ਭਾਰਤੀਆਂ 'ਚ ਫੀਫਾ ਵਿਸ਼ਵ ਕੱਪ ਦਾ ਕਰੇਜ਼, 17 ਲੋਕਾਂ ਨੇ ਇਕੱਠੇ ਮੈਚ ਵੇਖਣ ਲਈ ਖ਼ਰੀਦਿਆ 23 ਲੱਖ ਦਾ ਘਰ

Monday, Nov 21, 2022 - 05:06 PM (IST)

ਕੋਚੀ- ਕਹਾਣੀ ਸੁਣਾਉਣ, ਸੰਗੀਤ ਅਤੇ 60,000 ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਇੱਥੇ ਅਲ ਬੈਤ ਸਟੇਡੀਅਮ ਵਿੱਚ ਐਤਵਾਰ ਨੂੰ ਫੀਫਾ ਵਿਸ਼ਵ ਕੱਪ 2022 ਦੀ ਸ਼ੁਰੂਆਤ ਹੋਈ। ਇਨ੍ਹੀਂ ਦਿਨੀਂ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿਚ ਵਿਸ਼ਵ ਕੱਪ ਦਾ ਕਰੇਜ਼। ਉਥੇ ਹੀ ਇਹ ਕਰੇਜ਼ ਭਾਰਤ ਵਿਚ ਵੀ ਦੇਖਣ ਨੂੰ ਮਿਲਿਆ।

PunjabKesari

ਦਰਅਸਲ ਕੇਰਲ ਵਿਚ ਵਿਸ਼ਵ ਕੱਪ ਦੇ 17 ਪ੍ਰਸ਼ੰਸਕਾਂ ਨੇ ਇਕੱਠੇ ਮੈਚ ਦੇਖਣ ਲਈ 23 ਲੱਖ ਰੁਪਏ ਦਾ ਘਰ ਖਰੀਦਿਆ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਉਨ੍ਹਾਂ ਵੱਲੋਂ ਖ਼ਰੀਦੇ ਗਏ ਘਰ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਦੱਸਿਆ ਗਿਆ ਕਿ ਕੇਰਲ ਦੇ ਕੋਚੀ ਦੇ ਮੁੰਡੱਕਮੁਗਲ ਪਿੰਡ ਦੇ 17 ਪ੍ਰਸ਼ੰਸਕਾਂ ਨੇ ਇਹ ਕਾਰਨਾਮਾ ਕੀਤਾ ਹੈ। ਉਨ੍ਹਾਂ ਨੇ ਇਹ ਸਭ ਇਸ ਲਈ ਕੀਤਾ ਤਾਂ ਕਿ ਉਹ ਇਕੱਠੇ ਬੈਠ ਕੇ ਆਰਾਮ ਨਾਲ ਮੈਚ ਲਾਈਵ ਦੇਖ ਸਕਣ।

PunjabKesari

ਜਾਣਕਾਰੀ ਅਨੁਸਾਰ ਇਸ ਘਰ ਵਿੱਚ 32 ਟੀਮਾਂ ਦੇ ਝੰਡੇ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਮੇਸੀ ਅਤੇ ਰੋਨਾਲਡੋ ਵਰਗੇ ਖਿਡਾਰੀਆਂ ਦੇ ਵੱਡੇ ਪੋਸਟਰ ਵੀ ਲਗਾਏ ਗਏ ਹਨ। ਇਸ ਤੋਂ ਬਾਅਦ ਇਸ ਘਰ 'ਚ ਵੱਡੀ ਸਕਰੀਨ ਵਾਲਾ ਟੈਲੀਵਿਜ਼ਨ ਲਗਾਇਆ ਗਿਆ ਤਾਂ ਜੋ ਸਾਰੇ ਇਕੱਠੇ ਮੈਚ ਦੇਖ ਸਕਣ। ਇਸ ਘਰ ਦੇ ਖ਼ਰੀਦਦਾਰਾਂ ਵਿੱਚੋਂ ਇੱਕ ਨੇ ANI ਨੂੰ ਦੱਸਿਆ ਕਿ ਉਹ ਪਿਛਲੇ 15-20 ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਫੀਫਾ ਲਈ ਕੁਝ ਖ਼ਾਸ ਕਰਨ ਦੀ ਯੋਜਨਾ ਬਣਾਈ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਇਸ ਵਾਰ ਇੱਕ ਘਰ ਖ਼ਰੀਦਣ ਦਾ ਫੈਸਲਾ ਕੀਤਾ ਸੀ।

PunjabKesari

 


cherry

Content Editor

Related News