ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲੇ ਦਰਜੇ ਦੀ ਵੱਡੀ ਪ੍ਰਾਪਤੀ, ਜਾਣੋ ਕਿਵੇਂ ਮਿਲਿਆ ਇਹ ਮਾਣ

Saturday, Jun 12, 2021 - 03:17 PM (IST)

ਰਾਸ਼ਟਰੀ ਪੱਧਰ ‘ਤੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀ ਸਕੂਲ ਸਿੱਖਿਆ ਵਿਵਸਥਾ ਦੇ ਮੁਲਾਂਕਣ ਲਈ ਸ਼ੁਰੂ ਕੀਤੇ ਪ੍ਰਦਰਸ਼ਨ ਗਰੇਡਿੰਗ ਇੰਡੈਕਸ ਦੀ 2019-20 ਸੈਸ਼ਨ ਦੀ ਰਿਪੋਰਟ ’ਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪਹਿਲੇ ਦਰਜੇ ਦੀ ਮਾਣਮੱਤੀ ਪ੍ਰਾਪਤੀ ਨਾਲ ਸਰਕਾਰੀ ਸਕੂਲਾਂ ਦੀ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਬਦਲੀ ਨੁਹਾਰ ਬਾਰੇ ਕੀਤੇ ਜਾ ਰਹੇ ਦਾਅਵੇ ਦੀ ਤਸਦੀਕ ਹੋਈ ਹੈ। ਇਸ ਪ੍ਰਾਪਤੀ ਨਾਲ ਸਰਕਾਰੀ ਸਕੂਲਾਂ ਅਤੇ ਸਰਕਾਰੀ ਅਧਿਆਪਕਾਂ ਦੇ ਮਾਣ ਵਿੱਚ ਇਜ਼ਾਫਾ ਹੋਇਆ ਹੈ। ਇਸ ਪ੍ਰਾਪਤੀ ਨੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੀ ਘਾਟ ਅਤੇ ਪੜ੍ਹਾਈ ਘੱਟ ਹੋਣ ਬਾਰੇ ਮਾਪਿਆਂ ਦੇ ਮਨਾਂ ‘ਚ ਪੈਦਾ ਕੀਤੇ ਜਾ ਰਹੇ ਭਰਮ ਭੁਲੇਖਿਆਂ ਨੂੰ ਬਾਖ਼ੁਬੀ ਦੂਰ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਹਰ ਸੂਬੇ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ ਦੀ ਸਕੂਲ ਸਿੱਖਿਆ ਦੀ ਵੱਖ-ਵੱਖ ਪੈਰਾਮੀਟਰਾਂ ਤੋਂ ਸਥਿਤੀ ਦਾ ਪਤਾ ਲਗਾਉਣ ਲਈ 2017-18 ਵਿੱਚ ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ਸ਼ੁਰੂ ਕੀਤਾ ਗਿਆ। ਪਹਿਲੀ ਵਾਰ 2019 ਵਿੱਚ ਇੰਡੈਕਸ ਜਾਰੀ ਕਰਦਿਆਂ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀ ਸਕੂਲ ਸਿੱਖਿਆ ਵਿਵਸਥਾ ਤੋਂ ਜਾਣੂ ਕਰਵਾਇਆ। ਸੈਸ਼ਨ 2018-19 ਲਈ ਦੂਜਾ ਇੰਡੈਕਸ 2020 ਵਿੱਚ ਜਾਰੀ ਕੀਤਾ ਗਿਆ ਅਤੇ ਇਸ ਵਿੱਚ ਪੰਜਾਬ ਦਾ 13ਵਾਂ ਸਥਾਨ ਰਿਹਾ। ਸੈਸ਼ਨ 2019-20 ਲਈ ਪਿਛਲੇ ਦਿਨੀਂ ਜਾਰੀ ਕੀਤੇ ਇੰਡੈਕਸ ‘ਚ ਪੰਜਾਬ ਦਾ ਸਥਾਨ ਪਹਿਲਾ ਰਿਹਾ। ਪੰਜਾਬ ਵੱਲੋਂ ਜਿੱਥੇ ਏ ਪਲੱਸ ਪਲੱਸ ਗਰੇਡ ਹਾਸਿਲ ਕੀਤਾ ਗਿਆ ਉੱਥੇ ਹੀ 1000 ਵਿੱਚੋਂ 929 ਅੰਕਾਂ ਦੀ ਪ੍ਰਾਪਤੀ ਨਾਲ ਪੰਜਾਬ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਤੋਂ ਸਿਖਰ ‘ਤੇ ਵੀ ਰਿਹਾ।

ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝੰਜੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਵੇਚ ਰਿਹੈ ਸਬਜ਼ੀ (ਵੀਡੀਓ)

PunjabKesari

ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ਤਿਆਰ ਕਰਨ ਲਈ ਹਰ ਸੂਬੇ ਅਤੇ ਕੇਂਦਰੀ ਸਾਸ਼ਿਤ ਪ੍ਰਦੇਸ਼ ਦੀ ਸਕੂਲ ਸਿੱਖਿਆ ਵਿਵਸਥਾ ਨੂੰ ਪੰਜ ਵਰਗਾਂ ਦੇ ਸੱਤਰ ਪੈਰਾਮੀਟਰਾਂ ਦੇ ਤਰਾਜ਼ੂ ‘ਚ ਪਰਖਿਆ ਪੜਚੋਲਿਆ ਜਾਂਦਾ ਹੈ। ਇਨ੍ਹਾਂ ਵਿੱਚੋਂ 180 ਅੰਕ ਲਰਨਿੰਗ ਆਊਟਕਮਜ਼ ਅਤੇ ਕੁਆਲਿਟੀ ਦੇ, ਪਹੁੰਚ ਦੇ 80 ਅੰਕ, ਬੁਨਿਆਦੀ ਸਹੂਲਤਾਂ ਦੇ 150 ਅੰਕ,ਸਮਾਨਤਾ ਦੇ 230 ਅੰਕ, ਗਰਵਰਨੈਂਸ ਅਤੇ ਪ੍ਰੋਸੈਸਿੰਗ ਦੇ 360 ਅੰਕ ਹੁੰਦੇ ਹਨ। ਪੰਜਾਬ ਵੱਲੋਂ ਪਹਿਲੇ ਵਰਗ ਲਰਨਿੰਗ ਆਊਟਕਮਜ਼ ਅਤੇ ਕੁਆਲਿਟੀ ਯਾਨੀ ਕਿ ਗੁਣਵੱਤਾ ਦੇ 180 ਅੰਕਾਂ ਵਿੱਚੋਂ 126 ਅੰਕ ਪ੍ਰਾਪਤ ਕੀਤੇ ਹਨ। ਪਹੁੰਚ ਦੇ 80 ਅੰਕਾਂ ਵਿੱਚੋਂ ਉਨਾਸੀ ਅੰਕ, ਬੁਨਿਆਦੀ ਸਹੂਲਤਾਂ ਦੇ 150 ਅੰਕਾਂ ਵਿੱਚੋਂ 150 ਅੰਕ, ਸਮਾਨਤਾ ਦੇ 230 ਅੰਕਾਂ ਵਿੱਚੋਂ 228 ਅੰਕ ਅਤੇ ਗਵਰਨੈਂਸ ਅਤੇ ਪ੍ਰੋਸੈਸਿੰਗ ਦੇ 360 ਅੰਕਾਂ ਵਿੱਚੋਂ 346 ਅੰਕ ਪ੍ਰਾਪਤ ਕੀਤੇ ਹਨ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਇਸ ਤਰ੍ਹਾਂ ਪੰਜਾਬ ਕੁੱਲ 1 ਹਜ਼ਾਰ ਅੰਕਾਂ ਵਿੱਚੋਂ 929 ਅੰਕਾਂ ਦੀ ਪ੍ਰਾਪਤੀ ਨਾਲ ਰਾਸ਼ਟਰੀ ਪੱਧਰ ‘ਤੇ ਮੋਹਰੀ ਬਣਨ ਵਿੱਚ ਕਾਮਯਾਬ ਰਿਹਾ ਹੈ। ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਮਾਜ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਬੁਨਿਆਦੀ ਸਹੂਲਤਾਂ ਅਤੇ ਪੜਾਉਣ ਤਕਨੀਕਾਂ ਪੱਖੋਂ ਨੁਹਾਰ ਤਬਦੀਲੀ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਰਾਸ਼ਟਰੀ ਪੱਧਰ ‘ਤੇ ਅੱਵਲ ਰਹਿਣਾ ਕੋਈ ਅਸਚਰਜਤਾ ਵਾਲਾ ਨਤੀਜਾ ਨਹੀਂ। ਇਸ ਪੁਜੀਸ਼ਨ ਦੀ ਪ੍ਰਾਪਤੀ ਨਾਲ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਮਾਜ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਦੇ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪਿਆ ਹੈ। ਸਰਕਾਰੀ ਸਕੂਲਾਂ ਦੀ ਵਿਵਸਥਾ ਵੱਲ ਉਠਾਈ ਜਾ ਰਹੀ ਉਂਗਲ ਨੂੰ ਕਰਾਰਾ ਜਵਾਬ ਵੀ ਮਿਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ

ਜੇਕਰ ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ਅਨੁਸਾਰ ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਦੀ ਪੜਚੋਲ ਕੀਤੀ ਜਾਵੇ ਤਾਂ ਇੰਡੈਕਸ ਦੇ ਆਧਾਰ ਪੰਜਾਂ ਵਿੱਚੋਂ 4 ਵਰਗਾਂ ਵਿੱਚ ਸੂਬੇ ਦੀਆਂ ਪ੍ਰਾਪਤੀਆਂ ਕਾਬਲੇਤਾਰੀਫ ਰਹੀਆਂ ਹਨ। ਪਹਿਲੇ ਗੁਣਾਤਮਕਤਾ ਵਾਲੇ ਵਰਗ ਵਿੱਚ ਸੂਬੇ ਦੀਆਂ ਪ੍ਰਾਪਤੀਆਂ ਨਿਰਾਸ਼ ਕਰਨ ਵਾਲੀਆਂ ਜਾਪਦੀਆਂ ਹਨ। ਪਹਿਲੇ ਵਰਗ ਵਿੱਚ ਨਿਰਾਸ਼ਜਨਕ ਪ੍ਰਾਪਤੀਆਂ ਨੂੰ ਵਿਸਥਾਰ ਵਿੱਚ ਅਤੇ ਤਰਕਮਈ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ। ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਪਹਿਲੇ ਗੁਣਾਤਮਕਤਾ ਵਾਲੇ ਵਰਗ ਲਈ ਅੰਕ ਕਿਸ ਤਰ੍ਹਾਂ ਦਿੱਤੇ ਗਏ ਹਨ। ਸੈਸ਼ਨ 2019-20 ਦਾ ਇੰਡੈਕਸ ਤਿਆਰ ਕਰਨ ਸਮੇਂ ਦੂਜੇ ਤੋਂ ਪੰਜਵੇ ਵਰਗ ਤੱਕ ਦਾ ਆਧਾਰ ਸੈਸ਼ਨ 2019-20 ਦੌਰਾਨ ਕੀਤੇ ਕੰਮਾਂ ਨੂੰ ਬਣਾਇਆ ਗਿਆ ਹੈ, ਜਦਕਿ ਪਹਿਲੇ ਗੁਣਾਤਮਕਤਾ ਵਾਲੇ ਵਰਗ ਲਈ ਆਧਾਰ 2017 ਵਿੱਚ ਹੋਏ ਰਾਸ਼ਟਰੀ ਪ੍ਰਾਪਤੀ ਸਰਵੇਖਣ ਟੈਸਟ ਨੂੰ ਬਣਾਇਆ ਗਿਆ ਹੈ। ਪਹਿਲੇ ਵਰਗ ਅਧੀਨ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀ ਸਕੂਲ ਸਿੱਖਿਆ ਗੁਣਵੱਤਾ ਨੂੰ ਪਰਖਣ ਲਈ ਐੱਨ.ਸੀ.ਈ.ਆਰ.ਟੀ ਵੱਲੋਂ ਕਰਵਾਈ ਜਾਣ ਵਾਲੀ ਰਾਸ਼ਟਰੀ ਪ੍ਰਾਪਤੀ ਸਰਵੇਖਣ ਨੂੰ ਬਣਾਇਆ ਜਾਂਦਾ ਹੈ। ਇਸ ਸਰਵੇਖਣ ਲਈ ਐਨ.ਸੀ.ਈ.ਆਰ.ਟੀ ਵੱਲੋਂ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਤੀਜੀ, 5ਵੀ, 8ਵੀ ਅਤੇ 10ਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਵਿਸ਼ਾਵਾਰ ਪ੍ਰੀਖਿਆ ਲਈ ਜਾਂਦੀ ਹੈ। ਐੱਨ.ਸੀ.ਈ.ਆਰ.ਟੀ ਵੱਲੋਂ ਇਹ ਪ੍ਰੀਖਿਆ 2017 ਵਿੱਚ ਲਈ ਗਈ ਸੀ ਉਸ ਤੋਂ ਬਾਅਦ ਕੋਰੋਨਾ ਦੇ ਚੱਲਦਿਆਂ ਇਹ ਪ੍ਰੀਖਿਆ ਨਹੀਂ ਕਰਵਾਈ ਜਾ ਸਕੀ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ) 

PunjabKesari

ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ਸਮੇਂ ਸਿਰ ਜਾਰੀ ਕਰਨ ਲਈ ਕੇਂਦਰ ਸਰਕਾਰ ਵੱਲੋਂ ਪਹਿਲੇ ਵਰਗ ਦੇ ਅੰਕਾਂ ਲਈ ਤਕਰੀਬਨ 4 ਪੰਜ ਵਰ੍ਹੇ ਪਹਿਲਾਂ ਹੋਈ ਪ੍ਰੀਖਿਆ ਨੂੰ ਬਣਾ ਲਿਆ ਗਿਆ। ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਦੂਜੇ ਤੋਂ 5ਵੇਂ ਵਰਗ ਵਿੱਚ ਹੈਰਾਨੀਜਨਕ ਸੁਧਾਰ ਕਰਨ ਵਾਲੇ ਪੰਜਾਬ ਨੇ ਲਾਜ਼ਮੀ ਤੌਰ ‘ਤੇ ਪਹਿਲੇ ਗੁਣਾਤਮਕਤਾ ਵਰਗ ਵਿੱਚ ਸੁਧਾਰ ਕੀਤਾ ਹੋਵੇਗਾ। ਸੂਬੇ ਦੇ ਸਰਕਾਰੀ ਸਕੂਲਾਂ ‘ਚ ਪੜਾਉਣ ਤਕਨੀਕਾਂ ਪੱਖੋਂ ਆਈ ਤਬਦੀਲੀ ਅਤੇ ਅਧਿਆਪਕਾਂ ਦੀ ਸਮਰਪਣ ਭਾਵਨਾ ਦੇ ਚੱਲਦਿਆਂ ਜੇਕਰ ਰਾਸ਼ਟਰੀ ਪ੍ਰਾਪਤੀ ਸਰਵੇਖਣ ਪ੍ਰੀਖਿਆ ਸੈਸ਼ਨ 2019-20 ਦੌਰਾਨ ਹੋ ਜਾਂਦੀ ਤਾਂ ਸ਼ਾਇਦ ਸੂਬੇ ਦੇ ਅੰਕ 929 ਤੋਂ ਵੱਧ ਬਣਦੇ। ਰਾਸ਼ਟਰੀ ਪ੍ਰਦਰਸ਼ਨ ਇੰਡੈਕਸ ‘ਚ ਸੂਬੇ ਦੇ ਪਹਿਲੇ ਵਰਗ ਵਿੱਚੋਂ ਕਮਜ਼ੋਰ ਪ੍ਰਦਰਸ਼ਨ ਨੂੰ ਤਰਕ ਦੇ ਆਧਾਰ ‘ਤੇ ਸਮਝਣ ਦੀ ਜ਼ਰੂਰਤ ਹੈ। ਕਿਹਾ ਜਾ ਸਕਦਾ ਹੈ ਕਿ ਇਹ ਪ੍ਰਦਰਸ਼ਨ ਬੁਨਿਆਦੀ ਸਹੂਲਤਾਂ ਅਤੇ ਪੜਾਉਣ ਤਕਨੀਕਾਂ ਪੱਖੋਂ ਤਬਦੀਲ ਹੋ ਚੁੱਕੇ ਸਕੂਲਾਂ ਦਾ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਰਾਸ਼ਟਰੀ ਪੱਧਰ ‘ਤੇ ਸਰਕਾਰੀ ਸਕੂਲਾਂ ਦੀ ਸ਼ਾਨਾਮੱਤੀ ਪ੍ਰਾਪਤੀ ਦਾ ਸਿਹਰਾ ਸਮੂਹ ਪੰਜਾਬੀਆਂ ਦੇ ਸਿਰ ਬੱਝਦਾ ਹੈ। ਬੁਨਿਆਦੀ ਸਹੂਲਤਾਂ ਦੀ ਉਪਲਬਧਤਾ ਦੇ ਤੀਜੇ ਵਰਗ ਵਿੱਚੋਂ ਸੌ ਫੀਸਦੀ ਅੰਕਾਂ ਦੀ ਪ੍ਰਾਪਤੀ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕੀ ਹੈ। ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਅਤੇ ਸਕੂਲਾਂ ਦੀਆਂ ਇਮਾਰਤਾਂ ਦੀ ਦਿੱਖ ਤਬਦੀਲੀ ‘ਚ ਸਮਾਜ ਦਾ ਸਹਿਯੋਗ ਇਤਿਹਾਸ ਦਾ ਹਿੱਸਾ ਬਣੇਗਾ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਮਾਜ ਨੂੰ ਸਕੂਲਾਂ ਦੀ ਦਿੱਖ ਤਬਦੀਲੀ ਲਈ ਜਾਗਰੂਕ ਅਤੇ ਪ੍ਰਰਿਤ ਕਰਨਾ ਆਪਣੇ ਆਪ ਵਿੱਚ ਗੌਰਵਮਈ ਹੈ। ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਬਹੁਪੱਖੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਹੈ। ਮਾਣ ਕਰਨਾ ਬਣਦਾ ਹੈ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ‘ਤੇ। ਉਮੀਦ ਕਰਦੇ ਹਾਂ ਕਿ ਪੰਜਾਬ ਭਵਿੱਖ ਵਿੱਚ ਨਾ ਸਿਰਫ਼ ਇਹ ਪੁਜੀਸ਼ਨ ਕਾਇਮ ਰੱਖੇਗਾ, ਸਗੋਂ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦੇ ਬਲਬੂਤੇ ਇਸ ਤੋਂ ਵੀ ਬਿਹਤਰ ਪ੍ਰਾਪਤੀਆਂ ਕਰੇਗਾ।

ਪੜ੍ਹੋ ਇਹ ਵੀ ਖ਼ਬਰ - ਜੂਨ ਦੇ ਮਹੀਨੇ ਆਉਣ ਵਾਲੇ ਵਰਤ ਅਤੇ ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
 
ਬਿੰਦਰ ਸਿੰਘ ਖੁੱਡੀ ਕਲਾਂ
ਮੋਬ:98786-05965


rajwinder kaur

Content Editor

Related News