ਮੋਂਟੇਰੀ ਓਪਨ ਦੇ ਕੁਆਰਟਰ ਫਾਈਨਲ ''ਚ ਨਵਾਰੋ

Thursday, Aug 22, 2024 - 02:46 PM (IST)

ਮੋਂਟੇਰੀ ਓਪਨ ਦੇ ਕੁਆਰਟਰ ਫਾਈਨਲ ''ਚ ਨਵਾਰੋ

ਮੋਂਟੇਰੀ (ਮੈਕਸੀਕੋ) : ਅਮਰੀਕਾ ਦੀ ਦੂਜਾ ਦਰਜਾ ਪ੍ਰਾਪਤ ਐਮਾ ਨਵਾਰੋ ਨੇ ਵੀਰਵਾਰ ਨੂੰ ਇੱਥੇ ਕੋਲੰਬੀਆ ਦੀ ਕੈਮਿਲਾ ਓਸੋਰੀਓ ਨੂੰ ਤਿੰਨ ਸੈੱਟਾਂ ਦੇ ਸਖ਼ਤ ਮੁਕਾਬਲੇ ਵਿੱਚ 3-6, 7-5, 7-6 (2) ਨਾਲ ਹਰਾ ਕੇ ਮੋਂਟੇਰੀ ਓਪਨ ਟੈਨਿਸ ਟੂਰਨਾਮੈਂਟ ਦੇ  ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਹਾਰਡ ਕੋਰਟ 'ਤੇ ਖੇਡੇ ਜਾ ਰਹੇ ਇਸ ਡਬਲਯੂਟੀਏ 500 ਈਵੈਂਟ ਦੇ ਆਖਰੀ ਅੱਠਾਂ 'ਚ ਨਵਾਰੋ ਦਾ ਸਾਹਮਣਾ ਪੋਲੈਂਡ ਦੀ ਨੌਵਾਂ ਦਰਜਾ ਪ੍ਰਾਪਤ ਮੈਗਡੇਲੇਨਾ ਫਰੇਚ ਨਾਲ ਹੋਵੇਗਾ, ਜਿਸ ਨੇ ਇਕ ਹੋਰ ਮੈਚ 'ਚ ਲੀਨਾ ਗਲੁਸ਼ਕੋ ਨੂੰ 6-7 (2), 6-3, 6-1 ਨਾਲ ਹਰਾਇਆ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤੀਜਾ ਦਰਜਾ ਪ੍ਰਾਪਤ ਏਕਾਤੇਰਿਨਾ ਅਲੈਗਜ਼ੈਂਡਰੋਵਾ ਨੇ ਸਥਾਨਕ ਖਿਡਾਰਨ ਰੇਨਾਟਾ ਜ਼ਰਾਜੁਆ ਨੂੰ 6-3, 6-4 ਨਾਲ ਹਰਾਇਆ। ਅਲੈਕਜ਼ੈਂਡਰੋਵਾ ਦਾ ਸਾਹਮਣਾ ਚੀਨ ਦੀ ਸੱਤਵਾਂ ਦਰਜਾ ਪ੍ਰਾਪਤ ਯੂ ਯੂਆਨ ਨਾਲ ਹੋਵੇਗਾ, ਜਿਸ ਨੇ ਪੇਟਰਾ ਮਾਰਟੀਚ ਨੂੰ 6-4, 6-1 ਨਾਲ ਹਰਾਇਆ।
ਪੰਜਵਾਂ ਦਰਜਾ ਪ੍ਰਾਪਤ ਏਲੀਨਾ ਸਵਿਤੋਲਿਨਾ ਨੇ ਏਲੀਨਾ ਅਵੇਨੇਸਿਆਨ ਨੂੰ 6-4, 6-3 ਨਾਲ ਹਰਾਇਆ। ਕੁਆਰਟਰ ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਛੇਵਾਂ ਦਰਜਾ ਪ੍ਰਾਪਤ ਲਿੰਡਾ ਨੋਸਕੋਵਾ ਨਾਲ ਹੋਵੇਗਾ, ਜਿਨ੍ਹਾਂ ਨੇ ਜ਼ੀਯੂ ਵਾਂਗ 'ਤੇ 6-4, 7-6 (11) ਨਾਲ ਜਿੱਤ ਦਰਜ ਕੀਤੀ।
ਇੱਕ ਹੋਰ ਕੁਆਰਟਰ ਫਾਈਨਲ ਵਿੱਚ ਏਰਿਕਾ ਐਂਡਰੀਵਾ ਦਾ ਸਾਹਮਣਾ ਲੁਲੂ ਸੁਨ ਨਾਲ ਹੋਵੇਗਾ। 17 ਸਾਲਾ ਐਂਡਰੀਵਾ ਨੇ ਇਕ ਦਿਨ ਪਹਿਲਾਂ ਚੋਟੀ ਦਾ ਦਰਜਾ ਪ੍ਰਾਪਤ ਡੇਨੀਏਲ ਕੋਲਿਨਸ ਨੂੰ ਹਰਾਇਆ ਸੀ।


author

Aarti dhillon

Content Editor

Related News