ਮਲੇਸ਼ੀਆ ਦਾ ਪੰਜਾਬੀ ਕਮਿਸ਼ਨਰ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ

12/12/2017 11:38:27 PM

ਕੁਆਲਾਲਾਂਪੁਰ— ਪੰਜਾਬੀਆਂ ਨੇ ਦੇਸ਼ ਵਿਦੇਸ਼ 'ਚ ਆਪਣੀ ਮਿਹਨਤ ਸਦਕਾ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਸੇ ਤਰ੍ਹਾਂ ਦੀ ਮਿਸਾਲ ਪੇਸ਼ ਕਰਦਿਆਂ ਮਲੇਸ਼ੀਆ ਦੇ ਪੁਲਸ ਕਮਿਸ਼ਨਰ ਅਮਰ ਸਿੰਘ ਨੇ ਪੰਜ ਸਹਿ-ਪੁਲਸ ਕਮਿਸ਼ਨਰਾਂ ਤੇ ਇੰਡੋਨੇਸ਼ੀਆ, ਸਿੰਗਾਪੁਰ ਤੇ ਥਾਈਲੈਂਡ ਦੇ ਪੁਲਸ ਮੁਖੀਆਂ ਨਾਲ ਸਭ ਤੋਂ ਵੱਕਾਰੀ ਪੁਰਸਕਾਰ ਪ੍ਰਾਪਤ ਕੀਤਾ ਹੈ। ਅਮਰ ਸਿੰਘ ਮਲੇਸ਼ੀਆ ਦੇ ਉਹ ਮੁੱਖ ਭਾਰਤੀ ਪੁਲਸ ਕਮਿਸ਼ਨਰ ਹਨ, ਜੋ ਪਹਿਲਾਂ ਕੁਆਲਾਲਾਂਪੁਰ ਦੇ ਪੁਲਸ ਮੁਖੀ ਰਹਿ ਚੁੱਕੇ ਹਨ।
ਇਸ ਪੁਰਸਕਾਰ ਦੇ ਹੋਰ ਵਿਦੇਸ਼ੀ ਪ੍ਰਾਪਤਕਾਰਾਂ 'ਚ ਇੰਡੋਨੇਸ਼ੀਆ ਪੁਲਸ ਦੇ ਮੁਖੀ ਪ੍ਰੋ. ਟੀਟੋ ਕਰਨਵਿਆਣ, ਸਿੰਗਾਪੁਲਸ ਪੁਲਸ ਦੇ ਕਮਿਸ਼ਨਰ ਹੌਂਗ ਵੇ ਟੈਕ ਤੇ ਥਾਈ ਨੈਸ਼ਨਲ ਪੁਲਸ ਦੇ ਮੁਖੀ ਜਨਰਲ ਚੋਧਿਪੀ ਚਾਜਿੰਦਾ ਸ਼ਾਮਲ ਹਨ।


Related News