ਸਵਿੱਸ ਵਾਚਸ ਤੋਂ ਜ਼ਿਆਦਾ ਲੋਕਪ੍ਰਿਅ ਹੋ ਗਈ Smartwatches, ਐਪਲ ਦਾ ਹੈ ਵੱਡਾ ਹੱਥ

Saturday, Feb 20, 2016 - 02:18 PM (IST)

ਸਵਿੱਸ ਵਾਚਸ ਤੋਂ ਜ਼ਿਆਦਾ ਲੋਕਪ੍ਰਿਅ ਹੋ ਗਈ Smartwatches, ਐਪਲ ਦਾ ਹੈ ਵੱਡਾ ਹੱਥ

ਜਲੰਧਰ: ਸਵਿੱਸ ਰਿਸਟਵਾਚ ਵਿਸ਼ਵ ਭਰ ''ਚ ਲੋਕਪ੍ਰਿਅ ਹਨ ਪਰ ਹੁੱਣ ਲਗਦਾ ਹੈ ਕਿ ਇਹ ਲੋਕਪ੍ਰਿਅਤਾ ''ਚ ਕਮੀ ਆ ਰਹੀ ਹੈ ਅਤੇ ਇਸ ਦਾ ਕਾਰਨ ਹੈ ਸਮਾਰਟਵਾਚ ਦੇ ਬਾਜ਼ਾਰ ''ਚ ਆਉਣਾ। ਇਸ ਗੱਲ ਦੀ ਜਾਣਕਾਰੀ ਇਕ ਰੀਸਰਚ ''ਚ ਸਾਹਮਣੇ ਆਈ ਹੈ। ਸਾਲ 2015 ਦੀ ਚੌਥੀ ਤਿਮਾਹੀ ''ਚ ਸਵਿੱਸ ਵਾਚਸ ਦੀ ਸੇਲ ''ਚ ਕਮੀ ਦੇਖਣ ਨੂੰ ਮਿਲੀ ਹੈ। ਮਾਰਕੀਟ ਰੀਸਰਚਰ ਫਰਮ ਸਟਰੈਟਜੀ ਐਨਾਲਿਟਿਕਸ ਵੀਰਵਾਰ ਨੂੰ ਜਾਰੀ ਰਿਪੋਰਟ ''ਚ ਇਹ ਗੱਲ ਸਾਹਮਣੇ ਆਈ ਹੈ।

ਲਗਜ਼ਰੀ ਮਾਰਕੀਟ ''ਚ ਪਹਿਚਾਨੀ ਜਾਣ ਵਾਲੀ ਸਵਿੱਸ ਘੜੀਆਂ ਐਪਲ ਤੋਂ ਕੜਾ ਮੁਕਾਬਲਾ ਪਾ ਰਹੀਆਂ ਹਨ। ਜਿੱਥੇ ਸਮਾਰਟਵਾਚ ਸੈਗਮੈਂਟ ਲੋਕਪ੍ਰਿਅ ਹੋ ਰਿਹਾ ਹੈ ਉਥੇ ਸਵਿੱਸ ਘੜੀਆਂ ਦੀ ਲੋਕਪ੍ਰਿਅਤਾ ''ਚ ਕਮੀ ਆ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ ਜੋ ਸਾਲ 2014 ਦੀ ਤੁਲਨਾ 2015 ''ਚ 5 ਫੀਸਦੀ ਦੀ ਕਮੀ ਆਈ ਹੈ ਜਦਕਿ​ ਇਹ ਸਮਾਂ ਸੀਮਾ ''ਚ ਸਮਾਰਟਵਾਚ ਦਾ ਸ਼ਿਪਮੈਂਟ 316 ਫੀਸਦੀ ਵੱਧੀ ਹੈ।Tag heuer ਜੋ ਕਿ 155 ਸਾਲ ਪੁਰਾਣੀ ਕੰਪਨੀ ਹੈ, ਇਹ ਐਂਡ੍ਰਾਇਡ ''ਤੇ ਚੱਲਣ ਵਾਲੀ ਸਮਾਰਟਵਾਚ 2015 ਦੀ ਚੌਥੀ ਤਿਮਾਹੀ ਤੱਕ ਗਲੋਬਲ ਮਾਰਕੀਟ ''ਚ 1 ਫੀਸਦੀ ਹਿੱਸੇਦਾਰੀ ਕਮਾ ਸਕੀ, ਪਰ, ਐਪਲ ਇਸ ਮਾਮਲੇ ''ਚ 63 ਫੀਸਦੀ  ਅਤੇ ਸੈਮਸੰਗ 16 ਫੀਸਦੀ ਹਿੱਸੇਦਾਰੀ ਪਾਉਣ ''ਚ ਕਾਮਯਾਬ ਰਹੀ।

 


Related News