‘ਵਿਕਾਸ ਦੂਬੇ ਇਨਕਾਊਂਟਰ ਬਨਾਮ ਭਾਰਤੀ ਨਿਆਂ ਪ੍ਰਬੰਧ’

07/13/2020 6:26:22 PM

ਪਿਛਲੇ ਇੱਕ ਹਫਤੇ ਤੋਂ ਜਾਂ ਉਸ ਤੋਂ ਜ਼ਿਆਦਾ ਸਮੇਂ ਤੋਂ ਇੱਕ ਵਿਸ਼ਾ ਸਾਰੇ ਮੀਡੀਆ ਚੈਨਲਾਂ ਅਖ਼ਬਾਰਾਂ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਵਿਸ਼ਾ ਹੈ ਉੱਤਰ ਪ੍ਰਦੇਸ਼ ਵਿਚ ਕਾਨਪੁਰ ਦੇ ਇੱਕ ਕੁਖਿਆਤ ਗੈਂਗਸਟਰ ਵਿਕਾਸ ਦੂਬੇ ਅਤੇ ਉਸ ਨਾਲ ਸਬੰਧਤ ਪਿਛਲੇ ਇੱਕ ਹਫ਼ਤੇ ਵਿੱਚ ਹੋਈਆਂ ਘਟਨਾਵਾਂ ਦਾ। ਬੀਤੇ ਦਿਨੀਂ ਜਦੋਂ ਮੱਧ ਪ੍ਰਦੇਸ਼ ਤੋਂ ਯੂ.ਪੀ. ਲਿਆਂਦੇ ਜਾਣ ਦੌਰਾਨ ਪੁਲਸ ਵੱਲੋਂ ਵਿਕਾਸ ਦੂਬੇ ਦਾ ਇਨਕਾਊਂਟਰ ਕੀਤਾ ਗਿਆ ਤਾਂ ਇਹ ਗੱਲ ਨੇ ਹੋਰ ਜ਼ੋਰ ਫੜ ਲਿਆ ਕਿ ਇਹ ਇਨਕਾਊਂਟਰ ਸਹੀ ਹੈ ਜਾਂ ਗਲਤ ਹੈ। 

ਜਿੱਥੇ ਇੱਕ ਪਾਸੇ ਇਸ ਐਨਕਾਊਂਟਰ ਨੂੰ ਸਹੀ ਦਰਸਾਉਣ ਵਾਲੇ ਜਾਂ ਇਸ ਦੇ ਹਾਮੀ ਪੁਰਾਣੇ ਹਵਾਲੇ ਦੇ ਰਹੇ ਹਨ ਕਿ ਸਾਡੀ ਅਦਾਲਤੀ ਪ੍ਰਣਾਲੀ ਵਿੱਚ ਉਹ ਦਮ ਨਹੀਂ, ਜੋ ਇਨ੍ਹਾਂ ਗੈਂਗਸਟਰਾਂ ਨੂੰ ਕੋਈ ਸਜ਼ਾ ਦੇ ਪਾਵੇ। ਇਹ ਗੈਂਗਸਟਰ ਸਬੂਤਾਂ ਤੋਂ ਬਿਨਾਂ ਅਦਾਲਤ ਤੋਂ ਬਰੀ ਹੋ ਕੇ ਫਿਰ ਜੁਰਮ ਦੀ ਦੁਨੀਆਂ ਵਿੱਚ ਆਉਣਗੇ ਅਤੇ ਹੋ ਸਕਦਾ ਹੈ ਕਿਸੇ ਪਾਰਟੀ ਦੇ ਨੇਤਾ ਦੇ ਤੌਰ ’ਤੇ ਉੱਭਰ ਕੇ ਆਉਣ। ਦੂਜੇ ਪਾਸੇ ਉਹ ਲੋਕ ਵੀ ਨੇ, ਜਿਨ੍ਹਾਂ ਦਾ ਮੰਨਣਾ ਹੈ ਕਿ ਸਾਨੂੰ ਅਦਾਲਤਾਂ ਉੱਪਰ ਭਰੋਸਾ ਹੋਣਾ ਚਾਹੀਦਾ ਹੈ ਅਤੇ ਪੁਲਸ ਦਾ ਕੰਮ ਕਾਨੂੰਨ ਦੀ ਰੱਖਿਆ ਕਰਨਾ ਹੈ ਨਾ ਕਿ ਕਾਨੂੰਨ ਨੂੰ ਤੋੜਨਾ। 

ਦੇਸ਼ ਦੀ ਡੁੱਬਦੀ ਆਰਥਿਕਤਾ ਦੀ ਬੇੜੀ ਨੂੰ ਹੁਣ ਬਚਾਏਗੀ ‘ਖੇਤੀਬਾੜੀ’ (ਵੀਡੀਓ)

ਪੁਲਸ ਵੱਲੋਂ ਕੀਤਾ ਗਿਆ ਇਹ ਐਨਕਾਊਂਟਰ ਕਿਤੇ ਨਾ ਕਿਤੇ ਇਹ ਸੰਕੇਤ ਵੀ ਦਿੰਦਾ ਹੈ ਕਿ ਵਿਕਾਸ ਦੁਬੇ ਨੂੰ ਮਾਰੀ ਗੋਲੀ ਨਾਲ ਉਸ ਦੇ ਅੰਦਰ ਪਏ ਅਨੇਕਾਂ ਗੁੱਝੇ ਭੇਤਾਂ ਨੇ, ਜਿਨ੍ਹਾਂ ਨੇ ਵੱਖ-ਵੱਖ ਰਾਜਨੇਤਾਵਾਂ ਪੁਲਸ ਕਰਮੀਆਂ ਬਿਊਰੋਕ੍ਰੇਸੀ ਦੇ ਮੈਂਬਰਾਂ ਦੇ ਭੇਦ ਖੋਲ੍ਹਣੇ ਸੀ, ਉਹ ਕਿਤੇ ਨਾ ਕਿਤੇ ਇਸ ਇਨਕਾਊਂਟਰ ਦੇ ਨਾਲ ਦੱਬ ਦਿੱਤੇ ਗਏ ਹਨ ਤਾਂ ਕਿ ਅਸਲ ਸੱਚਾਈ ਲੋਕਾਂ ਦੇ ਸਾਹਮਣੇ ਨਾ ਆ ਸਕੇ।

ਜਦੋਂ ਤੋਂ ਕਾਨਪੁਰ ਵਿਚਲੇ ਪਿੰਡ ਬਿਕਰੂ ਵਿੱਚ ਵਿਕਾਸ ਦੂਬੇ ਦੇ ਘਰ ਪੁਲਸ ਨਾਲ ਆਹਮਣੇ ਸਾਹਮਣੇ ਵਿੱਚ ਅੱਠ ਪੁਲਸ ਕਰਮੀਆਂ ਦੀ ਬੜੀ ਨਿਰਦਈ ਢੰਗ ਨਾਲ ਹੱਤਿਆ ਹੁੰਦੀ ਹੈ ਤਾਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਗੈਂਗਸਟਰ ਵਿਕਾਸ ਦੂਬੇ ਦਾ ਅੰਤ ਹੁਣ ਬਿਲਕੁੱਲ ਨਜ਼ਦੀਕ ਹੈ । 

ਹਾਲਾਂਕਿ ਵਿਕਾਸ ਦੂਬੇ ਉਸ ਰਾਤ ਨੂੰ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ ਪਰ ਸਭ ਨੂੰ ਇਹ ਪਤਾ ਸੀ ਕਿ ਕੁਝ ਦਿਨਾਂ ਦੀ ਖੇਡ ਹੈ ਤੇ ਉਸ ਨੂੰ ਫੜ ਲਿਆ ਜਾਵੇਗਾ। ਫਿਰ ਅਸੀਂ ਦੇਖਦੇ ਹਾਂ ਕਿ ਅੱਠ ਦਿਨਾਂ ਬਾਅਦ ਕਾਨਪੁਰ ਦੇ ਬਾਹਰੋ ਬਾਹਰ ਇੱਕ ਇਨਕਾਊਂਟਰ ਹੁੰਦਾ ਹੈ, ਜਿਸ ਵਿੱਚ ਪੁਲਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਗੱਡੀ ਪਲਟਣ ਕਾਰਨ ਵਿਕਾਸ ਦੂਬੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’

ਜਵਾਬੀ ਕਾਰਵਾਈ ਵਿੱਚ ਉਸ ਨੂੰ ਮਾਰਨਾ ਪਿਆ ਪਰ ਪੁਲਸ ਦੇ ਇਸ ਬਿਆਨੀਆਂ ਉੱਪਰ ਬਹੁਤ ਸਵਾਲ ਉੱਠ ਰਹੇ ਨੇ ਕਿ ਇਸ ਅਦਾਲਤੀ ਨਿਆਂ ਦੀ ਜਗ੍ਹਾ ਪੁਲਸੀਆ ਗੁੰਡਾਗਰਦੀ ਹੈ ਪਰ ਬਹੁਤ ਆਵਾਜ਼ਾਂ ਹਨ, ਜੋ ਇਸ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਬਿਲਕੁਲ ਏਦਾਂ ਦਾ ਹੀ ਕੇਸ ਵੈਟਰਨਰੀ ਡਾਕਟਰ ਪ੍ਰਿਯੰਕਾ ਰੈੱਡੀ ਦੇ ਬਲਾਤਕਾਰੀਆਂ ਦੇ ਇਨਕਾਊਂਟਰ ਸਮੇਂ ਵੀ ਉੱਭਰ ਕੇ ਆਇਆ ਸੀ, ਕਿਉਂ ਉਨ੍ਹਾਂ ਨਾਲ ਸਹੀ ਕੀਤਾ ਗਿਆ ਜਾਂ ਗਲਤ ਹੋਇਆ।

ਇਸ ਐਨਕਾਊਂਟਰ ਤੋਂ ਲੱਗਭੱਗ ਸਤਾਰਾਂ ਘੰਟੇ ਪਹਿਲੇ ਵਿਕਾਸ ਦੁਬੇ ਮੱਧ ਪ੍ਰਦੇਸ਼ ’ਚ ਮਹਾਕਾਲ ਦੇ ਮੰਦਰ ’ਚ ਬਿਨਾਂ ਕਿਸੇ ਹਥਿਆਰਾਂ ਤੋਂ ਆਪਣੇ ਦੋ ਵਕੀਲਾਂ ਸਮੇਤ ਆਤਮ ਸਮਰਪਣ ਕਰਦਾ ਹੈ, ਜਿਸ ਨੂੰ ਮੱਧ ਪ੍ਰਦੇਸ਼ ਪੁਲਸ ਵੱਲੋਂ ਬੜੀ ਤਕੜੀ ਗ੍ਰਿਫਤਾਰੀ ਵਜੋਂ ਪ੍ਰਚਾਰਿਆ ਜਾਂਦਾ ਹੈ। ਹਾਲਾਂਕਿ ਜਿਸ ਤਰ੍ਹਾਂ ਨਾਲ ਆਤਮ ਸਮਰਪਣ ਵਿਕਾਸ ਸੂਬੇ ਨੇ ਕੀਤਾ ਸੀ ਆਮ ਤੌਰ ’ਤੇ ਵੱਡੇ ਗੈਂਗਸਟਰ ਏਦਾਂ ਹੀ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਇਨਕਾਉਂਟਰ ਤੋਂ ਬਚਿਆ ਜਾ ਸਕੇ। ਵਿਕਾਸ ਦੁਬੇ ਨੇ ਵੀ ਐਦਾਂ ਹੀ ਕੀਤਾ। ਹੁਣ ਸਭ ਤੋਂ ਵੱਡਾ ਮੁੱਦਾ ਇਹੀ ਉੱਠਦਾ ਹੈ ਕਿ ਜੋ ਬੰਦਾ ਖ਼ੁਦ ਜਾ ਕੇ ਆਤਮ ਸਮਰਪਣ ਕਰ ਰਿਹਾ ਹੈ, ਉਹ ਬਿਲਕੁਲ ਕਾਨਪੁਰ ਦੇ ਨੇੜੇ ਆ ਕੇ ਭੱਜਣ ਦੀ ਕੋਸ਼ਿਸ਼ ਕਿਉਂ ਕਰੇਗਾ। ਜਦੋਂ ਕਿ ਉਸ ਨੂੰ ਖੁਦ ਨੂੰ ਪਤਾ ਹੈ ਕਿ ਪੁਲਸ ਵਾਲੇ ਉਸ ਦੀ ਜਾਨ ਲੈਣ ਲਈ ਪਹਿਲਾਂ ਤੋਂ ਹੀ ਤਰਲੋ ਮੱਛੀ ਹਨ। ਜਾਂ ਫਿਰ ਅਚਾਨਕ ਹੀ ਉਸ ਦਾ ਮਨ ਬਦਲ ਗਿਆ ? 

ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?

ਮੱਧ ਪ੍ਰਦੇਸ਼ ਤੋਂ ਲੈ ਕੇ ਕਾਨਪੁਰ ਆਉਂਦੇ ਆਉਂਦੇ ਪੁਲਸ ਨੇ ਕਾਫ਼ੀ ਰਾਜ ਉਸ ਤੋਂ ਉਗਲਵਾ ਵੀ ਹੋਣਗੇ ਪਰ ਸਵਾਲ ਉੱਠਦਾ ਹੈ ਕਿ ਅਚਾਨਕ ਇਹ ਕੀ ਹੋਇਆ ਕਿ ਜੋ ਆਦਮੀ ਖੁਦ ਆਤਮ ਸਮਰਪਣ ਕਰ ਰਿਹਾ ਹੈ, ਉਹ ਇੱਕਦਮ ਭੱਜਣ ਦਾ ਮਨ ਬਣਾ ਲੈਂਦਾ ਹੈ? ਹੋਰ ਵੀ ਸੈਂਕੜੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਲੱਭਣਾ ਜ਼ਰੂਰੀ ਹੈ ਤੇ ਜਵਾਬ ਤਦ ਹੀ ਲੱਭਿਆ ਜਾ ਸਕਦਾ ਹੈ ਜੇ ਉਸ ਰਾਤ ਪੁਲਸ ਵਾਲਿਆਂ ’ਤੇ ਵਿਕਾਸ ਦੇ ਮੁੱਠਭੇੜ, ਜਿਸ ਵਿੱਚ ਅੱਠ ਵਾਲੇ ਪੁਲਸ ਵਾਲਿਆਂ ਦੀ ਜਾਨ ਗਈ ਅਤੇ ਉਸ ਤੋਂ ਅੱਠ ਦਿਨ ਬਾਅਦ ਜਦੋਂ ਵਿਕਾਸ ਸੂਬੇ ਦਾ ਇਨਕਾਊਂਟਰ ਹੁੰਦਾ ਹੈ ਇਸ ਦੇ ਪੂਰੇ ਘਟਨਾ ਕਰਮ ਦੀ ਇੱਕ ਨਿਰਪੱਖ ਅਤੇ ਸਮਾਂਬੱਧ ਅਦਾਲਤੀ ਜਾਂਚ ਕੀਤੀ ਜਾਵੇ।

ਇਹ ਅਸੀਂ ਸਭ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਦੇਸ਼ ਲਈ ਫਿਲਹਾਲ ਵਿਕਾਸ ਦੂਬੇ ਮਰੇ ਹੋਣ ਨਾਲੋਂ ਜ਼ਿੰਦਾ ਹੋਣਾ ਜ਼ਿਆਦਾ ਜ਼ਰੂਰੀ ਸੀ ਤਾਂ ਕਿ ਰਾਜਨੇਤਾਵਾਂ ਗੁੰਡਿਆਂ ਅਤੇ ਪੁਲਸ ਦਾ ਜੋ ਖਤਰਨਾਕ ਗੱਠਜੋੜ  ਚੱਲਦਾ ਹੈ, ਉਸ ਦੇ ਅਸਲੀ ਕਿਰਦਾਰਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਸਕੇ। ਇਸ ਗੱਲ ਦੀ ਵੀ ਪੂਰੀ ਉਮੀਦ ਸੀ ਕਿ ਉਹ ਉਨ੍ਹਾਂ ਧੋਖੇਬਾਜ਼ ਪੁਲਸ ਵਾਲਿਆਂ ਦਾ ਨਾਮ ਵੀ ਦੱਸੇਗਾ, ਜਿਨ੍ਹਾਂ ਨੇ ਧੋਖੇ ਨਾਲ ਪਹਿਲਾਂ ਤੋਂ ਹੀ ਵਿਕਾਸ ਦੂਬੇ ਨੂੰ ਖ਼ਬਰ ਦੇ ਕੇ ਆਪਣੇ ਪੁਲਸੀਏ ਸਾਥੀਆਂ ਨੂੰ ਵਿਕਾਸ ਦੂਬੇ ਅਤੇ ਉਸ ਦੇ ਗੈਂਗ ਦੇ ਹੱਥੋਂ ਮਰਨ ਲਈ ਛੱਡ ਦਿੱਤਾ। ਉਸ ਤੋਂ ਇਹ ਖ਼ਬਰ ਵੀ ਬਾਹਰ ਆਉਣੀ ਸੀ ਕਿ ਇੰਨੇ ਪਿਛਲੇ ਸਾਲਾਂ ਤੋਂ ਕਿਹੜੇ ਕਿਹੜੇ ਰਾਜਨੇਤਾ ਨੇ, ਜਿਨ੍ਹਾਂ ਦਾ ਉਸ ਦੇ ਸਿਰ ਉੱਪਰ ਹੱਥ ਸੀ। ਉਸ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਜ਼ਮੀਨ ਨਾਲ ਸਬੰਧਤ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆਉਣੇ ਸੀ, ਜਿਨ੍ਹਾਂ ਨੇ ਉਸ ਦੀ ਗਰੀਬ ਲੋਕਾਂ ਦੀ ਜ਼ਮੀਨ ਦੱਬਣ ਵਿੱਚ ਅਤੇ ਗਰੀਬਾਂ ਨੂੰ ਲੁੱਟ ਸੁੱਟ ਕੇ ਆਪਣਾ ਏਡਾ ਵੱਡਾ ਸਮਰਾਜ ਖੜ੍ਹਾ ਕਰਨ ਵਿੱਚ ਮਦਦ ਕੀਤੀ ਸੀ।

15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ

ਕੀ ਇਹ ਜੋ ਐਨਕਾਊਂਟਰ ਹੋਇਆ ਹੈ ਜਾਂ ਜੋ ਇਹ ਸਭ ਹੋਇਆ ਹੈ ਇਹ ਸਹੀ ਹੈ? ਕਿ ਇਹ ਸਾਡੀ ਨਿਆਂ ਪ੍ਰਣਾਲੀ ਉੱਪਰ ਬਹੁਤ ਵੱਡਾ ਧੱਬਾ ਨਹੀਂ ਹੈ। ਅਸੀਂ ਇੱਕੀਵੀਂ ਸਦੀ ਵਿੱਚ ਰਹਿ ਰਹੇ ਹਾਂ ਪਰ ਅਸੀਂ ਹੁਣ ਵੀ ਅਠਾਰਾਂ ਸੌ ਇਕਾਹਟ ਵਿੱਚ ਬਣੇ ਪੁਲਸ ਐਕਟ ਅਤੇ ਅਫ਼ਸਰ ਸ਼ਾਹੀ ਲਾਲ ਫੀਤਾ ਸ਼ਾਹੀ ਅਤੇ ਬਾਬੂਆਂ ਦੁਆਰਾ ਫਾਈਲ ਫਾਈਲ ਖੇਡਣਾ ਬਰਦਾਸ਼ਤ ਕਰ ਰਹੇ ਹਾਂ, ਕੀ ਇਹ ਸਾਡੀ ਨਿਆਇਕ ਪ੍ਰਣਾਲੀ ਦਾ ਮਜ਼ਾਕ ਨਹੀਂ ਹੈ। ਇੱਕੀਵੀਂ ਸਦੀ ਵਿੱਚ ਆ ਕੇ ਉੱਤਰ ਪ੍ਰਦੇਸ਼ ਵਿੱਚ ਹੁਣ ਜਾਂਚ ਕਲੈਕਟਰ ਨੂੰ ਦੇ ਦਿੱਤੀ ਜਾਂਦੀ ਹੈ, ਜਿਸ ਨੂੰ ਇਨਵੈਸਟੀਗੇਸ਼ਨ ਅਤੇ ਉਸ ਨਾਲ ਸਬੰਧਤ ਚੀਜ਼ਾਂ ਦਾ ਕੱਖ ਨਹੀਂ ਪਤਾ ਹੁੰਦਾ ਤੇ ਇਸ ਤੋਂ ਜੋ ਮਾੜੀ ਸਥਿਤੀ ਹੈ, ਡਿਸਟਿਕ ਮੈਜਿਸਟਰੇਟ ਅਤੇ ਐੱਸ.ਪੀ. ਪੁਲਸ ਨੂੰ ਹਰ ਵੇਲੇ ਬਦਲੀ ਦੀ ਤਲਵਾਰ ਲਟਕੀ ਰਹਿੰਦੀ ਹੈ।

ਇਸੇ ਕਾਰਨ ਇਹ ਸਵਾਲ ਹਮੇਸ਼ਾ ਉੱਠਦਾ ਹੈ ਕਿ ਅਜਿਹੇ ਕੇਸਾਂ ਵਿੱਚ ਜੋ ਗਵਾਹ ਬਣਨ ਦੀ ਹਿੰਮਤ ਦਿਖਾਉਂਦੇ ਹਨ ਉਨ੍ਹਾਂ ਦੀ ਰੱਖਿਆ ਕੌਣ ਕਰੇਗਾ ਅਤੇ ਜਦੋਂ ਪੁਲਿਸ ਇਨ੍ਹਾਂ ਰਾਜ ਨੇਤਾਵਾਂ ਦੇ ਦਬਾਅ ਹੇਠ ਕੰਮ ਕਰਦੀ ਹੈ ਜਾਂ ਆਪਣੇ ਲਾਲਚ ਹੇਠ ਕੰਮ ਕਰਦੀ ਹੈ ਤਾਂ ਫਿਰ ਗਵਾਹ ਦਾ ਮੌਕੇ ਤੇ ਜਾ ਕੇ ਅਦਾਲਤ ਵਿੱਚ ਮੁੱਕਰ ਜਾਣਾ ਕੋਈ ਹੈਰਾਨੀ ਭਰੀ ਗੱਲ ਨਹੀਂ ਹੈ।  ਇਨ੍ਹਾਂ ਮੁੱਦਿਆਂ ’ਤੇ ਕਈ ਦਸ਼ਕਾਂ ਤੋਂ ਸਵਾਲ ਚੁੱਕੇ ਜਾ ਰਹੇ ਨੇ ਪਰ ਇਨ੍ਹਾਂ ਗੱਲਾਂ ਦਾ ਹਾਲੇ ਤੱਕ ਕੋਈ ਉੱਤਰ ਨਹੀਂ ਮਿਲ ਪਾਇਆ।

ਮਾਨਸੂਨ ਦੇ ਮੌਸਮ ’ਚ ਘੱਟ ਨਾ ਹੋ ਜਾਵੇ ਤੁਹਾਡੀ ਖ਼ੂਬਸੂਰਤੀ, ਰੱਖੋ ਇਨ੍ਹਾਂ ਗੱਲਾਂ ਦਾ ਖਿਆਲ

ਯੂਪੀ ਦੀ ਯੋਗੀ ਸਰਕਾਰ ਉੱਪਰ ਵੀ ਬਹੁਤ ਵੱਡੇ ਸਵਾਲ ਉੱਠ ਰਹੇ ਹਨ ਖਾਸ ਕਰ ਕੇ ਜਦੋਂ ਰਾਜ ਦਾ ਗ੍ਰਹਿ ਵਿਭਾਗ ਖ਼ੁਦ ਮੁੱਖ ਮੰਤਰੀ ਯੋਗੀ ਕੋਲ ਹੈ ਅਤੇ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਅਤੇ ਇਸ ਨੂੰ ਸੰਭਾਲਣ ਲਈ ਇੱਕ ਬਹੁਤ ਹੀ ਤਾਕਤਵਾਰ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ। ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਆਦਿੱਤਿਆਨਾਥ ਦਾ ਪਹਿਲਾਂ ਵਾਅਦਾ ਵੀ ਇਹ ਸੀ ਕਿ ਉਹ ਇਸ ਹਿੰਦੀ ਭਾਸ਼ੀ ਰਾਜ ਵਿੱਚ ਬੜੇ ਲੰਬੇ ਸਮੇਂ ਤੋਂ ਚੱਲ ਰਹੇ ਗੈਂਗਸਟਰ ਮਾਫੀਆ ਨੂੰ ਪੂਰੀ ਤਰ੍ਹਾਂ ਖਤਮ ਕਰੇਗਾ।

ਕਿਸੇ ਵੀ ਰਾਜ ਦੇ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਠੀਕ ਕਰਨ ਵਿੱਚ ਸਭ ਤੋਂ ਅਹਿਮ ਹੁੰਦਾ ਹੈ ਕਿ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਬਹਾਦੁਰ ਨੇ ਇਮਾਨਦਾਰ ਡੀ.ਐੱਮ. ਅਤੇ ਪੁਲਸ ਪ੍ਰਬੰਧ ਵਿੱਚ ਐਸਐਸਪੀ ਲਗਾਏ ਜਾਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੁਤਾਬਕ ਨਿਰਣੇ ਲੈਣ ਦੀ ਖੁੱਲ੍ਹ ਦਿੱਤੀ ਜਾਵੇ ਅਤੇ ਉਨ੍ਹਾਂ ਉੱਪਰ ਕੋਈ ਰਾਜਨੀਤੀ ਦਬਾਅ ਨਾ ਹੋਵੇ।  ਉੱਤਰ ਪ੍ਰਦੇਸ਼ ਵਿੱਚ ਬਹੁਤ ਏਦਾਂ ਦੇ ਨੌਜਵਾਨ ਅਤੇ ਆਪਣੇ ਕੰਮ ਨੂੰ ਪਿਆਰ ਕਰਨ ਵਾਲੇ ਆਫਿਸਰ ਹਨ ਜੇ ਸੱਚਮੁੱਚ ਹੀ ਰਾਜਨੀਤਕ ਦਬਾਅ ਤੋਂ ਬਿਨਾਂ ਖੁੱਲ੍ਹੀ ਛੋਟ ਦੇ ਕੇ ਅਹਿਮ ਅਹੁਦੇ ਦੇ ਦਿੱਤੇ ਜਾਣ ਅਤੇ ਐਕਸ਼ਨ ਲੈਣ ਦੀ ਛੋਟ ਦੇ ਦਿੱਤੀ ਜਾਵੇ ਤਾਂ ਮਾਫੀਆ ਨੂੰ ਭੱਜਣ ਲਈ ਜਗ੍ਹਾ ਨੀ ਲੱਭਣੀ।

ਖਤਰਨਾਕ ਕੀੜਿਆਂ ਦੀ ‘ਜੈਵਿਕ ਰੋਕਥਾਮ’ ਸਬੰਧੀ ਜਾਣਕਾਰੀ ਤੋਂ ਕੋਹਾਂ ਦੂਰ ਹਨ ਅਜੋਕੇ ਦੌਰ ਦੇ ਕਿਸਾਨ

ਇੱਥੇ ਇਹ ਗੱਲ ਬਿਲਕੁਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਵਿਕਾਸ ਦੂਬੇ ਨੂੰ ਜ਼ਰੂਰ ਹੀ ਮੌਤ ਮਿਲਣੀ ਚਾਹੀਦੀ ਸੀ, ਜਿਸ ਤਰ੍ਹਾਂ ਦੇ ਉਸ ਨੇ ਕ੍ਰਾਇਮ ਕੀਤੇ ਸੀ ਪਰ ਇਹ ਮੌਤ ਦੀ ਸਜ਼ਾ ਉਸ ਨੂੰ ਅਦਾਲਤਾਂ ਦੁਆਰਾ ਮਿਲਣੀ ਚਾਹੀਦੀ ਸੀ ਨਾ ਕਿ ਪੁਲਸ ਦੁਆਰਾ। ਇਨਕਾਊਂਟਰ ਨੂੰ ਕਦੇ ਵੀ ਨਿਆਂ ਦਾ ਨਾਮ ਨਹੀਂ ਦਿੱਤਾ ਜਾ ਸਕਦਾ ਇਨਕਾਊਂਟਰ ਤਾਂ ਸਗੋਂ ਸਾਡੇ ਸਿਸਟਮ ਦੇ ਫੇਲ੍ਹ ਹੋਣ ਦੀ ਗਵਾਹੀ ਭਰਦੇ ਹਨ ।ਵਿਕਾਸ ਦੂਬੇ ਅਤੇ ਗੈਂਗ ਵੱਲੋਂ ਅੱਠ ਪੁਲਸੀਆਂ ਨੂੰ ਬੁਰੇ ਤਰ੍ਹਾਂ ਮਾਰੇ ਜਾਣਾ ਅਤੇ ਵਿਕਾਸ ਦੂਬੇ ਦਾ ਖੁਦ ਦਾ ਇਨਕਾਊਂਟਰ ਇਨ੍ਹਾਂ ਦੋਨਾਂ ਗੱਲਾਂ ਤੋਂ ਹੀ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਅਤੇ ਜੇ ਪੁਲਸ ਵਰਗੇ ਸਭ ਤੋਂ ਅਹਿਮ ਵਿਭਾਗਾਂ ਨੂੰ ਜਿਸ ਨੂੰ ਸਾਡੇ ਦੇਸ਼ ਵਿੱਚ ਸੁਰੱਖਿਆ ਦੀ ਪਹਿਲੀ ਕਤਾਰ ਕਿਹਾ ਜਾਂਦਾ ਹੈ ਇਸ ਨੂੰ ਠੀਕ ਨਾ ਕੀਤਾ ਗਿਆ ਅਤੇ ਇਹ ਸਭ ਏਦਾਂ ਹੀ ਚੱਲਦਾ ਰਿਹਾ ਤਾਂ ਸਾਡੇ ਲੋਕਤੰਤਰ ਨੂੰ ਕੋਈ ਨਹੀਂ ਬਚਾ ਪਾਏਗਾ।

ਸਾਡੀਆਂ ਅਦਾਲਤਾਂ ਜਿਸ ਨੂੰ ਸਾਡੇ ਲੋਕਤੰਤਰ ਵਿੱਚ ਬਹੁਤ ਵੱਡਾ ਥੰਮ ਮੰਨਿਆ ਜਾਂਦਾ ਹੈ। ਉਨ੍ਹਾਂ ਵਿੱਚ ਵੀ ਵੱਡੇ ਪੱਧਰ ’ਤੇ ਸੁਧਾਰਾਂ ਦੀ ਜ਼ਰੂਰਤ ਹੈ। ਜਿਵੇਂ ਕਾਫੀ ਚੰਗੀ ਮਾਤਰਾ ਵਿੱਚ ਜੱਜਾਂ ਦੀ ਭਰਤੀ ਕਰਨਾ ਤਾਂ ਕਿ ਸੈਂਕੜੇ ਸਾਲਾਂ ਤੋਂ ਪੈਂਡਿੰਗ ਚੱਲੇ ਆ ਰਹੇ ਹਨ। ਉਨ੍ਹਾਂ ਨੂੰ ਜਲਦੀ ਨਾਲ ਨਿਪਟਾਇਆ ਜਾ ਸਕੇ ਇਸ ਤੋਂ ਇਲਾਵਾ " ਆਲਟਰਨੇਟਿਵ ਡਿਸਪਿਊਟ ਰੈਜ਼ੋਲਿਊਸ਼ਨ "  ਵਰਗੇ ਕਾਨੂੰਨ ਜਿਸ ਵਿੱਚ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਆਰਬਿਰੇਟਰ ਨੂੰ ਨਿਯੁਕਤ ਕਰਕੇ ਦੋਨੇ ਧਿਰਾਂ ਦਾ ਕਿਤੇ ਨਾ ਕਿਤੇ ਅਦਾਲਤੀ ਕਾਰਵਾਈ ਤੋਂ ਬਿਨਾਂ ਹੀ ਕਿਸੇ ਪੱਧਰ ’ਤੇ ਸਮਝੌਤਾ ਕਰਵਾਇਆ ਜਾ ਸਕੇ ਤਾਂ ਕਿ ਦੋਨਾਂ ਧਿਰਾਂ ਦੇ ਪੈਸੇ ਸਮੇਂ ਦੀ ਬਰਬਾਦੀ ਨੂੰ ਬਚਾਇਆ ਜਾ ਸਕੇ।

ਕਾਲੀ ਮਿਰਚ ਦੇ ਤਿੱਖੇ ਸਵਾਦ ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਲਈ ਹੈ ਖ਼ਾਸ, ਜਾਣੋ ਕਿਵੇਂ

ਜਦੋਂ ਤੱਕ ਸਾਡੀ ਨਿਆਇਕ ਪ੍ਰਣਾਲੀ ਨੂੰ ਸਮਾਂ ਬੱਧ ਤਰੀਕੇ ਨਾਲ ਕੰਮ ਕਰਨ ਵਾਲੀ ਨਿਆਂ ਪ੍ਰਣਾਲੀ ਨਹੀਂ ਬਣਾਇਆ ਜਾਵੇਗਾ, ਜਿਸ ਨੂੰ ਬਣਾਉਣ ਦੀ ਸਭ ਤੋਂ ਮੁੱਖ ਤੱਥ ਜੋ ਮੈਂ ਪਹਿਲਾਂ ਲਿਖਿਆ ਹੈ ਉਹ ਹੈ ਵੱਡੀ ਮਾਤਰਾ ਵਿੱਚ ਸਟਾਫ਼ ਦੀ ਭਰਤੀ ਅਤੇ ਜੱਜਾਂ ਨੂੰ ਕੇਸਾਂ ਨੂੰ ਨਿਪਟਾਉਣ ਲਈ ਸਮਾਂ ਬੱਧ ਸਿਸਟਮ ਬਣਾਉਣ ਦੀ ਜ਼ਰੂਰਤ ਹੈ । ਜਿਵੇਂ ਰਾਈਟ ਟੂ ਸਰਵਿਸ ਐਕਟ ਬਣਾਇਆ ਗਿਆ ਸੀ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਆਹ ਕੰਮ ਸਰਕਾਰੀ ਅਫ਼ਸਰ ਦੁਆਰਾ ਕੀਤਾ ਜਾਣਾ ਜ਼ਰੂਰੀ ਹੈ ਨਹੀਂ ਤਾਂ ਉਸ ਨੂੰ ਅਦਾਲਤ ਵਿਚ ਚੈਲੇਂਜ ਕੀਤਾ ਜਾ ਸਕਦਾ ਹੈ ਬਿਲਕੁੱਲ ਉਸੇ ਤਰਜ਼ ਉੱਪਰ ਰਾਈਟ ਟੂ ਜਸਟਿਸ ਐਕਟ ਵੀ ਬਣਾਇਆ ਜਾਣਾ ਚਾਹੀਦਾ ਹੈ।

ਸੋ ਜਿੰਨੀ ਦੇਰ ਤੱਕ ਅਸੀਂ ਆਪਣੀ ਨਿਆਇਕ ਪ੍ਰਣਾਲੀ ਵਿੱਚ ਸੁਧਾਰ ਨਹੀਂ ਕਰਾਂਗੇ ਤਾਂ ਕੁਝ ਭ੍ਰਿਸ਼ਟਾਚਾਰੀ ਪੁਲਿਸ ਵਾਲੇ ਭ੍ਰਿਸ਼ਟਾਚਾਰੀ ਨੇਤਾ ਇਸੇ ਤਰ੍ਹਾਂ ਸਾਡੇ ਮਾੜੇ ਪ੍ਰਬੰਧ ਦਾ ਫਾਇਦਾ ਉਠਾਉਂਦੇ ਰਹਿਣਗੇ ਇਸੇ ਤਰ੍ਹਾਂ ਵਿਕਾਸ ਦੂਬੇ ਵਰਗੇ ਗੈਂਗਸਟਰ ਬਣਦੇ ਤੇ ਮੁੱਕਦੇ ਰਹਿਣਗੇ ਤੇ ਇਸੇ ਤਰ੍ਹਾਂ ਪੁਲਸ ਵਾਲੇ ਸ਼ਹਾਦਤਾਂ ਦਿੰਦੇ ਰਹਿਣਗੇ ਅਤੇ ਇਸੇ ਤਰ੍ਹਾਂ ਹੀ ਹੌਲੀ-ਹੌਲੀ ਲੋਕ ਅਦਾਲਤੀ ਨਿਆਂ ਦੀ ਜਗ੍ਹਾ ਪੁਲਸੀਆਂ ਨਿਆਂ ਨੂੰ ਪਸੰਦ ਕਰਨ ਲੱਗ ਪੈਣਗੇ ਅਤੇ ਅਸੀਂ ਇੱਕ ਪੁਲਸੀਆ ਸਟੇਟ ਵਜੋਂ ਸਥਾਪਿਤ ਹੋ ਰਹੇ ਹੋਵਾਂਗੇ ਅਤੇ ਲੋਕਤੰਤਰ ਤੋਂ ਦੂਰ ਹੋ ਜਾਵਾਂਗੇ।

PunjabKesari

ਮਨਮੀਤ ਕੱਕੜ
ਸਹਾਇਕ ਨਿਰਦੇਸ਼ਕ
ਰਿਆਤ - ਬਾਹਰਾ ਯੂਨੀਵਰਸਿਟੀ
ਮੌਹਾਲੀ। 
7986307793


rajwinder kaur

Content Editor

Related News