ਕਰਮ ਨਾਲ ਕੀਤਾ ਜਾਵੇ ਤੇ ਜਦੋਂ ਉਹ ਮਨੁੱਖ-ਮਨੁੱਖ ਵਿਚ ਸਮਾਨਤਾ ਦੇ ਭਾਵ ਵਿਚ ਵਾਧਾ ਕਰੇ ਬੁੱਧ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਦੁਨੀਆਂ ਦੁੱਖਾਂ ਦਾ ਘਰ ਹੈ। ਇਹ ਉਹ ਦੁੱਖ
ਹਨ ਜੋ ਇਨਸਾਨ ਆਪਣੇ ਅੰਦਰੋਂ ਉਤਪੰਨ ਹੁੰਦੇ ਹਨ।ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਇਕ ਮਾਤਰ ਸਾਧਨ ਮਨੁੱਖ ਦੁਆਰਾ ਉਸ ਦੀਆਂ ਖ਼ਾਹਿਸ਼ਾਂ ਉਤੇ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ। ਇਨ੍ਹਾਂ ਖ਼ਾਹਿਸ਼ਾਂ 'ਤੇ ਕਾਬੂ ਪਾਉਣ ਲਈ ਮਨੁੱਖ ਨੂੰ ਬੁਰਾਈਆਂ 'ਤੇ ਕਾਬੂ ਪਾ ਚੰਗਿਆਈਆਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਨਾਲ ਸਾਡੇ ਅੰਦਰਲੇ ਤੇ ਬਾਹਰਲੇ ਸਾਰੇ ਦੁੱਖਾਂ ਦਾ ਅੰਤ ਹੋਵੇਗਾ ਅਤੇ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਸਾਨੂੰ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਦੀ ਬਜਾਏ ਚਾਹੀਦਾ ਕਿ ਆਪਣੇ ਅੰਦਰ ਸਵੈ-ਸੰਤੁਲਨ ਬਣਾ ਕੇ ਰੱਖਿਆ ਜਾਵੇ ਹੈ। ਬੁੱਧ ਦਾ 'ਰੱਬ ਦੀ ਹੋਂਦ ਹੈ ਜਾਂ ਨਹੀਂ', ਵਿਚ ਵਿਸ਼ਵਾਸ ਨਹੀਂ ਸੀ ਸਗੋਂ ਉਹ ਤਾਂ ਆਪਣੇ ਉਪਾਸਕਾਂ ਨੂੰ ਇਹੀ ਸਿੱਖਿਆ ਦਿੰਦੇ ਹਨ ਕਿ ਰੱਬ ਵੱਲ ਮੱਤ ਦੇਖੋ, ਇਸ ਨੂੰ ਦੇਖਣ ਜਾਂ ਅਪਨਾਉਣ ਵਿਚ ਆਪਣਾ ਸਮਾਂ ਬਰਬਾਦ ਕਰਨਾ ਹੀ ਹੈ । ਰੱਬ ਵੱਲ ਦੇਖਣ ਨਾਲ ਤੁਸੀਂ ਗਿਆਨਵਾਨ ਨਹੀਂ ਹੋ ਸਕਦੇ ਤੇ ਤੁਹਾਡੇ ਅੰਦਰ ਚਾਨਣ ਨਹੀਂ ਹੋ ਸਕਦਾ ਬੁੱਧ ਧਰਮ ਇਹ ਵੀ ਕਹਿੰਦਾ ਹੈ ਕਿ ਇਹ ਸੰਸਾਰ ਨਾਸ਼ਵਾਨ ਹੈ , ਇਸ ਦੀ ਹਰ ਚੀਜ ਨਾਸ਼ਵਾਨ ਹੋ ਜੋ ਚੀਜ਼ ਸਾਨੂੰ ਸਥਾਈ ਨਜ਼ਰ ਆਉਂਦੀ ਹੈ, ਉਹ ਵੀ ਨਾਸ਼ਵਾਨ ਹੈ। ਜੋ ਪੁਰਸ਼ ਸਾਨੂੰ ਮਹਾਨ ਨਜ਼ਰ ਆਉਂਦਾ ਹੈ, ਉਸ ਦਾ ਵੀ ਪਤਨ ਹੁੰਦਾ ਹੈ। ਜਿਥੇ ਸੰਜੋਗ ਹੈ, ਉਥੇ ਵਿਨਾਸ਼ ਵੀ ਹੈ। ਇਸ
ਸੰਸਾਰ ਵਿਚ ਜਿਥੇ ਜਨਮ ਹੈ, ਉਥੇ ਮਰਨ ਵੀ ਹੈ। ਅਜਿਹੇ ਯਥਾਰਥ ਨੂੰ ਜਾਨਣ ਲਈ ਅਤੇ ਆਪਣੇ ਕਸ਼ਟਾਂ ਦੇ ਨਿਵਾਰਨ ਲਈ ਮਹਾਤਮਾ ਬੁੱਧ ਨੇ ਬੁੱਧ ਧਰਮ ਦੀ ਸਥਾਪਨਾ ਕੀਤੀ ਜੋ ਅੱਜ ਸੰਸਾਰ ਦਾ ਮੁੱਖ ਧਰਮਾਂ ਵਿਚੋਂ ਇਕ ਹੈ। ਬੁੱਧ ਧਰਮ ਦੀਆਂ ਸਿੱਖਿਆਵਾਂ ਦਾ ਵਰਣਨ, ਉਨ੍ਹਾਂ ਦੀਆਂ ਮੁੱਖ ਤਿੰਨ ਰਚਨਾਵਾਂ ਵਿਚ ਹੈ ਜਿਨ੍ਹਾਂ ਨੂੰ 'ਪਿਟਕ' ਭਾਵ ਗ੍ਰੰਥ ਕਿਹਾ ਜਾਂਦਾ ਹੈ। ਇਨ੍ਹਾਂ ਦੇ ਨਾਮ ਹਨ- ਵਿਨੇ ਪਿਟਕ, ਸੁੱਤ ਪਿਟਕ ਤੇ ਅਭਿਧੰਮ ਪਿਟਕ । ਇਹਨ੍ਹਾਂ ਨੂੰ ਤ੍ਰਿਪਿਟਕ ਦੇ ਨਾਮ ਨਾਲ ਜਾਣਿਆ ਜਾਦਾਂ ਹੈ। ਇਹ ਪਾਲੀ ਭਾਸ਼ਾ ਵਿਚ ਹਨ। ਬੁੱਧ ਧਰਮ ਸਭ ਜਾਤੀਆਂ ਤੇ ਪੰਥਾਂ ਲਈ ਖੁੱਲ੍ਹਾ ਹੈ। ਇਸ ਵਿਚ ਹਰ ਆਦਮੀ ਦਾ ਸਵਾਗਤ ਹੈ ਬ੍ਰਾਹਮਣ ਹੋਵੇ ਜਾਂ ਚੰਡਾਲ, ਪਾਪੀ ਹੋਵੇ ਜਾਂ ਕੋਈ ਪੂਜਨੀਕ ਆਤਮਾ, ਗ੍ਰਹਿਸਥੀ ਹੋਵੇ ਜਾਂ ਬ੍ਰਹਮਚਾਰੀ, ਸਭ ਲਈ ਦਰਵਾਜ਼ਾ ਖੁੱਲ੍ਹਾ ਹੈ। ਇਸ ਧਰਮ ਵਿਚ ਜਾਤ-ਪਾਤ, ਊਚ-ਨੀਚ ਦਾ ਕੋਈ ਭੇਦ-ਭਾਵ ਨਹੀਂ ਹੈ। ਸਭ ਦਾ ਸਮਾਜਕ ਰੁਤਬਾ ਬਰਾਬਰ ਹੈ। ਇਸ ਤਰ੍ਹਾਂ ਦੇ ਪ੍ਰਚਾਰ ਨਾਲ ਬੁੱਧ ਧਰਮ ਵਿਚ ਭਿਖਸ਼ੂਆਂ ਦੀ ਗਿਣਤੀ ਵਧਣ ਲੱਗੀ। ਵੱਡੇ-ਵੱਡੇ ਰਾਜੇ ਮਹਾਰਾਜੇ ਵੀ ਚੇਲੇ ਬਣਨ ਲੱਗ ਪਏ। ਸੁਧੋਦਨ ਤੇ ਰਾਹੁਲ ਨੇ ਵੀ ਬੁੱਧ ਧਰਮ ਦੀ ਦੀਕਸ਼ਾ ਲਈ। ਬਾਅਦ ਵਿਚ ਲੋਕਾਂ ਦੇ ਕਹਿਣ 'ਤੇ ਬੁੱਧ ਨੇ ਇਸਤਰੀਆਂ ਨੂੰ ਵੀ ਸੰਘ ਵਿਚ ਲੈਣ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਲੋਕ ਕਲਿਆਣ ਲਈ ਆਪਣੇ ਧਰਮ ਦਾ ਦੇਸ-ਵਿਦੇਸ਼ ਵਿਚ ਪ੍ਰਚਾਰ ਕਰਨ ਲਈ ਭਿਖਸ਼ੂ ਭੇਜੇ। ਅਸ਼ੋਕ ਸਮਰਾਟ ਵਰਗਿਆਂ ਨੇ ਵੀ ਬੁੱਧ ਧਰਮ ਦਾ ਵਿਦੇਸ਼ਾਂ ਵਿਚ ਪ੍ਰਚਾਰ ਕਰਨ ਲਈ ਅਹਿਮ ਭੂਮਿਕਾ ਨਿਭਾਈ। ਮੋਰੀਆ ਕਾਲ ਤੱਕ ਆਉਂਦਿਆਂ ਬੁੱਧ ਧਰਮ ਭਾਰਤ ਵਿਚੋਂ ਨਿਕਲ ਕੇ ਚੀਨ, ਜਾਪਾਨ, ਕੋਰੀਆ, ਮੰਗੋਲੀਆ, ਬਰਮਾ , ਥਾਈਲੈਂਡ, ਸ੍ਰੀਲੰਕਾ ਆਦਿ ਵਿਚ ਫੈਲ ਚੁਕਾ ਸੀ।ਇਸ ਲੋਕ ਪ੍ਰਿਯਤਾ ਦਾ ਹੀ ਇਵਜ਼ ਸੀ ਕਿ ਓਸ ਪੇੜ ਨੂੰ ਹੀ ਕੱਟ ਦਿੱਤਾ ਗਿਆ ਜਿੱਥੇ ਕਿ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ , ਪਰ ਗਿਆਨ ਕਦੇ ਮਰਦਾ ਨਹੀ ;
ਬੋਧਸਤਵ
ਸ਼ਾਸ਼ਾਂਕ ਕੀ ਜਾਣੇ
ਰੁੱਖਾਂ ਨੂੰ ਵੱਢਣ ਨਾਲ
ਗਿਆਨ ਮਰਦਾ ਨਹੀ

ਅੱਗ ਦਬਾਇਆਂ
ਐਨਾ ਜਲਦੀ
ਕਦੇ ਬੁਝਦੀ ਨਹੀ

ਸਿਆਣੇ ਤਾਂ
ਭੁੱਬਲ ਨੂੰ
ਚੁੱਲ੍ਹੇ ਦੱਬ
ਰੱਖਦੇ ਨੇ
ਪ੍ਰਭਾਤੀਂ ਅੱਗਾਂ
ਬਾਲਣ ਲਈ

ਗਿਆਨ ਕਦੇ ਮਰਦੇ ਨਹੀ
ਅੱਗ ਕਦੇ ਠੰਡੀ ਨਹੀ ਹੁੰਦੀ

ਰੁੱਖ ਉਗਦੇ ਹੀ ਰਹਿੰਦੇ ਨੇ ।।
ਬੋਧਸਤਵ ਚਲਦੇ ਹੀ ਰਹਿੰਦੇ ਨੇ ।।

ਅੱਜ ਦੇ ਵਿਗਿਆਨਕ ਯੁੱਗ ਵਿਚ ਬੁੱਧ ਧਰਮ ਦੀ ਸਾਰਥਕਤਾ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਊਚ-ਨੀਚ, ਜਾਤ-ਪਾਤ ਆਦਿ ਅਨੈਤਿਕਤਾਵਾਂ ਤੋਂ ਪਰ੍ਹੇ ਹੈ। ਇਹ ਤਾਂ ਸਗੋਂ ਜਾਤ-ਪਾਤ ਰਹਿਤ ਸਮਾਜ ਦੀ ਲੋਚਾ ਕਰਦਾ ਹੈ। ਇਸ ਵਿਚ ਸਮਾਜਕ ਬਰਾਬਰੀ ਦਾ ਰੁਤਬਾ, ਹਰ ਇਨਸਾਨ ਲਈ ਹੈ। ਵਿਅਕਤੀ ਦੀ ਪਹਿਚਾਣ ਵਿਅਕਤੀਗਤ ਗੁਣਾਂ ਅਧਾਰਿਤ ਚਾਹੁੰਦਾ ਹੈ ਨਾ ਕਿ ਜਾਤ - ਪਾਤ , ਧਰਮ ਜਾਂ ਨਸਲ ਅਧਾਰਿਤ।ਇਹ ਮਾਨਵਤਾ ਦੀ ਗੱਲ ਕਰਦਾ ਹੈ ਤੇ ਆਪੇ ਬਣੇ ਰੱਬ ਅਖਵਾਉਣ ਵਾਲੇ ਬੰਦਿਆਂ ਦਾ ਅਸਲੋਂ ਵਿਰੋਧੀ ਹੈ। ਇਸ ਵਿਚ ਕਿਸੇ ਵੀ ਮਾਨਵ ਲਈ ਜਾਤੀ ਸੂਚਕ ਸ਼ਬਦਾਂ ਦਾ ਪ੍ਰਯੋਗ ਵਰਜਿਤ ਹੈ।
- ਗਗਨਦੀਪ ਸਿੰਘ ਸੰਧੂ
(+917589431402)


Related News