ਪੰਚਾਇਤੀ ਚੋਣਾਂ ਰੱਦ ਹੋਣ ਤੋੋਂ ਲੈ ਪ੍ਰਮਾਣੂ ਜੰਗ ਲੱਗਣ ਦੇ ਖਦਸ਼ੇ ਤਕ, ਜਾਣੋ ਅੱਜ ਦੀਆਂ ਵੱਡੀਆਂ ਖਬਰਾਂ

Wednesday, Oct 09, 2024 - 08:24 PM (IST)

ਜਲੰਧਰ  : ਬੁੱਧਵਾਰ  ਨੂੰ ਦੇਸ਼ ਭਰ ਖਾਸ ਕਰਕੇ ਪੰਜਾਬ ਵਿੱਚ  ਸਿਆਸੀ ਮਾਹੌਲ ਭੱਖਿਆ ਰਿਹਾ। ਅੱਜ ਜਿਥੇ ਇਕ ਪਾਸੇ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ ਉਥੇ ਹੀ ਅੰਦਰਾਸ਼ਟਰੀ ਪੱਧਰ 'ਤੇ ਇਜ਼ਰਾਇਲ-ਇਰਾਕ ਜੰਗ ਵਿਚਾਲੇ ਪ੍ਰਮਾਣੂ ਜੰਗ ਦਾ ਖਤਰਾ ਮੰਡਰਾਉਣ ਲੱਗਾ ਹੈ। ਆਓ ਇਸ ਦੇ ਨਾਲ ਹੀ ਇਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਟਾਪ-10 ਖਬਰਾਂ 'ਤੇ

1. ਹਾਈਕੋਰਟ ਨੇ  ਲਾਈ ਪੰਚਾਇਤੀ ਚੋਣਾਂ 'ਤੇ ਰੋਕ!
ਚੰਡੀਗੜ੍ਹ : ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਵਿਚ ਅੱਜ ਸੁਣਵਾਈ  ਹੋਈ।  ਇਸ ਦੌਰਾਨ ਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਸਾਫ ਆਖਿਆ ਹੈ ਕਿ ਜਿਹੜੇ ਪਿੰਡਾਂ ਵਿਚ ਵਿਵਾਦ ਸਾਹਮਣੇ ਆਏ ਹਨ, ਉਥੇ ਚੋਣ ਨਹੀਂ ਹੋਵੇਗੀ। ਇਸ ਨੂੰ ਪੰਜਾਬ ਸਰਕਾਰ ਲਈ ਰਾਹਤ ਵੀ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਹਾਈਕੋਰਟ ਨੇ ਪੂਰੀਆਂ ਪੰਚਾਇਤੀ ਚੋਣਾਂ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਆਖਿਆ ਹੈ ਕਿ ਜਿਥੇ ਜਿਥੇ ਸ਼ਿਕਾਇਤਾਂ ਹਨ ਸਿਰਫ ਉਥੇ ਹੀ ਚੋਣਾਂ 'ਤੇ ਰੋਕ ਲਗਾਈ ਗਈ ਹੈ। ਇਸ ਮਾਮਲੇ ਵਿਚ ਅਗਲੀ ਸੁਣਵਾਈ 14 ਤਾਰੀਖ਼ ਨੂੰ ਦੋਬਾਰਾ ਹੋਵੇਗੀ। 

ਹੋਰ ਜਾਣਕਾਰੀ ਲਈ ਕਲੀਕ ਕਰੋ।- ਹਾਈਕੋਰਟ ਦਾ ਵੱਡਾ ਫ਼ੈਸਲਾ, ਪੰਚਾਇਤੀ ਚੋਣਾਂ 'ਤੇ ਲੱਗੀ ਰੋਕ!


2. ਪੰਜਾਬ 'ਚ 15 ਅਕਤੂਬਰ ਨੂੰ ਸਰਕਾਰੀ ਛੁੱਟੀ
ਜਲੰਧਰ/ਚੰਡੀਗੜ੍ਹ- ਪੰਜਾਰ ਸਰਕਾਰ ਵੱਲੋਂ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਪੰਜਾਬ ਦੇ ਅੰਦਰ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਦੇ ਸਬੰਧ ਵਿਚ ਸਰਕਾਰ ਵੱਲੋਂ ਸੂਬੇ ਦੇ ਅੰਦਰ 15 ਅਕਤੂਬਰ ਦੀ ਛੁੱਟੀ ਐਲਾਨੀ ਹੈ।

ਹੋਰ ਜਾਣਕਾਰੀ ਲਈ ਕਲੀਕ ਕਰੋ।- ਪੰਜਾਬ 'ਚ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
 

3. ਸਿਵਲ ਸਕੱਤਰੇਤ 'ਚ ਵੱਡੇ ਪੱਧਰ 'ਤੇ ਅਫ਼ਸਰਾਂ ਦੇ ਤਬਾਦਲੇ
ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਵਿਚ ਵੱਡੀ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਇਸ ਸੰਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਸਰਕਾਰ ਵਿਚ ਸਕੱਤਰੇਤ ਦੇ 14 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਤਬਾਦਲਿਆਂ ਦੀ ਪੂਰੀ ਸੂਚੀ ਤੁਸੀਂ ਖ਼ਬਰ ਦੇ ਹੇਠਾਂ ਦੇਖ ਸਕਦੇ ਹੋ।

ਹੋਰ ਜਾਣਕਾਰੀ ਲਈ ਕਲੀਕ ਕਰੋ।- ਪੰਜਾਬ ਸਿਵਲ ਸਕੱਤਰੇਤ 'ਚ ਵੱਡੇ ਪੱਧਰ 'ਤੇ ਅਫ਼ਸਰਾਂ ਦੇ ਤਬਾਦਲੇ 

4.ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫਾ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ, ਉਨ੍ਹਾਂ ਦੇ ਏਜੰਡੇ 'ਤੇ ਮੁੱਖ ਤੌਰ 'ਤੇ ਦੋ ਚੀਜ਼ਾਂ ਰਹੀਆਂ ਹਨ। ਪਹਿਲਾ, ਹਾਸ਼ੀਏ 'ਤੇ ਪਏ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣਾ ਅਤੇ ਦੂਜਾ, ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣਾ। ਹਾਲ ਦੇ ਕੇਂਦਰ ਸਰਕਾਰ ਦੇ ਲਏ ਗਏ ਫੈਸਲਿਆਂ ਵਿਚ ਪੰਜਾਬ ਲਈ ਵੱਡਾ ਐਲਾਨ ਕੀਤਾ ਗਿਆ ਹੈ। ਅੱਜ ਮੋਦੀ ਕੈਬਨਿਟ ਨੇ ਪੰਜਾਬ ਸਣੇ ਹੋਰ ਸੂਬਿਆਂ 'ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਸੜਕੀ ਵਿਵਸਥਾ ਨੂੰ ਸੁਧਾਰਨ ਲਈ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਸਰਹੱਦੀ ਖੇਤਰਾਂ ਵਿੱਚ 2280 ਕਿਲੋਮੀਟਰ ਲੰਬੀ ਸੜਕ ਬਣਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਹੋਰ ਜਾਣਕਾਰੀ ਲਈ ਕਲੀਕ ਕਰੋ- ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫਾ, ਕਰ 'ਤਾ ਇਹ ਐਲਾਨ

5. ਡਾਇਨਾਸੌਰ ਵਾਪਸ ਆ ਸਕਦੇ ਨੇ ਪਰ ਕਾਂਗਰਸ ਨਹੀਂ
ਨਵੀਂ ਦਿੱਲੀ- ਹਰਿਆਣਾ ਵਿਚ ਕਾਂਗਰਸ ਦੀ ਕਰਾਰੀ ਹਾਰ 'ਤੇ ਰਾਜਸਥਾਨ ਦੇ ਰਾਜ ਸਭਾ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਚੁਟਕੀ ਲਈ ਹੈ। ਬਿੱਟੂ ਨੇ ਕਿਹਾ ਕਿ ਇਸ ਯੁੱਗ ਵਿਚ ਡਾਇਨਾਸੌਰ ਤਾਂ ਵਾਪਸ ਆ ਸਕਦੇ ਹਨ ਪਰ ਕਾਂਗਰਸ ਦੀ ਵਾਪਸੀ ਨਹੀਂ ਹੋ ਸਕਦੀ । ਉਨ੍ਹਾਂ ਕਿਹਾ ਕਿ ਇਹ ਪਾਰਟੀ ਆਪਣੇ ਪਰਿਵਾਰ ਤੇ ਬੱਚਿਆਂ ਤੱਕ ਸੀਮਿਤ ਹੈ। ਬਾਕੀ ਪਾਰਟੀਆਂ ਬਹੁਤ ਅੱਗੇ ਪਹੁੰਚ ਗਈਆਂ ਹਨ। ਦੱਸ ਦੇਈਏ ਕਿ ਭਾਜਪਾ ਦੀ ਜਿੱਤ ਤੋਂ ਬਾਅਦ ਕਾਂਗਰਸ ਵਲੋਂ ਲਗਾਤਾਰ ਈ.ਵੀ.ਐੱਮ. 'ਚ ਗੜਬੜੀ ਦੇ ਦੋਸ਼ ਲਗਾਏ ਜਾ ਰਹੇ ਸਨ। ਜਿਸ ਤੋਂ ਬਾਅਦ ਰਵਨੀਤ ਬਿੱਟੂ ਦਾ ਇਹ ਬਿਆਨ ਸਾਹਮਣੇ ਆਇਆ ਹੈ।

ਹੋਰ ਜਾਣਕਾਰੀ ਲਈ ਕਲੀਕ ਕਰੋ-ਡਾਇਨਾਸੌਰ ਵਾਪਸ ਆ ਸਕਦੇ ਨੇ ਪਰ ਕਾਂਗਰਸ ਨਹੀਂ : ਰਵਨੀਤ ਬਿੱਟੂ

6. ਭਾਜਪਾ MLA ਦੇ ਜੜ੍ਹ 'ਤਾ ਥੱਪੜ,
ਲਖੀਮਪੁਰ :ਉੱਤਰ ਪ੍ਰਦੇਸ਼ ਦੇ ਲਖੀਮਪੁਰ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਭਾਜਪਾ ਵਿਧਾਇਕ ਯੋਗੇਸ਼ ਵਰਮਾ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ। ਦਰਜਨਾਂ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਵਧੇਸ਼ ਸਿੰਘ ਨੇ ਵਿਧਾਇਕ ਦੇ ਥੱਪੜ ਜੜ ਦਿੱਤਾ। ਇਸ ਘਟਨਾ ਨਾਲ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਇਸ ਲੜਾਈ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਹੋਰ ਜਾਣਕਾਰੀ ਲਈ ਕਲੀਕ ਕਰੋ।- ਭਾਜਪਾ MLA ਦੇ ਜੜ੍ਹ 'ਤਾ ਥੱਪੜ, ਕੀਤੀ ਕੁੱ.ਟਮਾਰ, ਵੇਖਦੀ ਰਹਿ ਗਈ ਪੁਲਸ
 

7. ਰਾਮ ਰਹੀਮ ਨੂੰ ਪੈਰੋਲ ਦੇਣ ਵਾਲੇ ਸਾਬਕਾ ਜੇਲ੍ਹਰ ਬਣੇ BJP ਵਿਧਾਇਕ
ਚੰਡੀਗੜ੍ਹ- ਹਰਿਆਣਾ ਦੇ ਚਰਖੀ ਦਾਦਰੀ ਤੋਂ ਭਾਜਪਾ ਉਮੀਦਵਾਰ ਸੁਨੀਲ ਸਤਪਾਲ ਸਾਂਗਵਾਨ ਨੂੰ ਜਿੱਤ ਮਿਲੀ ਹੈ। ਸਾਂਗਵਾਨ ਨੇ ਕਾਂਗਰਸ ਉਮੀਦਵਾਰ ਮਨੀਸ਼ ਸਾਂਗਵਾਨ ਨੂੰ 1957 ਵੋਟਾਂ ਨਾਲ ਹਰਾਇਆ। ਸੁਨੀਲ ਸਾਂਗਵਾਨ ਉਹ ਹੀ ਹਨ, ਜਿਨ੍ਹਾਂ ਨੇ ਜੇਲ੍ਹ ਅਧਿਕਾਰੀ ਰਹਿੰਦੇ ਡੇਰਾ ਸੱਚਾ ਸੌਦਾ ਮੁਖੀ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ 6 ਵਾਰ ਪੈਰੋਲ ਦਿੱਤੀ ਸੀ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਰਿਟਾਇਰਮੈਂਟ ਲੈ ਕੇ ਭਾਜਪਾ ਦਾ ਪੱਲਾ ਫੜ੍ਹ ਲਿਆ ਸੀ।

ਹੋਰ ਜਾਣਕਾਰੀ ਲਈ ਕਲੀਕ ਕਰੋ।- ਰਾਮ ਰਹੀਮ ਨੂੰ 6 ਵਾਰ ਪੈਰੋਲ ਦੇਣ ਵਾਲੇ ਸਾਬਕਾ ਜੇਲ੍ਹਰ ਚਰਖੀ ਦਾਦਰੀ ਤੋਂ ਬਣੇ BJP ਵਿਧਾਇਕ

8. ਅਦਾਕਾਰਾ ਸ਼ਿਲਪਾ ਸ਼ੈੱਟੀ 'ਤੇ  ਪਰਚਾ ਦਰਜ
ਬਿਹਾਰ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀਆਂ ਫਿਲਮਾਂ ਅਤੇ ਫਿਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਰ ਇਸ ਸਮੇਂ ਉਹ ਕਾਨੂੰਨੀ ਮਾਮਲਿਆਂ ਨੂੰ ਲੈ ਕੇ ਚਰਚਾ ਦਾ ਹਿੱਸਾ ਬਣ ਗਈ ਹੈ। ਬਿਹਾਰ ਦੇ ਮੁਜ਼ੱਫਰਪੁਰ ਦੀ ਸੀ.ਜੇ.ਐਮ. ਅਦਾਲਤ 'ਚ ਸ਼ਿਲਪਾ ਸ਼ੈੱਟੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਲਪਾ ਦੇ ਨਾਲ ਇਸ 'ਚ 4 ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਐਡਵੋਕੇਟ ਸੁਧੀਰ ਓਝਾ ਨੇ ਸ਼ਿਲਪਾ ਅਤੇ ਹੋਰ 4 ਲੋਕਾਂ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।

ਹੋਰ ਜਾਣਕਾਰੀ ਲਈ ਕਲੀਕ ਕਰੋ।-ਮੁਸ਼ਕਲਾਂ 'ਚ ਘਿਰੀ ਸ਼ਿਲਪਾ ਸ਼ੈੱਟੀ, ਮਾਮਲਾ ਦਰਜ

9. ਕਮਲਾ  ਜਿੱਤੀ  ਚੋਣ  ਤਾਂ  ਮੈਨੂੰ ਜੇਲ੍ਹ 'ਚ ਸੁੱਟ ਦੇਣਗੇ
ਵਾਸ਼ਿੰਗਟਨ-ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਐਲੋਨ ਮਸਕ ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦਾ ਜਨਤਕ ਤੌਰ ’ਤੇ ਸਮਰਥਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਡੋਨਾਲਡ ਟਰੰਪ, ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਤੋਂ ਚੋਣਾਂ ਵਿਚ ਹਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ। ਮਸਕ ਨੇ ਇਹ ਵੀ ਕਿਹਾ ਕਿ ਜੇਕਰ ਕਮਲਾ ਹੈਰਿਸ ਚੋਣਾਂ ਜਿੱਤ ਜਾਂਦੀ ਹੈ ਤਾਂ ਸੰਭਵ ਹੈ ਕਿ ਅਮਰੀਕਾ 'ਚ ਦੁਬਾਰਾ ਕਦੇ ਚੋਣਾਂ ਨਹੀਂ ਹੋਣਗੀਆਂ। ਮਸਕ ਨੇ ਇਹ ਗੱਲਾਂ ਇਕ ਇੰਟਰਵਿਊ ਦੌਰਾਨ ਕਹੀਆਂ। ਮਸਕ ਡੋਨਾਲਡ ਟਰੰਪ ਦੇ ਖ਼ਾਸ ਸਮਰਥਕ ਹਨ। ਨਾਲ ਹੀ ਮਸਕ ਨੇ ਟਰੰਪ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਲੋਕਤੰਤਰ ਦਾ ਵਿਰੋਧੀ ਵੀ ਦੱਸਿਆ ਹੈ।

ਹੋਰ ਜਾਣਕਾਰੀ ਲਈ ਕਲੀਕ ਕਰੋ।-ਕਮਲਾ ਹੈਰਿਸ ਜੇ ਚੋਣ ਜਿੱਤਦੀ ਹੈ ਤਾਂ ਮੈਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਵੇਗਾ, ਜਾਣੋ ਅਜਿਹਾ ਕਿਉਂ ਬੋਲੇ ਐਲੋਨ ਮਸਕ 

10. ਲੱਗੇਗੀ ਪ੍ਰਮਾਣੂ ਜੰਗ, ਮਚੇਗੀ ਤਬਾਹੀ! ਇਜ਼ਰਾਈਲ ਨੂੰ ਪਈ ਟੈਂਸ਼ਨ
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਤੇ ਈਰਾਨ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਮਿਜ਼ਾਈਲ ਹਮਲੇ ਦੀ ਤਾਜ਼ਾ ਘਟਨਾ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਇਸੇ ਵਿਚਾਲੇ ਸੱਤ ਅਕਤੂਬਰ ਨੂੰ ਈਰਾਨ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਭੂਚਾਲ ਦੇ ਝਟਕੇ ਕਿਸੇ ਪ੍ਰਮਾਣੂ ਟੈਸਟ ਜਿਹੇ ਸਨ। ਹਾਲਾਂਕਿ ਇਜ਼ਰਾਈਲ ਕੋਲ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕਰਨ ਦਾ ਮੌਕਾ ਹੈ।
ਹੋਰ ਜਾਣਕਾਰੀ ਲਈ ਕਲੀਕ ਕਰੋ-ਲੱਗੇਗੀ ਪ੍ਰਮਾਣੂ ਜੰਗ, ਮਚੇਗੀ ਤਬਾਹੀ! ਇਜ਼ਰਾਈਲ ਨੂੰ ਪਈ ਟੈਂਸ਼ਨ 


Sunaina

Content Editor

Related News