ਅਮਰੀਕੀ ਫੌਜ ''ਚ ਟਰਾਂਸਜੈਂਡਰਾਂ ਦੀ ਹੋਵੇਗੀ ਭਰਤੀ

12/12/2017 10:15:48 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਵਿਚ ਅਗਲੇ ਸਾਲ 1 ਜਨਵਰੀ ਤੋਂ ਟਰਾਂਸਜੈਂਡਰ ਵੀ ਫੌਜ ਵਿਚ ਭਰਤੀ ਦੇ ਪਾਤਰ ਹੋਣਗੇ। ਅਮਰੀਕਾ ਦੀ ਸਮੂਹ ਅਦਾਲਤ ਨੇ ਫੌਜ ਵਿਚ ਟਰਾਂਸਜੈਂਡਰਾਂ ਦੀ ਭਰਤੀ ਉੱਤੇ ਸਰਕਾਰ ਵੱਲੋਂ ਲਾਗੂ ਪਾਬੰਦੀ ਨੂੰ ਜਾਰੀ ਰੱਖੇ ਜਾਣ ਦੀ ਬੇਨਤੀ ਨੂੰ ਕੱਲ ਭਾਵ ਸੋਮਵਾਰ ਨੂੰ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਫੌਜ ਵਿਚ ਇਨ੍ਹਾਂ ਦੀ ਭਰਤੀ ਕੀਤੇ ਜਾਣ ਦਾ ਰਸਤਾ ਪੱਧਰਾ ਹੋ ਗਿਆ।
ਅਮਰੀਕੀ ਰੱਖਿਆ ਮੰਤਰਾਲਾ ਦੇ ਹੈਡਕੁਆਰਟਰ ਪੈਂਟਾਗਨ ਵੱਲੋਂ ਜਾਰੀ ਬਿਆਨ ਮੁਤਾਬਕ ਸਮੂਹ ਅਦਾਲਤ ਦੀ ਜੱਜ ਕੋਲੀਨ ਕੋੱਲਾਰ- ਕੋਟੇੱਲੀ ਨੇ ਟਰਾਂਸਜੈਂਡਰਾਂ ਦੀ ਫੌਜ ਵਿਚ ਭਰਤੀ ਸਬੰਧੀ ਆਪਣੇ 30 ਅਕਤੂਬਰ ਨੂੰ ਦਿੱਤੇ ਗਏ ਹੁਕਮ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਅਦਾਲਤ ਦੇ ਹੁਕਮ ਦਾ ਪਾਲਣ ਕੀਤਾ ਜਾਵੇਗਾ ਅਤੇ ਇਕ ਜਨਵਰੀ ਤੋਂ ਕਿੰਨਰ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦਫ਼ਤਰ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਕਾਨੂੰਨ ਮੰਤਰਾਲਾ ਇਸ ਦੇ ਵਿਕਲਪਾਂ ਦੀ ਸਮੀਖਿਆ ਕਰ ਰਿਹਾ ਹੈ।


Related News