ਕਿਸੇ ਸਮੇਂ ‘ਡਾਲੇਕੇ’ ਨੂੰ ਬਿਨਾਂ ਮੁਕਾਬਲੇ ਜਿਤਾਉਣ ਵਾਲਾ ਤਰਨਤਾਰਨ ਹੁਣ ਪੰਜ ਕੋਨੇ ਮੁਕਾਬਲੇ ’ਚ
Saturday, Nov 08, 2025 - 06:42 PM (IST)
ਲੁਧਿਆਣਾ (ਮੁੱਲਾਂਪੁਰੀ)- ਮਾਝੇ ਦੀ ਤਰਨਤਾਰਨ ਜ਼ਿਮਨੀ ਚੋਣ ਇਸ ਵਾਰ ਚੋਣ ਨਜ਼ਾਰੇ ਦੇਖਣ ਵਾਲੇ ਹਨ, ਕਿਉਂਕਿ ਇਸ ਹਲਕੇ ਵਿਚ 15 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਪਰ ਮੁੱਖ ਪੰਜ ਕੋਨੇ ਮੁਕਾਬਲੇ ’ਚ ਵੱਡੀਆਂ ਪਾਰਟੀਆਂ ਜਿਵੇਂ ਕਿ- ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਵਾਰਿਸ ਪੰਜਾਬ ਦੇ, ਭਾਜਪਾ ਦੇ ਉਮੀਦਵਾਰ ਚੋਣ ਲੜ ਰਹੇ ਹਨ। ਇਹ ਤਰਨਤਾਰਨ ਉਹ ਵਿਧਾਨ ਸਭਾ ਹਲਕਾ ਹੈ, ਜਿਥੇ 1992 ਵਿਚ ਲੋਕਾਂ ਵਿਚ ਐਨਾ ਡਰ ਤੇ ਦਹਿਸ਼ਤ ਦਾ ਮਾਹੌਲ ਸੀ ਕਿ ਉਸ ਵੇਲੇ ਕਾਂਗਰਸ ਦੇ ਉਮੀਦਵਾਰ ਦਿਲਬਾਗ ਸਿੰਘ ਡਾਲੇਕੇ ਬਿਨਾਂ ਮੁਕਾਬਲਾ ਜੇਤੂ ਹੋ ਗਏ ਸਨ ਪਰ ਹੁਣ 33 ਸਾਲਾਂ ਬਾਅਦ ਜ਼ਿਮਨੀ ਚੋਣ ਪੰਜਾਬ ਪਾਰਟੀਆਂ ਦੇ ਸਿਆਸੀ ਸਿੰਙ ਫਸੇ ਹੋਏ ਹਨ।
ਇਸ ਹਲਕੇ ਤੋਂ 3 ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੇ ਇਸ ਵਾਰ ਪਾਲਾ ਬਦਲ ਕੇ ਸਰਕਾਰ ਵਲੋਂ ਚੋਣ ਲੜ ਰਹੇ ਹਨ। ਕਾਂਗਰਸ ਨੇ ਨਵਾਂ ਚਿਹਰਾ ਕਰਨਬੀਰ ਸਿੰਘ ਬੁਰਜ ਮੈਦਾਨ ਵਿਚ ਉਤਾਰਿਆ, ਅਕਾਲੀ ਦਲ ਵੱਲੋਂ ਧਰਮੀ ਫੌਜੀ ਦੀ ਪਤਨੀ ਪ੍ਰੋ. ਸੁਖਵਿੰਦਰ ਕੌਰ ਰੰਧਾਵਾ, ਭਾਈ ਅੰਮ੍ਰਿਤਪਾਲ ਸਿੰਘ ਐੱਮ. ਪੀ. ‘ਵਾਰਿਸ ਪੰਜਾਬ ਦੇ’ ਵਲੋਂ ਮਨਦੀਪ ਸਿੰਘ ਖਾਲਸਾ ਤੇ ਭਾਜਪਾ ਨੇ ਹਰਜੀਤ ਸਿੰਘ ਸੰਧੂ ’ਤੇ ਪੱਤਾ ਖੇਡਿਆ ਹੈ। ਬਾਕੀ ਹੁਣ ਦੇਖਵੇ ਹਾਂ ਕਿ ਕਿਸੇ ਵੇਲੇ ਵੋਟਾਂ ਨਾ ਪਾਉਣ ਵਾਲੇ ਇਸ ਹਲਕੇ ਦੇ ਵੀਰ ਇਸ ਵਾਰ ਕਿਸ ਦੇ ਵਿਧਾਇਕ ਦੇ ਕਲਗੀ ਲਗਾਉਂਦੇ ਹਨ। ਹੁਣ ਕੇਵਲ 3-4 ਦਿਨ ਹੀ ਬਾਕੀ ਬਚੇ ਹਨ।
