ਤੁਰਕੀ ''ਚ ਕਾਰਗੋ ਜਹਾਜ਼ ਹਾਦਸਾਗ੍ਰਸਤ, ਤਿੰਨ ਫੌਜੀਆਂ ਦੀ ਮੌਤ

01/17/2018 8:19:41 PM

ਅੰਕਾਰਾ— ਤੁਰਕੀ ਦੇ ਇਸਪਾਰਟੀ ਇਲਾਕੇ 'ਚ ਬੁੱਧਵਾਰ ਨੂੰ ਫੌਜ ਦੀ ਇਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਤਿੰਨ ਫੌਜੀਆਂ ਦੀ ਮੌਤ ਹੋ ਗਈ। ਫੌਜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਕ ਕਾਰਗੋ ਜਹਾਜ਼ ਫੌਜੀ ਅਭਿਆਸ 'ਤੇ ਸੀ ਤਦੇ ਐਗਿਰਦਿਰ ਝੀਲ ਦੇ ਨੇੜੇ ਉਹ ਹਾਦਸਾਗ੍ਰਸਤ ਹੋ ਗਿਆ। ਜਹਾਜ਼ 'ਚ ਦੋ ਪਾਇਲਟ ਤੇ ਇਕ ਟੈਕਨੀਸ਼ੀਅਨ ਸਵਾਰ ਸਨ, ਜਿਨ੍ਹਾਂ ਦੀ ਹਾਦਸੇ 'ਚ ਮੌਤ ਹੋ ਗਈ। ਬਿਆਨ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਹਾਜ਼ ਨਾਲ ਆਖਰੀ ਵਾਰ ਸੰਪਰਕ 09:50 ਵਜੇ ਹੋਇਆ ਸੀ। ਕਈ ਆਪਾਤ ਦਲਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ।


Related News