ਕਰੀਮ ਬੇਂਜੇਮਾ ਨੇ ਜ਼ਿਦਾਨ ਦੇ ਰੀਅਲ ਮੈਡਿ੍ਰਡ ਕਲੱਬ ਨੂੰ ਛੱਡਣ ਦੀ ਸੰਭਾਵਨਾ ਬਣਨ ’ਤੇ ਦਿੱਤਾ ਇਹ ਬਿਆਨ

Wednesday, May 26, 2021 - 11:04 AM (IST)

ਕਰੀਮ ਬੇਂਜੇਮਾ ਨੇ ਜ਼ਿਦਾਨ ਦੇ ਰੀਅਲ ਮੈਡਿ੍ਰਡ ਕਲੱਬ ਨੂੰ ਛੱਡਣ ਦੀ ਸੰਭਾਵਨਾ ਬਣਨ ’ਤੇ ਦਿੱਤਾ ਇਹ ਬਿਆਨ

ਸਪੋਰਟਸ ਡੈਸਕ- ਸਪੈਨਿਸ਼ ਫੁੱਟਬਾਲ ਕਲੱਬ ਰੀਅਲ ਮੈਡਿ੍ਡ ਦੇ ਸਟਾਰ ਕਰੀਮ ਬੇਂਜੇਮਾ ਨੂੰ ਯਕੀਨ ਨਹੀਂ ਹੈ ਕਿ ਮੁੱਖ ਮੈਨੇਜਰ ਜ਼ਿਨੇਦਿਨ ਜ਼ਿਦਾਨ ਕਲੱਬ ਨੂੰ ਛੱਡ ਦੇਣਗੇ। ਜਿਦਾਨ ਦੇ ਇਟਲੀ ਦੀ ਸੀਰੀ-ਏ ਦੇ ਮਜ਼ਬੂਤ ਕਲੱਬ ਜੁਵੈਂਟਸ ਵਿਚ ਜਾਣ ਦੀ ਸੰਭਾਵਨਾ ਬਣ ਰਹੀ ਹੈ ਤੇ ਇਸ ਨਾਲ ਉਹ ਮੈਡਿ੍ਡ ਵੀ ਛੱਡ ਸਕਦੇ ਹਨ। 

ਬੇਂਜੇਮਾ ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਉਨ੍ਹਾਂ ਨੂੰ ਜਾਂਦੇ ਹੋਏ ਨਹੀਂ ਦੇਖ ਸਕਦਾ। ਉਹ ਨਹੀਂ ਛੱਡਣਗੇ, ਤੁਸੀਂ ਦੇਖਣਾ। ਬੇਂਜੇਮਾ ਇਸ ਸੈਸ਼ਨ ਵਿਚ ਲਾ ਲੀਗਾ ਵਿਚ 32 ਗੋਲ (23 ਗੋਲ ਤੇ ਨੌਂ ਸਹਾਇਤਾ) ਵਿਚ ਸ਼ਾਮਲ ਰਹੇ ਹਨ। ਰੀਅਲ ਦੇ ਨਾਲ ਜ਼ਿਦਾਨ ਦਾ ਇਹ ਦੂਜਾ ਕਾਰਜਕਾਲ ਹੈ। ਆਪਣੇ ਪਹਿਲੇ ਕਾਰਜਕਾਲ ਵਿਚ ਲਗਾਤਾਰ ਤਿੰਨ ਚੈਂਪੀਅਨਜ਼ ਲੀਗ ਖ਼ਿਤਾਬ ਤੇ ਲਾ ਲੀਗਾ ਟਰਾਫੀ ਦਿਵਾਉਣ ਵਾਲੇ ਜ਼ਿਦਾਨ 2019 ਵਿਚ ਮੈਡਿ੍ਡ ਮੁੜ ਆਏ ਤੇ ਪਿਛਲੇ ਸੈਸ਼ਨ ਵਿਚ ਇਕ ਹੋਰ ਲੀਗ ਦਾ ਤਾਜ ਕਲੱਬ ਨੂੰ ਦਿੱਤਾ।


author

Tarsem Singh

Content Editor

Related News