ਲੇਖ : ਸਿਆਸਤਦਾਨਾਂ ਦੀ ਪਰਖ ਦੀ ਘੜੀ, ਕੀ ਇਹ ਆਰਡੀਨੈਂਸ ਰੱਦ ਕਰਵਾ ਪਾਉਣਗੇ ਜਾਂ ਨਹੀਂ?
Monday, Sep 28, 2020 - 01:16 PM (IST)

ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਅਤੇ ਖੇਤੀ ਨੂੰ ਲੈ ਕੇ ਤਿੰਨ ਬਿੱਲ ਆਰਡੀਨੈਂਸ ਪਾਸ ਕੀਤੇ ਗਏ ਹਨ, ਉਨ੍ਹਾਂ ਨੂੰ ਲੈ ਕੇ ਪੂਰੇ ਪੰਜਾਬ ਤੇ ਹਰਿਆਣਾ ਵਰਗੇ ਹੋਰ ਵੀ ਰਾਜਾਂ ਵਿੱਚ ਵਿਰੋਧ ਕੀਤਾ ਗਿਆ। ਇਸ ਵਿਰੋਧ ਦਾ ਮੁੱਖ ਟਰੇਲਰ 25 ਸਤੰਬਰ ਨੂੰ ਆਪ ਸਭ ਨੇ ਵੇਖ ਹੀ ਲਿਆ ਹੋਵੇਗਾ। ਇਸ ਪੰਜਾਬ ਬੰਦ ਨੂੰ ਪੂਰੇ ਸਮਾਜ ਦੇ ਲੋਕਾਂ ਨੇ ਸਾਥ ਦਿੱਤਾ ਸੀ, ਅਸੀਂ ਤੁਸੀਂ ਸਾਰੇ ਹੀ ਜਾਣਦੇ ਹਾਂ ਇਹ ਜੋ ਤਿੰਨ ਆਰਡੀਨੈਂਸ ਬਿੱਲ ਭਾਵ ਕਾਲੇ ਬਿੱਲ ਕਿਸਾਨਾਂ ਦੀ ਮੌਤ ਦੇ ਵਰੰਟ ਪੇਸ਼ ਕੀਤੇ ਗਏ ਹਨ ਇਹ ਕਿਸੇ ਵੀ ਵਰਗ ਨੂੰ ਪਸੰਦ ਨਹੀਂ ਆਏ।
ਪੜ੍ਹੋ ਇਹ ਵੀ ਖਬਰ - ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ
ਹੁਣ ਤੱਕ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਤੇ ਆਮ ਲੋਕਾਂ ਨੇ ਵਿਧਾਨ ਸਭਾ ਹੋਵੇ ਚਾਹੇ ਰਾਜ ਸਭਾ ਕਿਸਾਨਾਂ ਨੇ ਸਿਆਸੀ ਲੋਕਾਂ ਦੀ ਰੱਜਕੇ ਹਮਾਇਤ ਕੀਤੀ ਤੇ ਜਿੱਤ ਵੀ ਦਿਵਾਈ। ਜੇਕਰ ਪੰਜਾਬ ਦਾ ਕਿਸਾਨ ਇਨ੍ਹਾਂ ਪਾਰਟੀਆਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਸਕਦਾ ਹੈ, ਕੀ ਅੱਜ ਇਹ ਸਿਆਸਤ ਵਿੱਚ ਬੈਠੇ ਲੀਡਰ ਤੇ ਨੇਤਾ, ਜੋ ਕਈ ਸਾਲਾਂ ਤੋਂ ਸਿਆਸਤ ਦੇ ਸਿਰ ’ਤੇ ਪੂਰਾ ਅਨੰਦ ਮਾਣਦੇ ਆ ਰਹੇ ਹਨ। ਕਈ ਕਈ ਪੀੜੀਆਂ ਲਈ ਦੌਲਤ, ਸ਼ੋਹਰਤ, ਜ਼ਮੀਨਾਂ ਤੇ ਜਾਇਦਾਤਾ ਬਣਾ ਲਈਆ, ਜਦੋਂ ਇਨ੍ਹਾਂ ਦੇ ਹੱਕ ਵਿੱਚ ਇਹ ਲੋਕ ਫ਼ਤਵਾ ਬੋਲ ਸਕਦੇ ਹਨ ਤਾਂ ਹੁਣ ਇਹ ਸਿਆਸੀ ਲੀਡਰ ਤੇ ਨੇਤਾ ਕਿਉਂ ਨਹੀਂ..?
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਸਾਰਾ ਦਿਨ ਥਕਾਵਟ ਤੇ ਕਮਜ਼ੋਰੀ ਹੁੰਦੀ ਹੈ ਮਹਿਸੂਸ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਅਸਲ ਵਿੱਚ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀ ਤੋਂ ਲੈ ਕੇ ਬਾਕੀ ਹੋਰ ਐੱਮ. ਐੱਲ. ਏ. ਬਾਕੀ ਹੋਰ ਮੰਤਰੀਆਂ ਸੰਤਰੀਆਂ ਤੇ ਹੋਰ ਵਜੀਰੀਆਂ ਨਾਲ ਨਿਵਾਜੇ ਗਏ ਲੋਕਾਂ ਨੂੰ ਹੁਣ ਅੱਗੇ ਆਕੇ ਇਨ੍ਹਾਂ ਕਿਸਾਨ ਭਰਾਵਾਂ ਦੇ ਹੱਕ ਵਿੱਚ, ਹੱਕਾਂ ਲਈ ਬੋਲਣ ਤੇ ਲੜਨ ਦੀ ਲੋੜ ਹੈ। ਨੇਤਾ ਚਾਹੇ ਜਿਹੜੀ ਵੀ ਪਾਰਟੀ ਦਾ ਹੋਵੇ, ਜੋ ਸਹੂਲਤਾਂ ਦਾ ਅਨੰਦ ਮਾਣ ਰਿਹਾ ਹੈ, ਹੁਣ ਉਸ ਨੂੰ ਅੱਗੇ ਆਉਣ ਦੀ ਲੋੜ ਹੈ। ਪਰ ਸਰਤੀਆਂ ਸੋਚ ਸਿਰਫ਼ ਤੇ ਸਿਰਫ਼ ਕਿਸਾਨੀ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਵਾਲੇ ਵਿਚਾਰ ਹੋਣ।ਹੁਣ ਕਿਸਾਨ ਨੂੰ ਅੱਗੇ ਨਹੀਂ ਹੋਣਾ ਚਾਹੀਦਾ ਹੁਣ ਤਾਂ ਹੁਣ ਤੱਕ ਸਿਆਸਤ ਵਿੱਚ ਬੈਠੇ ਸਹੂਲਤਾਂ ਦਾ ਅਨੰਦ ਮਾਣਨ ਵਾਲਿਆਂ ਲਈ ਪਰਖ ਦੀ ਘੜੀ ਹੈ। ਇਹ ਸਿਆਸਤਦਾਨ ਹੁਣ ਦਿੱਲੀ ਜਾਕੇ ਮੋਦੀ ਸਰਕਾਰ ਦੇ ਵਿਰੋਧ ਵਿੱਚ
ਧਰਨੇ ਲਾਉਣ ਮਰਨ ਵਰਤ ਰੱਖਣ। ਗੱਲ ਤਾਂ ਬਣਦੀ ਹੈ, ਹੁਣ ਤੱਕ ਇਨ੍ਹਾਂ ਸਿਆਸੀ ਲੋਕਾਂ ਤੇ ਸਿਆਸਤਦਾਨਾਂ ਨੇ ਪੰਜਾਬ ਤੇ ਪੰਜਾਬੀਆਂ ਨੂੰ ਆਪਣੇ ਹੀ ਹੱਕਾਂ ਲਈ ਵਰਤਿਆ ਹੈ ਪਰ ਹੁਣ ਸਮਾਂ ਹੈ ਆਪਣਾ ਆਪ ਵਾਰਨ ਦੀ ਕਿਸਾਨੀ ਤੇ ਕਿਸਾਨਾਂ ਦੇ ਹੱਕਾਂ ਲਈ ਡੱਟਕੇ ਖੜਨ ਦੀ। ਕੀ ਇਹ ਸਿਆਸਤਦਾਨ ਅੱਗੇ ਆਉਣਗੇ ਜਾਂ ਹਰ ਵਾਰ ਦੀ ਤਰਾਂ ਪੰਜਾਬ ਦੇ ਲੋਕਾਂ ਨੂੰ ਮੋਹਰਿਆਂ ਦੀ ਤਰ੍ਹਾਂ ਵਰਤਣਗੇ ਪਰ ਇਹ ਫ਼ੈਸਲਾ ਸਮਾਂ ਕਰਗੇ।
ਪੜ੍ਹੋ ਇਹ ਵੀ ਖਬਰ - ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ
ਹੁਣ ਤੱਕ ਕਿਸਾਨ ਮੰਡੀਆਂ ਵਿੱਚ ਰੁਲਿਆ ਐ। ਸਿਆਸੀ ਲੋਕਾਂ ਨੇ ਪੂਰਾ ਅਨੰਦ ਮਾਣਿਆ ਪਰ ਅੱਜ ਕਿਸਾਨ ਨਾਲੋਂ ਅੱਗੇ ਇਹ ਸਾਰੇ ਹੀ ਲੀਡਰ ਤੇ ਨੇਤਾ ਹੋਣੇ ਚਾਹੀਦੇ ਹਨ, ਜੋ ਪੰਜਾਬ ਦੇ ਲੋਕਾਂ ਦਾ ਟੈਕਸ ਇਨ੍ਹਾਂ ਦੇ ਭੱਤਿਆ, ਤਨਖਾਹਾਂ, ਏ. ਸੀ.ਗੱਡੀਆਂ, ਘਰਾਂ, ਪੈਨਸ਼ਨਾਂ ਵਿੱਚ ਖ਼ਪਤ ਹੋ ਜਾਂਦਾ ਹੈ। ਅੱਜ ਇਨ੍ਹਾਂ ਸਹੂਲਤਾਂ ਨੂੰ ਛੱਡਕੇ ਦਿੱਲੀ ਵਿੱਚ ਗਰਜਣ ਦੀ ਲੋੜ ਹੈ। ਕੋਈ ਵੀ ਮਿਆਉ ਬਿੱਲੀ ਜਾਂ ਬਿੱਲੀ ਮਾਸੀ ਬਣਨ ਦੀ ਲੋੜ ਨਹੀਂ ਹੈ, ਬਾਕੀ ਸਿਆਣੇ ਕਹਿੰਦੇ ਹਨ ਕਿ ਆਪਣੇ ਤਾਂ ਔਖੀ ਘੜੀ ਵਿੱਚ ਪਰਖੇ ਜਾਂਦੇ ਹਨ,ਹੁਣ ਇਹ ਪਰਖ ਦੀ ਘੜੀ ਸਾਡੇ ਸਾਰੇ ਹੀ ਰਾਜ ਸਭਾ ਨੇਤਾਵਾਂ ਤੇ ਵਿਧਾਨ ਸਭਾ ਨੇਤਾਵਾਂ ਲਈ ਪਰਖ ਦੀ ਘੜੀ ਹੈ।
ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
ਵੇਖਦੇ ਹਾਂ ਹੁਣ ਕੌਣ ਪੰਜਾਬ ਪੱਖੀ ਹੈ ਤੇ ਕੌਣ ਆਰਡੀਨੈਂਸ ਬਿੱਲ ਪੱਖੀ ਤੇ ਮੋਦੀ ਸਰਕਾਰ ਪੱਖੀ ਜੇਕਰ ਇਹ ਬਿੱਲ ਬਿਨਾਂ ਕਿਸਾਨਾਂ ਦੇ ਸੰਘਰਸ਼ ਕੀਤਿਆਂ ਇਹ ਪੰਜਾਬ ਦਾ ਖਾਣ ਵਾਲੇ ਸਿਆਸਤ ਦਾਨ ਇਹ ਕਿਸਾਨ ਮਾਰੂ ਬਿੱਲ ਰੱਦ ਕਰਵਾਉਂਦੇ ਹਨ ਤਾਂ ਮੰਨੀਏ। ਜੇਕਰ ਹੁਣ ਵੀ ਇਹ ਬਿੱਲ ਲਾਗੂ ਹੋ ਗਿਆ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਵਿੱਚ ਵੜਨ ਜੋਗੇ ਨਹੀਂ ਛੱਡਣਾ, ਫ਼ੈਸਲਾ ਸਾਡੇ ਸਿਆਸਤਦਾਨਾਂ ਦਾ।
ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444