ਗੁਰਦੁਆਰਾ ਸਾਹਿਬ ਕੋਰੇਜੋ ਵਿਖੇ ਕਥਾ ਅਤੇ ਕੀਰਤਨ ਦੇ ਮੁਕਾਬਲੇ ਕਰਵਾਏ ਗਏ

10/03/2017 5:07:04 PM

ਰੋਮ(ਕੈਂਥ)— ਗੁਰਦੁਆਰਾ ਸਾਹਿਬ ਕੋਰੇਜੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸਨ ਯਾਕਮੋ ਦੇ ਉਦਮ ਸਦਕਾ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਿੱਖ ਧਰਮ ਦੇ ਪਹਿਲੇ ਰਵਾਬੀ ਭਾਈ ਮਰਦਾਨਾ ਜੀ ਨੂੰ ਸਮਰਪਿਤ ਕਥਾ ਅਤੇ ਕੀਰਤਨ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਥਾ ਤੇ ਕੀਰਤਨ ਮੁਕਾਬਲਿਆਂ ਵਿਚ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਬੋਰਗੋ ਸਨ ਯਾਕਮੋ ਬਰੇਸ਼ੀਆ, ਗੁਰਦੁਆਰਾ ਸ੍ਰੀ ਕਲਗੀਧਰ ਤੋਰੇ ਦੀ ਪਿਚਨਾਰਦੀ ਕਰੇਮੋਨਾ, ਗੁਰਦੁਆਰ ਸਿੰਘ ਸਭਾ ਕੋਰਤੇਨੋਵਾ, ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਲਨੇਦਲੋ, ਗੁਰਦੁਆਰਾ ਸਿੰਘ ਸਭਾ ਬੁਲਜਾਨੋ, ਗੁਰਦੁਆਰਾ ਗੁਰੂ ਰਾਮ ਦਾਸ ਨਿਵਾਸ ਕਿਆਪੋ, ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਗੁਰਦੁਆਰਾ ਸਿੰਘ ਸਭਾ ਪਾਰਮਾ, ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗਤਕਾ ਅਕੈਡਮੀ, ਗਤਕਾ ਅਕੈਡਮੀ ਸ੍ਰੀ ਕਲਗੀਧਰ ਕਰੇਮੋਨਾ ਦੇ ਬੱਚਿਆ ਨੇ ਸ਼ਿਰਕਤ ਕੀਤੀ। ਪ੍ਰਬੰਧਕ ਸੁਰਿੰਦਰ ਸਿੰਘ ਬੋਰਗੋ ਸਨ ਯਾਕਮੋ, ਤਾਰ ਸਿੰਘ ਫਲੈਰੋ, ਕੁਲਵਿੰਦਰ ਸਿੰਘ ਗੁਰਲਾਗੋ, ਦਿਲਬਾਗ ਸਿੰਘ ਮਿਆਣੀ, ਮਨਜੀਤ ਸਿੰਘ ਕਿਆਪੋ, ਸਮੂਹ ਨੌਜਵਾਨ ਸੇਵਾਦਾਰ ਕੋਰੇਜੋ ਆਦਿ ਪਹੁੰਚੇ। ਕੀਰਤਨ ਦੇ ਮੁਕਾਬਲਿਆਂ ਵਿਚ 40 ਜੱਥਿਆ ਨੇ ਭਾਗ ਲਿਆ ਤੇ ਬੱਚਿਆ ਨੇ ਵੱਖ-ਵੱਖ ਰਾਗਾ ਵਿਚ ਸ਼ਬਦ ਗਾਇਨ ਕੀਤੇ। ਇਸੇ ਤਰ੍ਹਾਂ ਕਥਾ ਮੁਕਾਬਲਿਆਂ ਵਿਚ 11 ਬੱਚਿਆ ਨੇ ਭਾਗ ਲਿਆ ਜਿਨ੍ਹਾਂ ਵਿਚ 3 ਗਰੁੱਪ ਬਣਾਏ ਗਏ।
ਕਥਾ ਮੁਕਾਬਲਿਆਂ ਵਿਚ:–

ਗਰੁੱਪ (ਏ) 8 ਸਾਲ ਤੋਂ 12 ਸਾਲ

ਪਹਿਲੇ ਸਥਾਨ 'ਤੇ ਗੁਰਨਿਮਰਤ ਕੌਰ ਤੋਰੇ ਦੀ ਪਿਚਨਾਰਦੀ
ਦੂਜੇ ਸਥਾਨ 'ਤੇ ਗੁਰਨਿਵਾਸ ਸਿੰਘ ਤੋਰੇ ਦੀ ਪਿਚਨਾਰਦੀ
ਤੀਜੇ ਸਥਾਨ 'ਤੇ ਗੁਰਦਾਨਿਸ਼ ਸਿੰਘ

ਗਰੁਪ (ਬੀ) 12 ਸਾਲ ਤੋ 15 ਸਾਲ

ਪਹਿਲੇ ਸਥਾਨ 'ਤੇ ਹਰਮਨ ਕੌਰ ਬੋਰਗੋ
ਦੂਜੇ ਸਥਾਨ 'ਤੇ ਜਸ਼ਨਪ੍ਰੀਤ ਕੌਰ ਬੋਰਗੋ
ਤੀਜੇ ਸਥਾਨ 'ਤੇ ਖੁਸ਼ਨੀਤ ਕੌਰ ਬੋਰਗੋ

ਕੀਰਤਨ ਮੁਕਾਬਲਿਆ ਵਿਚ
ਗਰੁਪ (ਏ) ਵਿਚ

ਪਹਿਲੇ ਸਥਾਨ 'ਤੇ ਕਿਰਨਜੀਤ ਕੌਰ ਨੋਵੇਲਾਰਾ
ਦੂਜੇ ਸਥਾਨ 'ਤੇ ਸਹਿਜਦੀਪ ਕੋਰ ਕੋਰਤੇਨੋਵਾ
ਤੀਜੇ ਸਥਾਨ 'ਤੇ ਰਿਸ਼ਮਦੀਪ ਕੌਰ ਨੋਵੇਲਾਰਾ ਅਤੇ ਸਿਮਰਨ ਕੌਰ ਕੋਰੇਜੋ

ਗਰੁਪ (ਬੀ) ਵਿਚ

ਪਹਿਲੇ ਸਥਾਨ 'ਤੇ ਜਸਪ੍ਰੀਤ ਕੌਰ ਬੋਰਗੋ
ਦੂਜੇ ਸਥਾਨ 'ਤੇ ਪਲਕਪ੍ਰੀਤ ਕੌਰ ਬੋਰਗੋ ਅਤੇ ਰਵਨੀਤ ਸਿੰਘ ਬੋਲਜਾਨੋ
ਤੀਜੇ ਸਥਾਨ 'ਤੇ ਕਰਨਜੋਤ ਸਿੰਘ ਬੋਲਜਾਨੋ

ਗਰੁਪ (ਸੀ) ਵਿਚ

ਪਹਿਲੇ ਸਥਾਨ 'ਤੇ ਰਣਜੋਤ ਕੋਰ ਕਿਆਪੋ
ਦੂਜੇ ਸਥਾਨ 'ਤੇ ਹਰਜੋਤ ਸਿੰਘ ਕੋਰਤੇਨੋਵਾ
ਤੀਜੇ ਸਥਾਨ 'ਤੇ ਗੁਰਪ੍ਰੀਤ ਸਿੰਘ ਕਸਤੇਲਨੇਦਲੋ

ਗਰੁਪ (ਡੀ) ਵਿਚ

ਪਹਿਲੇ ਸਥਾਨ 'ਤੇ ਤਰਨਜੀਤ ਕੌਰ ਕੋਰਤੇਨੋਵਾ

ਸ਼ਪੈਸ਼ਲ ਇਨਾਮ:- ਦਮਨਜੋਤ ਸਿੰਘ ਤੋਰੇ ਦੀ ਪਿਚਨਾਰਦੀ, ਹਰਲੀਨ ਕੌਰ ਕੋਰੇਜੋ, ਮਨਕੀਰਤ ਸਿੰਘ ਤਬਲੇ ਲਈ ਕੋਰੇਜੋ, ਅਨਿੰਦਰ ਸਿੰਘ ਤਬਲੇ ਲਈ, ਉਪਕਾਰ ਸਿੰਘ ਨੂੰ ਤਬਲੇ ਲਈ ਦਿੱਤੇ ਗਏ। 
ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਾਰਿਆਂ ਹੀ ਬੱਚਿਆਂ ਨੂੰ ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸਨ ਯਾਕਮੋ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਸਪਾਲ ਸਿੰਘ ਸ਼ਾਂਤ ਅਤੇ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਗੁਰਸ਼ਰਨ ਸਿੰਘ ਦਮਦਮੀ ਟਕਸਾਲ ਯੂਕੇ ਅਤੇ ਭਾਈ ਦਿਲਬਾਗ ਸਿੰਘ ਬੋਰਗੋ ਸਨ ਯਾਕਮੋ ਵੱਲੋਂ ਜੱਜ ਦੀ ਸੇਵਾ ਨਿਭਾਈ ਗਈ। ਸਮਾਪਤੀ 'ਤੇ ਗੁਰਦੁਆਰਾ ਸਾਹਿਬ ਕੋਰੇਜੋ ਦੀ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੋਜਵਾਨ ਸਭਾ ਬੋਰਗੋ ਸਨ ਯਾਕਮੋ ਦੇ ਸਮੂਹ ਮੈਂਬਰਾਂ ਵੱਲੋਂ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਤਰਨਪ੍ਰੀਤ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਸਤੌਖ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਅਰਵਿੰਦਰ ਸਿੰਘ ਬਾਲਾ ਵੱਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
 


Related News