ਤਿੰਨ ਰੋਜ਼ਾ ਓਪਨ ਫੁੱਟਬਾਲ ਟੂਰਨਾਮੈਂਟ ਸ਼ੁਰੂ
Sunday, Nov 11, 2018 - 04:45 PM (IST)

ਤਰਨਤਾਰਨ (ਜੁਗਿੰਦਰ ਸਿੱਧੂ) - ਪਿੰਡ ਵਰਾਣਾ ਵਿਖੇ ਬਾਬਾ ਜਸਵੰਤ ਸਿੰਘ ਸਪਰੋਟਸ ਐਂਡ ਵੈੱਲਫੇਅਰ ਕਲੱਬ ਪਿੰਡ ਵਰਾਣਾ ਵਿਖੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਆਰੰਭ ਕਰਵਾਇਆ ਗਿਆ, ਜੋ ਕਿ 10 ਨਵੰਬਰ ਚੱਲੇਗਾ। ਇਸ ’ਚ ਪੰਡੋਰੀ ਗੋਲਾ ਤੇ ਯੋਗਾ ਸਿੰਘ ਵਾਲਾ ਦੀਆਂ ਟੀਮਾਂ ਦੇ ਵਿਚਕਾਰ ਮੈਚ ਸ਼ੁਰੂ ਕਰਵਾਇਆ ਗਿਆ। ਇਹ ਟੂਰਨਾਮੈਂਟ ਨੌਜਵਾਨਾਂ ਨੂੰ ਇਕ ਤਾਂ ਨਸ਼ਿਆਂ ਤੋਂ ਬਚਣ ਵਾਸਤੇ ਤੇ ਸਰੀਰ ਦੀ ਤੰਦਰੁਸਤੀ ਵਾਸਤੇ ਸਹੀ ਸੇਧ ਦੇਵੇਗਾ। ਇਸ ਟੂਰਨਾਮੈਂਟ ’ਚ ਪਿੰਡ ਦੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਟੂਰਨਾਮੈਂਟ ਦਾ ਆਰੰਭ ਸਾਬਕਾ ਸਰਪੰਚ ਹਿੰਦਬੀਰ ਸਿੰਘ ਨੇ ਸਾਥੀਆਂ ਸਮੇਤ ਕਰਵਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਸੁਰਿੰਦਰ ਸਿੰਘ, ਮਾ. ਸਤਨਾਮ ਸਿੰਘ, ਵਰਿੰਦਰ ਸਿੰਘ, ਹਰਜੀਤ ਸਿੰਘ, ਪਲਜਿੰਦਰ ਸਿੰਘ, ਹਰਦਿਆਲ ਸਿੰਘ, ਗੁਰਵਿੰਦਰ ਸਿੰਘ, ਮਹਿਲ ਸਿੰਘ, ਰਣਜੀਤ ਸਿੰਘ ਸਿੰਘਾਪੁਰ, ਲਵਪ੍ਰੀਤ ਸਿੰਘ ਰਾਜਾ, ਰਛਪਾਲ ਸਿੰਘ, ਅਮਰਜੀਤ ਸਿੰਘ, ਜਸਦੀਪ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਬਾਬਾ ਸੋਨੀ ਆਦਿ ਹਾਜ਼ਰ ਸਨ।